ਰਾਸ਼ਟਰੀ ਟੀਮ ਅਟਲ ਸੈਨਾ ਨੇ ਮਨਾਇਆ ਅਟਲ ਬਿਹਾਰੀ ਵਾਜਪਈ ਦਾ ਜਨਮ ਦਿਹਾੜਾ

ਅੰਮ੍ਰਿਤਸਰ, 25 ਦਸ਼ੰਬਰ (ਦਵਾਰਕਾ ਨਾਥ ਰਾਣਾ)-ਅੱਜ ਰਾਸ਼ਟਰੀਯ ਟੀਮ ਅਟੱਲ ਸੇਨਾ ਨੇ ਅਟੱਲ ਬਿਹਾਰੀ ਵਾਜਪਈ ਦਾ ਜਨਮ ਦਿਹਾੜ੍ਹਾ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਦੀ ਅਗੁਵਾਈ ਹੇਠ ਬੜ੍ਹੀ ਧੁਮਧਾਮ ਦੇ ਨਾਲ ਮਨਾਇਆ। ਇਸ ਮੋਕੇ ’ਤੇ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਅਤੇ ਉਨ੍ਹਾਂ ਦੀ ਟੀਮ ਨੇ ਅਟੱਲ ਬਿਹਾਰੀ ਵਾਜਪਈ ਦੇ ਜਨਮ ਦਿਹਾੜ੍ਹੇ ਤੇ ਕੇਕ ਕਟਿਆ ਗਿਆ ਅਤੇ ਫੁਲਾਂ ਦੀ ਵਰਖਾ ਕੀਤੀ ਗਈ। ਇਸ ਮੇਕੇ ਤੇ ਰਾਸ਼ਟਰੀਯ ਟੀਮ ਅਟੱਲ ਸੇਨਾ ਦੇ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਤੋਂ ਇਲਾਵਾ ਵਾਇਸ ਪ੍ਰਧਾਨ ਰਾਜੇਸ਼ ਪਾਠਕ, ਜਰਨਲ ਸੈਕਟਰੀ ਸ਼ੰਜੀਵ ਸ਼ਰਮਾ,ਦੀਪਕ ਪਦਮ, ਰਾਜੇਸ਼ ਮਹਿਤਾ, ਯੂਵਾ ਮੋਰਚਾ ਪੰਜਾਬ ਮੰਗਾਂ ਸਿੰਘ ਫਰੀਦਕੋਟ,ਤਰਸੇਮ ਸਿੰਘ, ਕੁਲਵੰਤ ਸਿੰਘ, ਰਾਮ ਲੁਭਾਇਆ,ਦਲਜੀਤ ਸਿੰਘ,ਰਾਜ ਕੁਮਾਰ, ਜਰਨਲ ਸੈਕਟਰੀ ਪੰਜਾਬ ਐਸ ਸੀ ਮੋਰਚਾ ਬਲਵਿੰਦਰ ਗਿੱਲ ਆਦਿ ਹਾਜਿਰ ਸਨ।

Send this to a friend