ਸਰਪੰਚੀ ਚੋਣਾਂ: ਸੁਖਦੇਵ ਸਿੰਘ ਗਿਆਨਾ ਦੇ ਹੱਕ ’ਚ ਕਾਂਗਰਸ ਹਲਕਾ ਸੇਵਾਦਾਰ ਜਟਾਣਾ ਨੇ ਕੀਤਾ ਪ੍ਰਚਾਰ

ਤਲਵੰਡੀ ਸਾਬੋ, 26 ਦਸੰਬਰ (ਰਾਮ ਰੇਸ਼ਮ ਨਥੇਹਾ)- 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਚੋਣ ਪ੍ਰਚਾਰ ਤੇਜੀ ਫੜ ਰਿਹਾ ਹੈ ਤੇ ਉਮੀਦਵਾਰਾਂ ਦੇ ਹੱਕ ਵਿੱਚ ਉਨਾਂ ਦੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਗਿਆਨ ਤੋਂ ਸੁਖਦੇਵ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਉਨਾਂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਖਦੇਵ ਸਿੰਘ ਨੂੰ ਸਰਪੰਚ ਬਣਾ ਦੇਣ ਤਾਂ ਪਿੰਡ ਦੇ ਵਿਕਾਸ ਲਈ ਉਹ ਪੈਸਿਆਂ ਦੀ ਕੋਈ ਕਮੀ ਨਹੀ ਆਉਣ ਦੇਣਗੇ।ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਿਰ ਪਿੰਡ ਵਾਸੀਆਂ ਨੇ ਸ੍ਰ.ਜਟਾਣਾ ਅਤੇ ਸੁਖਦੇਵ ਸਿੰਘ ਨੂੰ ਸਿਰੋਪੇ ਦੇ ਕੇ ਯਕੀਨ ਦੁਆਇਆ ਕਿ ਉਹ ਸੁਖਦੇਵ ਸਿੰਘ ਨੂੰ ਵੱਡੀ ਲੀਡ ਨਾਲ ਸਰਪੰਚ ਜਿਤਾਉਣਗੇ।ਜਟਾਣਾ ਨਾਲ ਇਸ ਮੌਕੇ ਨਿੱਜੀ ਸਹਾਇਕ ਰਣਜੀਤ ਸੰਧੂ,ਅੰਮ੍ਰਿਤਪਾਲ ਗਰਗ ਕਾਕਾ ਸੀਮੈਂਟ ਵਾਲਾ,ਬਲਾਕ ਕਾਂਗਰਸ ਰਾਮਾਂ ਪ੍ਰਧਾਨ ਬੇਅੰਤ ਸਿੰਘ ਬੰਗੀ,ਗੁਰਤੇਜ ਸਿੰਘ ਭੁਰੂ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਸਰਬਜੀਤ ਸਿੰਘ ਢਿੱਲੋਂ ਕੌਂਸਲਰ ਰਾਮਾਂ ਆਦਿ ਆਗੂ ਹਾਜਿਰ ਸਨ।

Send this to a friend