ਫਿਰੋਜ਼ਪੁਰ, 3 ਅਪ੍ਰੈਲ – ਬੀ.ਐੱਸ.ਐੱਫ. ਵੱਲੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 65 ਕਰੋੜ ਰੁਪਏ ਦੇ ਮੁੱਲ ਦੀ 13 (ਪੈਕੇਟ) ਕਿੱਲੋ ਹੈਰੋਇਨ ਅਤੇ ਹਥਿਆਰ ਆਦਿ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਏ.ਕੇ.ਤੋਮਰ ਆਈ.ਜੀ. ਬੀ.ਐੱਸ.ਐੱਫ. ਪੰਜਾਬ ਨੇ ਦੱਸਿਆ ਕਿ ਬੀ.ਐੱਸ.ਐੱਫ. ਵੱਲੋਂ ਸਮੱਗ¦ਿਗ ਨੂੰ ਰੋਕਣ ਦੇ ਲਈ ਪੰਜਾਬ ਦੇ ਬਾਰਡਰ ਤੇ ਬਹੁਤ ਕੜੀ ਸੁਰੱਖਿਆ ਕਰ ਦਿੱਤੀ ਗਈ ਹੈ ਅਤੇ ਬੀਤੀ ਰਾਤ ਦੇਰ ਬੀ.ਓ.ਪੀ. ਮੁਲਾਂਕੋਟ ਅੰਮ੍ਰਿਤਸਰ ਸੈਕਟਰ ਦੇ ਇਲਾਕੇ ਵਿੱਚ ਬੀ.ਐੱਸ.ਐੱਫ. ਦੇ ਤਾਇਨਾਤ ਜਵਾਨਾਂ ਨੇ ਫੈਸਿੰਗ ਦੇ ਕੋਲ ਸ਼ੱਕੀ ਗਤੀਵਿਧੀਆਂ ਦੇਖੀਆਂ ਅਤੇ ਭਾਰਤ ਦੇ ਵੱਲੋਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਬੀ.ਐੱਸ.ਐੱਫ. ਤੇ ਗੋਲੀ ਚਲਾ ਦਿੱਤੀ ਅਤੇ
ਜਦ ਬੀ.ਐੱਸ.ਐੱਫ. ਦੇ ਜਵਾਨਾਂ ਨੇ ਆਤਮ ਰੱਖਿਆ ਦੇ ਲਈ ਗੋਲੀ ਚਲਾਈ ਤਾਂ ਸਮੱਗਲਰ ਵਾਪਿਸ ਭੱਜ ਗਏ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਸਪੈਸ਼ਲ ਸਰਚ ਆਪ੍ਰੇਸ਼ਨ ਕਰਨ ’ਤੇ ਬੀ.ਐੱਸ.ਐੱਫ. ਨੂੰ ਭਾਰਤੀ ਇਲਾਕੇ ਵਿੱਚ ਇੱਕ-ਇੱਕ ਕਿੱਲੋ ਵਜਨ ਦੇ 13 ਪੈਕੇਟ ਹੈਰੋਇਨ, ਇੱਕ 30 ਬੋਰ ਦਾ ਏ.ਕੇ. 47 ਦੀ ਤਰ੍ਹਾਂ ਦਿਖਾਈ ਦਿੰਦਿਆਂ ਪਿਸਤੌਲ, 2 ਮੈਗਜ਼ੀਨ, 24 ਕਾਰਤੂਸ ਜਿੰਦਾ ਅਤੇ ਕਰੀਬ 15 ਫੁੱਟ ਦੀ ਪੀ.ਵੀ.ਸੀ. ਦੀ ਪਾਇਪ ਬਰਾਮਦ ਕੀਤੀ ਹੈ ਜਿਸ ਦੇ ਰਾਹੀਂ ਇਹ ਹੈਰੋਇਨ ਭਾਰਤ ਭੇਜੀ ਗਈ ਸੀ।