ਹਰਿਆਣਾ ਦੀਆਂ ਮੰਡੀਆਂ ਸਹੂਲਤਾਂ ਦੇ ਮਾਮਲੇ ’ਚ ਦੇਸ਼ ’ਚੋਂ ਅੱਵਲ : ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ੍ਹ, 26 ਦਸੰਬਰ (ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੀ ਮੰਡੀਆਂ ਸਹੂਲਤਾਂ ਦੇ ਮਾਮਲੇ ਵਿਚ ਦੇਸ਼ ਦੀ ਹੋਰ ਮੰਡੀਆਂ ਵਿਚ ਸਭ ਤੋਂ ਅਵਲ ਹਨ, ਹਰਿਆਣਾ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਸੂਬੇ ਦੀ ਸਾਰੀ 108 ਮੰਡੀਆਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਇਆ ਗਿਆ ਹੈ ਤਾਂ ਜੋ ਕਿਸਾਨਾਂ ਨੁੰ ਕਿਸੇ ਤਰਾਂ ਦੀ ਮੁਸ਼ਕਲ ਨਾ ਆਵੇ। ਮੁਖ ਮੰਤਰੀ ਮਨੋਹਰ ਲਾਲ ਅਜ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਕਰਨਾਲ ਰਾਇਸ ਮਿਲ ਐਸੋਸਿਏਸ਼ਨ ਦੇ ਪ੍ਰਧਾਨ ਵਿਨੋਦ ਗੋਇਲ ਵਲੋਂ ਆਯੋਜਿਤ ਸਵਾਗਤ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਮੁਖ ਮੰਤਰੀ ਨੇ ਇਸ ਮੌਕੇ ‘ਤੇ ਆੜਤੀਆਂ ਤੇ ਰਾਇਸ ਮਿਲਰਸ ਤੇ ਡੀਲਰ ਐਸੋਸਿਏਸ਼ਨ ਦੀ ਮੰਗਾਂ ਨੁੰ ਗੰਭੀਰਤਾ ਨਾਲ ਸੁਣਿਆ ਅਤੇ ਜਾਂਚ ਦੇ ਬਾਅਦ ਹਰ ਸੰਭਵ ਪੂਰਾ ਕਰਨ ਦਾ ਭਰੋਸਾ ਦਿਤਾ।

Send this to a friend