ਜਲੰਧਰ, 1 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਿਟੀਜ਼ਨ ਅਰਬਨ ਕੋ-ਆਪ੍ਰੇਟਿਵ ਬੈਂਕ ਦੀ ਨਿਊ ਜਵਾਹਰ ਨਗਰ ਹੈਡ ਆਫਿਸ ਬ੍ਰਾਂਚ ਵਿਖੇ ਬੈਂਕ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਦੀ ਅਗਵਾਈ ਹੇਠ ਕੇਕ ਕੱਟ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਬੈਂਕ ਦੇ ਕਰਮਚਾਰੀ, ਗਾਹਕ, ਸ਼ੇਅਰ ਹੋਲਡਰ ਅਤੇ ਅਧਿਕਾਰੀ ਹਾਜ਼ਰ ਸਨ। ਬੈਂਕ ਦੇ ਮੈਨਜਰ ਸ੍ਰੀ ਢੀਂਗਰਾ ਵੱਲੋਂ ਸਮਾਗਮ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਕਿਹਾ ਕਿ ਸਿਟੀਜ਼ਨ ਬੈਂਕ ਸਹਿਕਾਰਤਾ ਦਾ ਅਸਲ ਨਮੂਨਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਰੋਬਾਰ ਪਿਆਰ-ਮੁਹੱਬਤ ਅਤੇ ਇਤਫਾਕ ਤੋਂ ਬਿਨਾ ਨਹੀਂ ਚੱਲਦਾ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਸ਼ੇਅਰ ਹੋਲਡਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਇਹ ਬੈਂਕ ਲਗਾਤਾਰ ਤਰੱਕੀ ਕਰ ਰਿਹਾ ਹੈ। ਬੈਂਕ ਦੇ ਵਾਈਸ ਚੇਅਰਮੈਨ ਸ੍ਰੀ ਪੀ.ਐਸ. ਜੌਲੀ ਨੇ ਬੈਂਕ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਮੌਕੇ ’ਤੇ ਬੈਂਕ ਦੇ ਨਿਰਦੇਸ਼ਕ ਸ੍ਰੀ ਐਸ.ਕੇ. ਸੂਰੀ, ਸ੍ਰੀ ਕਰਨ ਸ਼ਰਮਾ, ਸ੍ਰੀ ਦਿਲਬਾਗ ਸਿੰਘ, ਸ੍ਰੀ ਕੇ.ਐਸ. ਘੁੰਮਣ ਅਤੇ ਪੰਜਾਬ ਟਾਮਿਜ਼ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਵੀ ਹਾਜ਼ਰ ਸਨ।