Skip to content
Independent perspectives. Global stories.
BREAKING

ਰੋਸ਼ਨ ਲਾਲ ਨੂੰ ਹਰੀਕੇ ਦਾ ਸਰਪੰਚ ਬਣਾਉਣ ’ਤੇ ਕੀਤਾ ਗਿੱਲ ਦਾ ਧੰਨਵਾਦ

Share this story

ਪੱਟੀ, 30 ਦਸੰਬਰ (ਬਲਦੇਵ ਸਿੰਘ ਸੰਧੂ)-ਲੋਕਤੰਤਰ ਦਾ ਥੰਮ ਮੰਨੀਆ ਜਾਂਦੀਆ ਪੰਚਾਇਤੀ ਚੋਣਾਂ ਵਿਚ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋ ਸੰਘਣੀ ਅਬਾਦੀ ਵਾਲੇ ਕਸਬਾ ਹਰੀਕੇ ਪੱਤਣ ਦੇ ਕਾਂਗਰਸੀ ਆਂਗੂਆ ਅਤੇ ਵਰਕਰਾ ਦੀ ਸਹਿਮਤੀ ਨਾਲ ਸੀਨੀਅਰ ਕਾਂਗਰਸੀ ਆਗੂ ਰੋਸ਼ਨ ਲਾਲ ਚੌਧਰੀ ਨੂੰ ਹਰੀਕੇ ਪੱਤਣ ਦਾ ਸਰਪੰਚ ਬਣਾਉਣ ਤੇ ਹਰੀਕੇ ਪੱਤਣ ਦੇ ਯੂਥ ਕਾਂਗਰਸੀ ਆਗੂ ਸੁਰਿੰਦਰ ਮਲਹੋਤਰਾ ਵੱਲੋ ਹਲਕਾ ਵਿਧਾਇਕ ਗਿੱਲ ਦਾ ਧੰਨਵਾਦ ਕੀਤਾ ਗਿਆ ਅਤੇ ਰੋਸ਼ਨ ਲਾਲ ਚੌਧਰੀ ਨੂੰ ਸਰਪੰਚ ਬਣਨ ਤੇ ਵਧਾਈ ਦਿੰਦਿਆ ਕਿਹਾ ਕਿ ਬਹੁਤ ਵਧੀਆ ਉਪਰਾਲਾ ਹਲਕਾ ਵਿਧਾਇਕ ਵੱਲੋ ਕੀਤਾ ਗਿਆ ਜਿਸ ਨਾਲ ਪਿੰਡਾਂ ਵਿਚੋ ਧੜੇਬੰਦੀਆ ਖਤਮ ਹੁੰਦੀਆ ਹਨ ਅਤੇ ਇਸ ਨਾਲ ਬਗੈਰ ਖਰਚੇ ਕੀਤੇ ਹੀ ਸਰਬਸੰਮਤੀ ਨਾਲ ਚੁਣੇ ਗਏ ਜਿਸ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ।ਉਹਨਾ ਕਿਹਾ ਕਿ ਉਹਨਾ ਦਾ ਪਿੰਡ ਪਹਿਲਾ ਹੀ ਵਿਕਾਸ ਪੱਖੋ ਬਹੁਤ ਜਿਆਦਾ ਪੱਛੜਿਆ ਹੋਇਆ ਹੈ ਉਹ ਆਸ ਕਰਦੇ ਹਨ ਕਿ ਰੋਸ਼ਨ ਲਾਲ ਚੌਧਰੀ ਦੇ ਸਰਪੰਚ ਬਣਨ ਨਾਲ ਉਹਨਾ ਦੇ ਪਿੰਡ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਉਹਨਾ ਦਾ ਪਿੰਡ ਤਰੱਕੀ ਦੀਆ ਬੁਲੰਦੀਆ ਨੂੰ ਛੂਹੇਗਾ ਅਤੇ ਕਾਂਗਰਸ ਪਾਰਟੀ ਹੋਰ ਜਿਆਦਾ ਮਜਬੂਤ ਹੋਵੇਗੀ।

WRITTEN BY