ਅੰਮ੍ਰਿਤਸਰ, 17 ਜੁਲਾਈ (ਨਰਿੰਦਰ ਪਾਲ ਸਿੰਘ)-ਰਾਜਸਥਾਨ ਸਥਿਤ ਗੁਰਧਾਮਾਂ ਦੀ ਸੇਵਾ ਸੰਭਾਲ ਕਰ ਰਹੇ ਪਿਤਾ ਪੁਰਖੀ ਟਰੱਸਟਾਂ ਨੂੰ ਭੰਗ ਕਰਕੇ ਨਵੀਆਂ ਚੁਣੀਆਂ ਕਮੇਟੀਆਂ ਨੂੰ ਪ੍ਰਬੰਦ ਸੰਭਾਲੇ ਜਾਣ ਦਾ ਮਾਮਲਾ ਇਕ ਸਾਲ ਲਈ ਹੋਰ ਅੱਗੇ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਅਕਤੁਬਰ 2012 ਵਿਚ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਪੰਜ ਤਖਤ ਸਾਹਿਬਾਨ ਦੇ ਸਿੰਘ ਸਾਹਿਬਾਨ ਨੇ 17 ਜੁਲਾਈ ਨੂੰ ਬੁਢਾ ਜੋਹੜ (ਰਾਜਸਥਾਨ) ਵਿਖੇ ਇਕ ਸਮਾਗਮ ਵਿਚ ਸ਼ਮੂਲੀਅਤ ਕਰਨੀ ਸੀ। ਰਾਜਸਥਾਨ ਦੇ ਵੱਖ ਵੱਖ ਗੁਰਧਾਮਾਂ ਲਈ ਗਠਿਤ ਨਵੀਂਆਂ ਕਮੇਟੀਆਂ ਨੇ ਪ੍ਰਬੰਦ ਸੰਭਾਲਣ ਲਈ ਇਕ ਵਿਸ਼ੇਸ਼ ਸਮਾਗਮ ਦਾ ਅਯੋਜਨ ਕੀਤਾ ਹੋਇਆ ਸੀ ਜਿਸਦੀ ਪ੍ਰਵਾਨਗੀ ਇਹ ਕਮੇਟੀਆਂ ਪਹਿਲਾਂ ਹੀ ਗਿਆਨੀ ਗੁਰਬਚਨ ਸਿੰਘ ਸਮੇਤ ਬਾਕੀ ਤਖਤਾਂ ਦੇ ਜਥੇਦਾਰਾਂ ਪਾਸੋਂ ਛਪਵਾਏ ਇਸ਼ਤਿਹਾਰਾਂ ਬਾਰੇ ਵੀ ਪਰਵਾਨਗੀ ਲੈ ਗਏ ਸਨ । ਇਸੇ ਦੌਰਾਨ ਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸ਼ਾਮ ਤੀਕ ਮੁਕਤਸਰ ਸਾਹਿਬਪੁਜ ਗਏ ਸਨ ਤਾਂ ਜੋ ਅਗਲੇ ਦਿਨ ਭਾਵ 17 ਜੁਲਾਈ ਨੂੰ ਉਹ ਬੁਢਾ ਜੋਹੜ ਪੁਜ ਸਕਣ। ਉਧਰ ਬੁਢਾ ਜੋਹੜ ਵਿਖੇ ਕਰਵਾਏ ਜਾ ਰਹੇ ਸਮਾਗਮ ਨੂੰ ਲੈਕੇ ਕੁਝ ਪੁਰਾਣੀਆਂ ਤੇ ਨਵੀਆਂ ਗਠਿਤ ਕਮੇਟੀਆਂ ਤੇ ਉਨ੍ਹਾ ਦੇ ਸਮਰਥਕਾਂ ਦਰਮਿਆਨ ਟਕਰਾਅ ਦੀ ਸਥਿਤੀ ਬਨਣੀ ਸ਼ੁਰੂ ਹੋ ਗਈ। ਰਾਜਸਥਾਨ ਗੁਰਦੁਆਰਾ ਪਰਬੰਦਕ ਕਮੇਟੀ ਦੇ ਆਗੂਆਂ ,ਸ੍ਰ ਤਜਿੰਦਰ ਸਿੰਘ ਟਿੰਮਾ ਤੇ ਅਜੀਤ ਸਿੰਘ ਲਖੀਆ ਤੇ ਹੋਰ ਕਈ ਸੂਝਵਾਨ ਸਿੱਖ ਆਗੂਆਂ ਨੇ ਮੌਕਾ ਸੰਭਾਲਦਿਆਂ ਦੋਹਾਂ ਧਿਰਾਂ ਨਾਲ ਰਾਬਤਾ ਕਾਇਮ ਕੀਤਾ । ਹੋਈ ਗਲਬਾਤ ਦੇ ਆਧਾਰ ਤੇ ਇਹ ਸਿੱਖ, ਪੁਰਾਣੀ ਕਮੇਟੀਆਂ ਦੀ ਜਜਥੇਬੰਦੀ ਦੇ ਪਰਧਾਨ ਗੁਰਪਰਤਾਪ ਸਿੰਘ ਮਾਨ, ਜਨਰਲ ਸਕੱਤਰ ਐਡਵੋਕੇਟ ਨੰਦਾ ਤੇ ਮੈਨੇਜਰ ਹਾਕਮ ਸਿੰਘ ਨੂੰ ਲੈਕੇ ਗਿਆਨੀ ਗੁਰਬਚਨ ਸਿੰਘ ਪਾਸ ਦੇਰ ਰਾਤ ਹੀ ਪੁਜ ਗਏ ਤੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆਂ । ਇਨ੍ਹਾਂ ਆਗੂਆਂ ਨੇ ਗਿਆਨੀ ਗੁਰਬਚਨ ਸਿੰਘ ਜੀ ਨੂੰ ਲਿਖਕੇ ਦਿੱਤਾ ਕਿ ਇਕ ਸਾਲ ਦੇ ਅੰਦਰ ਨਵੀਆਂ ਚੁਣੀਆਂ ਕਮੇਟੀਆਂ ਨੂੰ ਕਾਨੂੰਨੀ ਮਾਨਤਾ ਦਿਵਾਕੇ ਸਮੁਚਾ ਪ੍ਰਬੰਧ ਸੌਪ ਦਿੱਤਾ ਜਾਵੇਗਾ। ਗਿਆਨੀ ਗੁਰਬਚਨ ਸਿੰਘ ਨੇ ਆਏ ਆਗੂਆਂ ਵਲੋਂ ਲਿਖਤੀ ਭਰੋਸਾ ਦਿਵਾਉੇਣ ਤੇ ਬੁਢਾ ਜੋਹੜ ਜਾਣ ਦਾ ਪ੍ਰੋਗਰਾਮ ਕਂੈਸਲ ਕਰ ਦਿੱਤਾ । ਗਿਆਨੀ ਗੁਰਬਚਨ ਸਿੰਘ ਅੱਜ 17 ਜੁਲਾਈ ਨੂੰ ਦੁਪਿਹਰ ਇਕ ਵਜੇ ਦੇ ਕਰੀਬ ਹੀ ਅੰਮ੍ਰਿਤਸਰ ਪਰਤ ਆਏ। ਇਸ ਸਮੁਚੀ ਘਟਨਾ ਦੀ ਪੁਸ਼ਟੀ ਰਾਜਸਥਾਨ ਤੋਂ ਸ੍ਰ ਅਜੀਤ ਸਿੰਘ ਲਖੀਆ ਨੇ ਆਪ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਸ. ਲਖੀਆ, ਟਿਮਾ ਤੇ ਹੋਰ ਸਿੰਘਾਂ ਵਲੋਂ ਸਿੱਖ ਕੌਮ ਦਰਮਿਆਨ ਹੋਣ ਵਾਲੀ ਭਰਾ ਮਾਰੂ ਜੰਗ ਰੋਕਣ ਲਈ ,ਨਿਭਾਈ ਭੂਮਿਕਾ ਦੀ ਸਰਾਹਣਾ ਕੀਤੀ ਹੈ।



