ਚੰਡੀਗੜ੍ਹ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਚਾਇਤੀ ਚੋਣਾਂ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਕਈ ਥਾਈਂ ਪੋਲਿੰਗ ਬੂਥਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਤੇ ਕਈ ਥਾਈਂ ਝਗੜਾ ਹੋਇਆ। ਫ਼ਿਰੋਜ਼ਪੁਰ ਤੋਂ ਹਿੰਸਕ ਘਟਨਾਵਾਂ ਦੌਰਾਨ ਵਿਅਕਤੀ ਦੀ ਮੌਤ ਹੋਈ ਤੇ ਇਕ-ਦੋ ਹੋਰ ਥਾਵਾਂ ‘ਤੇ ਗੋਲ਼ੀ ਚਲਣ ਦੀ ਘਟਨਾ ਵੀ ਸਾਹਮਣੇ ਆਈ, ਪਰ ਸਰਕਾਰ ਨੇ ਇਸ ਨੂੰ ਮਾਮੂਲੀ ਗਲ ਦਸਿਆ। ਅਕਾਲੀ ਦਲ ਸਮਰਥਿਤ ਉਮੀਦਵਾਰਾਂ ਵਲੋਂ ਕਾਂਗਰਸ ‘ਤੇ ਧਕੇਸ਼ਾਹੀ ਦੇ ਇਲਜ਼ਾਮ ਵੀ ਸਰਕਾਰ ਦੇ ਕੈਬਨਿਟ ਮੰਤਰੀ ਨੇ ਨਕਾਰ ਦਿਤੇ ਤੇ ਉਨ੍ਹਾਂ ਨੂੰ ਹੀ ਦੋਸ਼ੀ ਦਿਤਾ।ਪੰਚਾਇਤੀ ਚੋਣਾਂ ਦੌਰਾਨ ਹੋਈਆਂ ਵਾਰਦਾਤਾਂ ‘ਤੇ ਸਰਕਾਰ ਦਾ ਪਖ ਰਖਦੇ ਹੋਏ ਕੈਬਨਿਟ ਮੰਤਰੀ ਬਲਵੀਰ ਸਿੰਘ ਸਿਧੂ ਨੇ ਦਾਅਵਾ ਕੀਤਾ ਕੀ ਕਾਂਗਰਸ ਦਾ ਕੋਈ ਵੀ ਲੀਡਰ ਜਾਂ ਵਰਕਰ ਬੂਥ ਕੈਪਚਰ ਨਹੀਂ ਕਰ ਸਕਦਾ।