ਰਾਏਬਰੇਲੀ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅ¤ਜ ਉਤਰ ਪ੍ਰਦੇਸ਼ ਦੇ ਰਾਏਬਰੇਲੀ ਸੰਸਦੀ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ। ਇਸ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੀ ਸੋਨੀਆ ਗਾਂਧੀ (67) ਨੇ ਆਪਣੇ ਪੁੱਤਰ ਤੇ ਪਾਰਟੀ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ ਇਥੇ ਪੁੱਜੇ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਅਦਿੱਤੀ ਸਿੰਘ ਦੇ ਸਾਹਮਣੇ ਕਾਗਜ਼ ਭਰੇ। ਉਨ੍ਹਾਂ ਨਾਲ ਪਾਰਟੀ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਆਉਣਾ ਸੀ ਪਰ ਉਹ ਕਿਸੇ ਕਾਰਨ ਪੁੱਜ ਨਾ ਸਕੇ। ਇਥੇ ਪੁੱਜਣ ’ਤੇ ਵੱਡੀ ਗਿਣਤੀ ਵਿੱਚ ਪੁੱਜੇ ਸਮਰਥਕਾਂ ਨੇ ‘ਸੋਨੀਆ ਗਾਂਧੀ ਜ਼ਿੰਦਾਬਾਦ’, ‘ਕਾਂਗਰਸ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸੋਨੀਆ ਗਾਂਧੀ ਨੇ ਪਾਰਟੀ ਸਮਰਥਕਾਂ ਨਾਲ ਕੁਝ ਚਿਰ ਗ¤ਲਬਾਤ ਵੀ
ਕੀਤੀ ਤੇ ਉਨ੍ਹਾਂ ਦਾ ਸਵਾਗਤ ਹੱਥ ਹਿਲਾ ਕੇ ਕਬੂਲਿਆ। ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਪਿਛੋਂ ਸੋਨੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਰਾਏਬਰੇਲੀ ਦੇ ਲੋਕਾਂ ਨੇ ਹੁਣ ਤੱਕ ਮੈਨੂੰ ਬੇਹੱਦ ਮੋਹ ਦਿੱਤਾ ਹੈ ਅਤੇ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਰਾਏਬਰੇਲੀ ਦੇ ਲੋਕ ਇੱਕ ਵਾਰ ਮੁੜ ਜਿਤਾਉਣਗੇ।’ ਉਨ੍ਹਾਂ ਦੀ ਕਾਰ ਨੂੰ ਰਾਹੁਲ ਗਾਂਧੀ ਚਲਾ ਕੇ ਲਿਆਏ, ਇਸ ਮੌਕੇ ਸੁਰੱਖਿਆ ਦੇ ਵੱਡੇ ਇੰਤਜ਼ਾਮ ਕੀਤੇ ਗਏ।