ਹਰਚੋਵਾਲ, 3 ਜਨਵਰੀ (ਸੁਖਚੈਨ ਸਿੰਘ ਰਿਆੜ)- ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਪਿੰਡ ਭੇਂਟ ਵਿਖੇ ਸਰਪੰਚੀ ਦੀਆ ਚੋਣਾਂ ਵਿਚ ਬਾਬਾ ਰੂੜ ਸਿੰਘ ਵਲੋਂ ਬਾਜੀ ਮਾਰ ਲਈ ਹੈ ਇਹ ਪਿੰਡ ਕਈਆਂ ਸਾਲਾਂ ਤੋਂ ਤਰਕੀ ਤੋਂ ਵਾਂਝਾ ਸੀ ਅਤੇ ਵੋਟਰਾਂ ਵਲੋ ਆਪਣਾ ਸਰਪੰਚ ਬਾਬਾ ਰੂੜ ਸਿੰਘ ਨੂੰ ਚੁਣ ਕੇ ਇਕ ਵਖਰੀ ਮਿਸਾਲ ਕਾਇਮ ਕੀਤੀ ਹੈ ਅਤੇ ਬਾਬਾ ਰੂੜ ਸਿੰਘ ਨੇ ਕਿਹਾ ਕਿ ਜੋ ਪਿਛਲੇ ਸਾਲਾ ਵਿਚ ਜੋ ਵਿਕਾਸ ਨਹੀ ਹੋਇਆ।ਉਹ ਵਿਕਾਸ ਨੂੰ ਕੁਝ ਸਮੇਂ ਅੰਦਰ ਕਰ ਵਿਖਾਉਣਗੇ ਅਤੇ ਪਿੰਡ ਨੂੰ ਤਰਕੀ ਅਤੇ ਖੁਸ਼ਹਾਲੀ ਦੀ ਰਾਹ ਤੇ ਲੈ ਕੇ ਆਉਣਗੇ।ਇਸ ਮੌਕੇ ਮੈਂਬਰ ਜਗੀਰ ਸਿੰਘ, ਮੈਂਬਰ ਜਗਤਾਰ ਸਿੰਘ, ਮੈਂਬਰ ਗੁਰਦਿਆਲ ਸਿੰਘ, ਮੈਂਬਰ ਸਿੰਦਰ ਸਿੰਘ, ਮੈਂਬਰ ਗਗਨਦੀਪ ਸਿੰਘ, ਲਾਲ ਸਿੰਘ, ਪ੍ਰਗਟ ਸਿੰਘ, ਰਣਬੀਰ ਸਿੰਘ ਰਾਣਾ, ਸੁਖਵਿੰਦਰ ਸਿੰਘ, ਬਾਬਾ ਚੇਣ ਸਿੰਘ, ਮੇਜਰ ਸਿੰਘ, ਬਲਕਾਰ ਸਿੰਘ, ਸ਼ਿਵਦੇਵ ਸਿੰਘ ਆਦਿ ਹਾਜ਼ਰ ਸਨ।