ਲੁਧਿਆਣਾ, 2 ਜਨਵਰੀ (ਜਸਪਾਲ ਅਰੋੜਾ)- ਪੁਲਿਸ ਕਮਿਸ਼ਨਰੇਟ ਦਫਤਰ ਵੱਲੋਂ ਪੁਲਸ ਕਮਿਸ਼ਨਰ ਦਫਤਰ ਦੇ ਬਾਹਰ ਨਵੇਂ ਸਾਲ ਦੇ ਆਗਮਨ ਤੇ ਸਾਰਿਆਂ ਦੀ ਤੰਦਰੁਸਤੀ ਤੇ ਭਲੇ ਲਈ ਪਾਠ ਕਰਵਾਇਆ ਗਿਆ ਤੇ ਅੰਤਿਮ ਚ ਅਰਦਾਸ ਕਾਰਵਾਈ ਗਈ ਪਾਠ ਦਾ ਆਰੰਭ ਮੰਗਲਵਾਰ ਸਵੇਰੇ ਸ਼ੁਰੂ ਹੋਇਆ ਤੇ 10,30 ਵਜੇ ਪਾਠ ਦਾ ਭੋਗ ਪਾਇਆ ਗਿਆ ਇਸ ਮੌਕੇ ਪੁਲਸ ਦੇ ਸਾਰੇ ਉਚ ਅਧਿਕਾਰੀ ਥਾਣਾ ਮੁਖੀ ਤੇ ਕਮਿਸ਼ਨਰ ਦਫਤਰ ਦੇ ਸਾਰੇ ਮੁਲਾਜਮ ਮੌਜੂਦ ਸਨ ਇਸ ਮੌਕੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿਲ ਨੇ ਸਾਰੇ ਮੁਲਾਜਮ ਨੂੰ ਨਵੇਂ ਸਾਲ ਦੀ ਵਧਾਈਆਂ ਦਿਤੀਆਂ ਤੇ ਸਾਰੇ ਮੁਲਾਜਮਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ ਇਸ ਦੌਰਾਨ ਗੁਰੂ ਦੁਆਰਾ ਦੁਖਨਿਵਾਰਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਮਿਸ਼ਨਰ ਸੁਖਚੈਨ ਸਿੰਘ ਗਿਲ ਨੂੰ ਸਮਮਾਨਿਤ ਕੀਤਾ ਇਸ ਮੌਕੇ ਡੀ ਸੀ ਪੀ ਕ੍ਰਾਈਮ ਗਗਨਜੀਤ ਸਿੰਘ ਡੀ ਸੀ ਪੀ ਅਸ਼ਵਨੀ ਕੁਮਾਰ ਏ ਡੀ ਸੀ ਪੀ ਗੁਰਪ੍ਰੀਤ ਪੁਰੇਵਾਲ ਏ ਡੀ ਸੀ ਪੀ ਸੁਰਿੰਦਰ ਲਾਂਬਾ ਸਾਰੇ ਏ ਸੀ ਪੀ ਤੇ ਥਾਣਾ ਮੁਖੀ ਮੌਜੂਦ ਸਨ।