24 ਘੰਟਿਆਂ ’ਚ ਜਗਰਾਉਂ ਪੁਲਿਸ ਨੇ ਕੀਤਾ ਕਾਤਲਾਂ ਨੂੰ ਗ੍ਰਿਫ਼ਤਾਰ

ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਸੀ ਕਤਲ
ਜਗਰਾਉਂ, 8 ਜਨਵਰੀ (ਪਰਮਜੀਤ ਸਿੰਘ ਗਰੇਵਾਲ)- ਪਿੰਡ ਲੀਲਾਂ ਮੇਘ ਸਿੰਘ ਵਿਖੇ ਬੀਤੀ ਰਾਤ ਹੋਏ ਕਤਲ ਕੇਸ ਦੇ ਸਾਰੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਲੀਲਾਂ ਮੇਘ ਸਿੰਘ ਵਿਖੇ ਪ੍ਰਿਤਪਾਲ ਸਿੰਘ ਨੂੰ ਸਿਰ ’ਤੇ ਲੋਹੇ ਦੇ ਟੋਕੇ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਬਸੰਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਕੁਲਵੰਤ ਸਿੰਘ ਦਾ ਫੋਨ ਆਇਆ ਕੇ ਤੇਰੇ ਲੜਕੇ ਦਾ ਗੁਆਂਢੀਆਂ ਦੇ ਲੜਕਿਆਂ ਨਾਲ ਝਗੜਾ ਹੋ ਰਿਹਾ ਹੈ। ਬਸੰਤ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਦੇਖਦੇ-ਦੇਖਦੇ ਉਸ ਦੇ ਲੜਕੇ ਨੂੰ ਲੋਹੇ ਦੇ ਟੋਕੇ ਨਾਲ ਸਿਰ ’ਤੇ ਕਈ ਵਾਰ ਕਰ ਦਿੱਤੇ ਹਨ ਅਤੇ ਉਸ ਨੂੰ ਖਿੱਚਕੇ ਉਸ ਦੇ ਕਮਰੇ ਵਿੱਚ ਸੁੱਟ ਦਿੱਤਾ ਅਤੇ ਬਾਹਰੋ ਕੁੰਡੀ ਲਾ ਦਿੱਤੀ, ਉਸ ਤੋਂ ਬਾਅਦ ਜਗਸੀਰ ਸਿੰਘ, ਸਤਨਾਮ ਸਿੰਘ, ਲਛਮਣ ਸਿੰਘ ਤੇ ਚਮਕੌਰ ਸਿੰਘ ਉਥੇ ਫਰਾਰ ਹੋ ਗਏ ਹਨ। ਬਸੰਤ ਸਿੰਘ ਆਪਣੇ ਭਰਾ ਦਾ ਫੋਨ ਸੁਣਨ ਉਪਰੰਤ ਚੰਡੀਗੜ੍ਹ ਤੋਂ ਆਪਣੇ ਘਰ ਪੁੱਜਾ, ਜਿਸ ਨੇ ਆਪਣੇ ਘਰ ਦੇ ਅੰਦਰ ਦੇਖਿਆ ਤਾਂ ਮ੍ਰਿਤਕ ਪ੍ਰਿਤਪਾਲ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਕਮਰੇ ਵਿੱਚ ਫਰਸ਼ ਪਰ ਪਈ ਸੀ। ਮੁਦਈ ਬਸੰਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਲੀਲਾਂ ਮੇਘ ਸਿੰਘ ਦੇ ਬਿਆਨ ਤੇ ਮੁਕੱਦਮਾਂ ਨੰਬਰ 9 ਮਿਤੀ 7.1.2019 ਅ/ਧ 302/34 ਆਈ.ਪੀ.ਸੀ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕੀਤਾ ਗਿਆ।

Send this to a friend