Skip to content
Independent perspectives. Global stories.
BREAKING

ਸ. ਖਹਿਰਾ ਨੂੰ ਬੀਬੀ ਜਗੀਰ ਕੌਰ ਵੱਲੋਂ ਵੰਗਾਰ

Share this story

ਜਲੰਧਰ- ਨਵੀਂ ਪਾਰਟੀ ਦਾ ਐਲਾਨ ਕਰਦਿਆਂ ਹੀ ਸ. ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾ ਚੈਲੰਜ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖਹਿਰਾ ਲੋਕ ਸਭਾ ਚੋਣਾਂ ਦਾ ਬਾਅਦ ਵਿਚ ਸੋਚਣ ਪਹਿਲਾਂ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਮੇਰੇ ਖਿਲਾਫ ਭੁਲੱਥ ਹਲਕੇ ਤੋਂ ਚੋਣ ਲੜ ਕੇ ਵਿਖਾਉਣ। ਖਹਿਰਾ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜਣ ਦੇ ਚਰਚਿਆਂ ਬਾਰੇ ਗੱਲ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਖਹਿਰਾ ਨੂੰ ਭੁਲੱਥ ਤੋਂ ਚੋਣ ਲੜਣ ਦੀ ਚੁਣੌਤੀ ਦਿੱਤੀ। ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਕਿ ਖਹਿਰਾ ਕਾਂਗਰਸ ਪਾਰਟੀ ਦਾ ਏਜੰਟ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਖਹਿਰਾ ਨੂੰ ਜ਼ਮੀਨੀ ਹਕੀਕਤ ਪੰਚਾਇਤੀ ਚੋਣਾਂ ਵਿਚ ਪਤਾ ਲਗ ਚੁਕੀ ਹੈ।

WRITTEN BY