ਬ੍ਰਿਸਬੇਨ/ਗੋਲ਼ਡ ਕੋਸਟ (ਆਸਟ੍ਰੇਲੀਆ), 2 ਜਨਵਰੀ- ਇਥੋਂ ਦੀਆਂ ਪਰੀਆਂ ਨੇ ਰਾਤ ਨੂੰ ਜਸ਼ਨ ਮਨਾ ਕੇ 2018 ਨੂੰ ਕੀਤਾ ਅਲਵੀਦਾ ਅਤੇ 2019 ਦੀ ਆਮਦ ਵਿਚ ਖ਼ੁਸ਼ੀ ਦਾ ਅਜ਼ਹਾਰ ਕੀਤਾ ਇਸ ਮੌਕੇ ’ਤੇ ਆਤਿਸ਼ਬਾਜੀ ਵੀ ਚਲਾਈ ਗਈ ਅਤੇ ਉਹਨਾਂ ਨੇ ਖ਼ੂਬ ਡਾਨਸ ਕੀਤਾ ਤੇ ਉਸ ਖੁਦਾ ਨੂੰ ਯਾਦ ਕਰਕੇ ਪ੍ਰੇਰਨਾ ਕੀਤੀ ਕਿ ਨਵਾਂ ਸਾਲ ਆਸਟ੍ਰੇਲੀਆ ਲਈ ਖੁਸ਼ੀਆਂ ਦੇ ਖੇੜੇ ਲੇ ਕੇ ਆਵੇ ਤਾਂ ਕਿ ਸਾਡਾ ਦੇਸ਼ ਹੋਰ ਵੀ ਅਗਾਂਹ ਵਿਕਾਸ ਦੀਆ ਲੀਹਾਂ ਉਤੇ ਚਲ ਸਕੇ ਇਸ ਮੌਕੇ ’ਤੇ ਭਾਰਤੀ ਵੀ ਕਿਸੇ ਗਲੋਂ ਪਿਛੇ ਨਹੀਂ ਰਹੇ ਉਹਨਾਂ ਨੇ ਵੀ ਖ਼ੂਬ ਨਵੇਂ ਸਾਲ ਦੀ ਆਮਦ ਵਿਚ ਭੰਗੜੇ ਪਾਏ ਅਤੇ 2019 ਨੂੰ ਜੀ ਆਇਆ ਕਿਹਾ ਉਧਰ ਪਰੀਆਂ ਦਾ ਆਨੰਦ ਮਾਣਨ ਵਾਲਾ ਗੋਲ਼ਡ ਕੋਸਟ ਵੀ ਖ਼ੁਸ਼ੀ ਦੀ ਲਹਿਰ ਵਿਚ ਚਮਚਕਾਉਦਾ ਨਜ਼ਰ ਆਇਆ