ਸਿੱਖ ਸੰਗਤ ਵੱਲੋਂ ਭਰਵਾਂ ਸਵਾਗਤ ਸਿੱਖ ਸੰਘਰਸ਼ ਦੇ ਯੋਧੇ ਅਸਲੀ ਨਾਇਕ : ਲੱਖਾ ਸਿਧਾਣਾ
ਬਠਿੰਡਾ, 2 ਜਨਵਰੀ ( ਸੁਖਵਿੰਦਰ ਸਰਾਂ)- ਬਠਿੰਡਾ ਦੀ ਕੇਂਦਰੀ ਜੇਲ ਵਿਚੋਂ ਅਜ ਭਾਈ ਹਰਚੰਦ ਸਿੰਘ ਨੂੰ ਰਿਹਾਅ ਕਰ ਦਿਦਾ। ਜੇਲ ਦੇ ਬਾਹਰ ਵਡੀ ਗਿਣਤੀ ਵਿਚ ਸਿਖ ਸੰਗਤਾਂ ਨੇ ਭਾਈ ਸਾਹਿਬ ਦਾ ਜੋਸਿਲੇ ਢੰਗ ਨਾਲ ਸਵਾਗਤ ਕੀਤਾ। ਲਖਾ ਸਿਧਾਣਾ ਨੇ ਸਿਖ ਸੰਘਰਸ਼ ਦੇ ਨਾਇਕਾਂ ਨੂੰ ਅਸਲੀ ਨਾਇਕ ਕਰਾਰ ਦਿਤਾ।ਭਾਈ ਹਰਚੰਦ ਸਿੰਘ ਨੂੰ ਸਿਰਪਾਓ ਦਿੰਦਿਆ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਭਾਈ ਹਰਚੰਦ ਸਿੰਘ ਵਰਗਿਆਂ ਦੀ ਸਿਖ ਕੌਮ ਨੂੰ ਦੇਣ ‘ਤੇ ਉਹਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਪੀ ਪੂਹਲੇ ਨੂੰ ਜੇਲ ਵਿਚ ਅਗ ਲਾ ਕੇ ਸਾੜਨ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਰਹਿ ਗਿਆ ਕਿਉਂਕਿ ਸਿਖ ਦੇ ਕਾਤਲਾਂ ਨੂੰ ਅਦਾਲਤਾਂ ਨੇ ਵੀ ਲੰਬੇ ਸਮੇਂ ਤਕ ਲਟਕਾਉਣ ਮਗਰੋਂ ਬਰੀ ਕਰ ਦੇਣਾ ਹੁੰਦਾ ਹੈ। ਉਹਨਾਂ ਸਿਖ ਕੌਮ ਨੂੰ ਆਪਣੇ ਨਾਲ ਹੋ ਰਹੇ ਧਕਿਆਂ ਪ੍ਰਤੀ ਚੇਤੰਨ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਭਾਈ ਹਰਚੰਦ ਸਿੰਘ ਦੇ ਸਾਥੀ ਰਹੇ ਨਵਜੋਤ ਸਿੰਘ ਗਗੂ ਨੇ ਆਪਣੀ ਟੀਮ ਸਮੇਤ ਪੁਜ ਕੇ ਭਾਈ ਸਾਹਿਬ ਦਾ ਨਿਘਾ ਸਵਾਗਤ ਕੀਤਾ।ਗਗੂ ਨੇ ਪੂਹਲੇ ਨੂੰ ਮਾਰਨ ਦੀ ਕਹਾਣੀ ਵੀ ਨੌਜਵਾਨਾਂ ਨਾਲ ਸਾਂਝੀ ਕੀਤੀ।ਜੇਲ ਅਗੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਲਖਵੀਰ ਸਿੰਘ ਲਖਾ ਸਿਧਾਣਾ ਨੇ ਕਿਹਾ ਕਿ ਉਹ ਫ਼ਿਲਮੀ ਹੀਰੋ ਜਾਂ ਗਾਇਕਾਂ ਨੂੰ ਆਪਣੇ ਹੀਰੋ ਮੰਨਣ ਦੀ ਬਜਾਏ ਸਿਖ ਇਤਿਹਾਸ ਵਿੱਚ ਸਿੱਖ ਕੌਮ ਲਈ ਕੁਰਬਾਨੀ ਕਰਨ ਵਾਲੇ, ਸਿਖਾਂ ਦੇ ਦੁਸ਼ਮਣੇ ਪੂਹਲੇ ਵਰਗਿਆਂ ਨੂੰ ਮਾਰਨ ਵਾਲਿਆਂ ਨੂੰ ਆਪਣੇ ਨਾਇਕ ਮੰਨਣ ਜਿਹਨਾਂ ਨੇ ਸਿਖਾਂ ਲਈ ਕੁਰਬਾਨੀਆਂ ਦੇ ਕੇ ਆਪਣੇ ਹਡਾਂ ‘ਤੇ ਤਸਦਦ ਸਹਿਆ। ਇਸ ਮੌਕੇ ਦਲ ਖ਼ਾਲਸਾ ਦੇ ਕੇਂਦਰੀ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਪੰਜਾਬੀ ਮਾਂ ਬੋਲੀ ਸਤਿਕਾਰ ਮੰਚ ਵਲੋਂ ਬਲਜਿੰਦਰ ਸਿੰਘ ਕੋਟਭਾਰਾ, ਨਿਕਾ ਸਿਧਾਣਾ, ਗੁਰਪ੍ਰੀਤ ਸਿੰਘ ਗੰਗਾ, ਭਾਈ ਜਗਤਾਰ ਸਿੰਘ ਬਠਿੰਡਾ ਆਦਿ ਵੀ ਹਾਜ਼ਰ ਸਨ।