ਆਦਮਪੁਰ, 17 ਜੁਲਾਈ (ਸਿੰਘ ਡਰੋਲੀ)-ਆਦਮਪੁਰ ਤੋਂ ਮੇਹਟੀਆਣਾ ਜਾਂਦੀ ਸੜਕ ਤੇ ਤਕਰੀਬਨ 2.30 ਵਜੇ ਦੇ ਕਰੀਬ ਮਰੂਤੀ ਕਾਰ ਨਹਿਰ ਵਿੱਚ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।

ਪ੍ਰਾਪਤ ਜਾਚਕਾਰੀ ਮੁਤਾਬਕ ਡਾ. ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜਲਪੋਤਾ ਆਪਣੀ ਘਰ ਵਾਲੀ ਭੁਪਿੰਦਰ ਕੌਰ ਨਾਲ ਪਿੰਡ ਜਲਪੋਤਾ ਤੋਂ ਆਦਮਪੁਰ ਜਾ ਰਿਹਾ ਸੀ। ਕੰਦੋਲਾ ਪੈਟਰੋਲ ਪੰਪ ਦੇ ਨੇੜੇ ਸਾਇਕਲ ਸਵਾਰ ਨੂੰ ਬਚਾਉਦੇ ਹੋਏ ਆਪਣਾ ਸਤੁਲਨ ਖੋ ਬੈਠਾ ਤੇ ਕਾਰ ਨਹਿਰ ਵਿੱਚ ਜਾ ਡਿੱਗੀ। ਕਿਸੇ ਤਰ੍ਹਾਂ ਘਰ ਵਾਲੀ ਕਾਰ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਈ ਤੇ ਰਾਹ ਜਾਂਦੇ ਲੋਕਾ ਨੇ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਨਹਿਰ ਪਾਣੀ ਨਾਲ ਭਰੀ ਹੋਣ ਕਰਕੇ ਕਾਰ ਪਾਣੀ ਵਿੱਚ ਪੂਰੀ ਤਰ੍ਹਾਂ ਡੁਬੀ ਹੋਈ ਸੀ ਜਿਸ ਕਾਰਨ ਕਾਰ ਨੂੰ ਬਾਹਰ ਕੱਢਣ ਵਿੱਚ ਕਾਫੀ ਟਾਇਮ ਲੱਗ ਗਿਆ। ਲੋਕਾਂ ਨੇ ਕਾਫੀ ਜਦੋ-ਜਹਿਦ ਨਾਲ ਕਾਰ ਨੂੰ ਬਾਹਰ ਕੱਢਿਆ ਤੇ ਕਾਰ ਚਾਲਕ ਨੂੰ ਹਸਪਤਾਲ ਪਹੁੰਚਾਇਆ। ਡਾਕਟਰ ਨੇ ਚੈਕਅੱਪ ਦੌਰਾਨ ਕਾਰ ਚਾਲਕ ਲਖਵਿੰਦਰ ਸੌਘ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ।
ਬੇਕਾਬੂ ਕਾਰ ਨਹਿਰ ‘ਚ ਡਿੱਗੀ : ਇੱਕ ਦੀ ਮੌਤ



