ਅਕਾਲੀ ਆਗੂ ਹਰਪ੍ਰੀਤ ਲਾਲ ਨੂੰ ਪੰਚਾਇਤ ਚੋਣਾਂ ਜਿੱਤਣ ’ਤੇ ਮਜੀਠੀਆ ਵੱਲੋਂ ਵਧਾਈ

ਕਾਹਨੂੰਵਾਨ, 3 ਜਨਵਰੀ (ਡਾ. ਜਸਪਾਲ ਸਿੰਘ ਭਿੱਟੇਵੱਡ)- ਹਲਕਾ ਕਾਦੀਆਂ ਦੇ ਪਿੰਡ ਮੁੰਨਣ ਕਲਾਂ ਦੇ ਵਿਚ ਇਸ ਵਾਰ ਫਿਰ ਪਿੰਡ ਵਾਸੀਆਂ ਨੇ ਅਕਾਲੀ ਆਗੂ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿਸ਼ਵਾਸ ਪਾਤਰ ਹਰਪ੍ਰੀਤ ਸਿੰਘ ਲਾਲ ਦੀ ਟੀਮ ਨੂੰ ਪੰਚਾਇਤ ਚੋਣਾਂ ਵਿਚ ਭਾਰੀ ਬਹੁਮਤ ਦਿਤਾ ਹੈ।ਇਸ ਵਾਰ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਮਾਤ ਦਿਤੀ।ਆਪਣੇ ਪਿੰਡ ਵਿਚੋ ਮਿਲੀ ਲਾ ਮਿਸਾਲ ਜਿਤ ਦੀ ਖੁਸ਼ੀ ਬੀਤੇ ਦਿਨ ਹਰਪ੍ਰੀਤ ਲਾਲ ਨੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੰਤਰੀ ਪੰਜਾਬ ਬਿਕਰਮ ਮਜੀਠੀਆ ਨਾਲ ਸਾਂਝੀ ਕੀਤੀ।ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ ਸੁਖਜਿੰਦਰ ਸਿੰਘ ਸੋਨੂ ਲੰਗਾਹ ਪਰਮਵੀਰ ਸਿੰਘ ਲਾਡੀ ਅਤੇ ਰੁਪਿੰਦਰ ਸਿੰਘ ਸਾਬੀ ਦੀ ਹਾਜ਼ਰੀ ਵਿਚ ਬਿਕਰਮ ਸਿੰਘ ਮਜੀਠੀਆ ਨੇ ਹਰਪ੍ਰੀਤ ਸਿੰਘ ਲਾਲ ਨੂੰ ਇਸ ਸਫਲਤਾ ਲਈ ਸ਼ੁਭ ਕਾਮਨਾਵਾਂ ਦਿਤੀਆਂ। ਮਜੀਠੀਆ ਨੇ ਕਿਹਾ ਕਿ ਵਿਰੋਧੀ ਪਾਰਟੀ ਕਾਂਗਰਸ ਦੇ ਰਾਜ ਭਾਗ ਚ ਅਜਿਹੀ ਜਿਤ ਪ੍ਰਾਪਤ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।ਉਹਨਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਆਗੂ ਦੀ ਕਦੀ ਵੀ ਹਾਰ ਨਹੀਂ ਹੁੰਦੀ।ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਹਰਪ੍ਰੀਤ ਸਿੰਘ ਵਰਗੇ ਜਮੀਨੀ ਪਧਰ ਦੇ ਲੋਕ ਆਗੂ ਹਨ।ਉਹਨਾਂ ਕਿਹਾ ਕਿ ਹਰਪ੍ਰੀਤ ਸਿੰਘ ਦਾ ਸਿਆਸੀ ਭਵਿਖ ਉਹਨਾਂ ਦੀ ਲੋਕ ਸੇਵਾ ਭਾਵਨਾ ਨੇ ਹੀ ਤੈਅ ਕੀਤਾ ਹੈ।ਹਰਪ੍ਰੀਤ ਸਿੰਘ ਲਾਲ ਨੇ ਕਿਹਾ ਕਿ ਉਹ ਪਾਰਟੀ ਅਤੇ ਆਪਣੇ ਆਗੂਆਂ ਬਿਕਰਮ ਮਜੀਠੀਆ ਅਤੇ ਕੰਵਲਪ੍ਰੀਤ ਕਾਕੀ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਯਤਨ ਕਰਨਗੇ।

Send this to a friend