ਚੀਮਾ ਮੰਡੀ, 30 ਦਸੰਬਰ (ਚਹਿਲ)-ਇਸ ਖੇਤਰ ਦੇ ਪਿੰਡ ਸਤੌਜ,ਤੋਲਾਵਾਲ,ਝਾੜੋਂ,ਸ਼ਾਹਪੁਰ ਕਲਾਂ ਵਿਖੇ ਵੋਟਾਂ ਦੇ ਭੁਗਤਾਨ ਸਮੇਂ ਤੱਕ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ।ਸ਼ਾਹਪੁਰ ਕਲਾਂ ਤੋਂ ਬਿਨ੍ਹਾਂ ਉਕਤ ਸਾਰੇ ਹੀ ਪਿੰਡਾਂ ਵਿੱਚ ਸਰਪੰਚੀ ਦੇ ਉਮੀਦਵਾਰਾਂ ਵਿੱਚ ਕਾਂਟੇ ਦੀ ਟੱਕਰ ਸੀ।ਸਵੇਰ ਸਮੇਂ ਠੰਢ ਹੋਣ ਦੇ ਬਾਵਜੂਦ ਵੀ ਪਿੰਡ ਸਤੌਜ ਵਿਖੇ ਵੱਡੀ ਗਿਣਤੀ ਵਿੱਚ ਵੋਟਰਾਂ ਦੀ ਲਾਈਨ ਦੇਖਣ ਨੂੰ ਮਿਲੀ।ਇਸ ਤੋਂ ਇਲਾਵਾ ਪਿੰਡ ਤੋਲਾਵਾਲ ਵਿਖੇ ਵੀ ਲਾਈਨਾਂ ਲੱਗੀਆਂ ਹੋਈਆਂ ਸਨ।ਉਮੀਦਵਾਰਾਂ ਦੇ ਸੁਪੋਟਰਾਂ ਵੱਲੋਨ ਬਿਮਾਰ ਲੋਕਾਂ,ਅਤਿ ਬਜ਼ੁਰਗ,ਅਪਾਹਜਾਂ ਆਦਿ ਨੂੰ ਖੁਦ ਚੁੱਕ ਕੇ ਵੋਟਾਂ ਪਵਾਈਆਂ ਗਈਆਂ।ਪਿੰਡਾਂ ਵਿੱਚ ਵੋਟਰਾਂ ਨੂੰ ਢੋਣ ਲਈ ਮਸ਼ੀਨਰੀ ਦੀ ਵਰਤੋਂ ਕਤਿੀ ਗਈ।ਪ੍ਰਸ਼ਾਸ਼ਨ ਵੱਲੋਂ ਵੋਟਾਂ ਪਵਾਉਣ ਦੇ ਸਮੇਂ ਤੱਕ ਬਹੁਤ ਵਧੀਆ ਡਿਊਟੀ ਨਿਭਾਈ ਤੇ ਪੋਲਿੰਗ ਸਟੇਸ਼ਨਾਂ ਤੋਂ ਆਮ ਲੋਕਾਂ ਦੀ ਦੂਰੀ ਬਣਾਈ ਰੱਖੀ।
ਉਕਤ ਪਿੰਡਾਂ ਵਿੱਚੋਂ ਬਹੁਤ ਸਾਰੇ ੳਜਿਹੇ ਪਿੰਡ ਹਨ ਜਿੱਥੇ ਕਿ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਆਪੋ ਆਪਣੇ ਹੱਕ ਵਿੱਚ ਭੁਗਤਾਉਣ ਲਈ ਸ਼ਰਾਬ ਦੀ ਵੱਡੇ ਪੱਧਰ ’ਤੇ ਵੰਡ ਕਤਿੀ ਗਈ।ਪਤਾ ਲੱਗਾ ਹੈ ਕਿ ਕਈ ਪਿੰਡਾਂ ਵਿੱਚ ਸੋਫੀ ਵੋਟਰਾਂ ਤੇ ਔਰਤਾਂ ਲਈ ਮਿਠਾਈਆਂ,ਫਲ,ਪਕੌੜਿਆਂ ਦੇ ਪ੍ਰਬੰਧ ਕੀਤੇ ਗਏ ਤੇ ਕਈ ਪਿੰਡਾਂ ਵਿੱਚ ਗਰੀਬ ਤਬਕੇ ਦੇ ਲੋਕਾਂ ਨੂੰ ਕੰਬਲ ਤੇ ਸੂਟ ਵੰਡੇ ਜਾਣ ਦੀਆਂ ਵੀ ਕਨਸੋਆਂ ਹਨ।ਉਮੀਦਵਾਰਾਂ ਵੱਲੋਂ ਸਰਪੰਚੀ ਲੈਣ ਲਈ ਵੋਟਰਾਂ ਨੂਮ ਆਪਣੇ ਹੱਕ ਵਿੱਚ ਕਰਨ ਲਈ ਖੁੱਲ੍ਹ ਕੇ ਪੈਸੇ ਦੀ ਵਰਤੋਂ ਕੀਤੀ ਗਈ।