ਹੁਣ ਨਾ ਲੱਗਣ ਪਿੱਪਲੀਂ ਮਜਲਸਾਂ

ਰੁਖ਼ ਧਰਤੀ ਦਾ ਸ਼ਿੰਗਾਰ ਹੁੰਦੇ ਹਨ। ਪਿਪਲ ਇਕ ਪਵਿਤਰ ਅਤੇ ਮਸ਼ਹੂਰ ਦਰਖਤ ਹੈ । ਇਸ ਨੂੰ ਅਕਸਰ ਧਾਰਮਿਕ ਸਥਾਨਾਂ ਦੇ ਨਜ਼ਦੀਕ ਲਗਾਇਆ ਜਾਂਦਾ ਹੈ । ਪਿਪਲ ਦਾ ਰੁਖ ਇਕ ਵਿਸ਼ਾਲ , ਵਡਾ ਰੁਖ਼ ਹੁੰਦਾ ਹੈ ਅਤੇ ਦੂਰ – ਦੂਰ ਤਕ ਫੈਲਿਆ ਹੋਇਆ ਹੁੰਦਾ ਹੈ । ਕਈ ਵਾਰ ਪਿਪਲ ਨੂੰ ਤ੍ਰਿਵੇਣੀ ਵਿਚ ਵੀ ਲਗਾਉਣ ਦੀ ਪਰੰਪਰਾ ਹੈ । ਤ੍ਰਿਵੇਣੀ ਵਿਚ ਬਰੋਟਾ ( ਬੜ੍ਹ ) , ਨਿੰਮ ਤੇ ਪਿਪਲ ਦਰਖਤ ਸ਼ਾਮਲ ਹੁੰਦੇ ਹਨ । ਪਿਪਲ ਦਾ ਦਰਖ਼ਤ ਅਕਸਰ ਪਹਿਲੇ ਸਮਿਆਂ ਵਿਚ ਟੋਭਿਆਂ ਉਤੇ , ਧਾਰਮਿਕ ਸਥਾਨਾਂ , ਸਮਾਧਾ, ਡੇਰਿਆਂ , ਕਬਰਾਂ ਜਾਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉਤੇ ਆਮ ਹੀ ਲਾਇਆ ਜ਼ਾਂਦਾ ਹੁੰਦਾ ਸੀ।ਇਸ ਰੁਖ ਦੀ ਉਮਰ ਵੀ ਬਹੁਤ ਵਡੀ ਹੁੰਦੀ ਹੈ । ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਪਿਪਲ ਦਾ ਦਰਖ਼ਤ ਦਿਨ – ਰਾਤ ਸਾਨੂੰ ਆਕਸੀਜ਼ਨ ਦਿੰਦਾ ਹੈ ਅਤੇ ਬਹੁਤ ਜਿਆਦਾ ਮਾਤਰਾ ਵਿਚ ਸਾਨੂੰ ਪ੍ਰਾਣ – ਵਾਯੂ ਆਕਸੀਜ਼ਨ ਮੁਹਈਆ ਕਰਾਉਂਦਾ ਹੈ । ਜੇਠ – ਹਾੜ ਦੀਆਂ ਧੁਪਾਂ ਵਿਚ ਪਿਪਲ ਦੀ ਮਿਠੀ – ਮਿਠੀ ਰੁਮਕਦੀ ਹਵਾ ਤੇ ਠੰਡਕ ਕਿਸੇ ਅਨੰਦ ਤੇ ਵਰਦਾਨ ਤੋਂ ਘਟ ਨਹੀਂ ਜਾਪਦੀ । ਇਸ ਰੁਖ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ । ਇਸ ਰੁਖ ਦੀ ਮਨੁਖਤਾ ਨੂੰ ਕਾਫ਼ੀ ਦੇਣ ਕਰਕੇ ਸ਼ਾਇਦ ਬਹੁਤੇ ਲੋਕ ਵਿਸ਼ਵਾਸ ਵਜੋਂ ਅਤੇ ਸ਼ਰਧਾ ਭਾਵਨਾ ਹਿਤ ਇਸ ਨੂੰ ਪੂਜਦੇ ਵੀ ਹਨ । ਇਸ ਦਰਖਤ ਦੇ ਪਤੇ ਲੰਮੀ – ਲੰਮੀ ਚੁੰਝ ਵਰਗੇ ਅਤੇ ਚਮਕਦਾਰ ਜਿਹੇ ਹੁੰਦੇ ਹਨ ।ਇਨ੍ਹਾਂ ਪਤਿਆਂ ਨੂੰ ਪਸ਼ੂ ਅਤੇ ਖ਼ਾਸ ਤੌਰ ‘ਤੇ ਹਾਥੀ ਕਾਫੀ ਖੁਸ਼ੀ ਨਾਲ ਚਾਰੇ ਵਜੋਂ ਵਰਤਦੇ ਸਨ । ਪਿਪਲ ਦਾ ਦਰਖਤ ਪੰਛੀ -ਪਰਿੰਦਿਆਂ ਦੇ ਲਈ ਇਕ ਵਡੇ ਰੈਣ – ਬਸੇਰੇ ਦਾ ਕੰਮ ਵੀ ਕਰਦਾ ਹੈ ਅਤੇ ਰਾਹਗੀਰਾਂ ਲਈ ਵੀ ਵਡਾ ਆਸਰਾ ਬਣਦਾ ਹੈ । ਵਾਤਾਵਰਨ ਨੂੰ ਦਰੁਸਤ ਰਖਣ ਵਿਚ ਇਸ ਦਰਖਤ ਦੀ ਬਹੁਤ ਵਡੀ ਭੂਮਿਕਾ ਹੈ ; ਕਿਉਂਕਿ ਇਹ ਬਹੁਤ ਜ਼ਿਆਦਾ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਆਕਸੀਜਨ ਵਿਚ ਬਦਲ ਦਿੰਦਾ ਹੈ । ਗਹਿਰਾਈ ਤਕ ਇਸ ਦੀਆਂ ਜੜ੍ਹਾਂ ਬਾਰਿਸ਼ ਦੇ ਪਾਣੀ ਨੂੰ ਧਰਤੀ ਦੀ ਕੋਖ ਤਕ ਪਹੁੰਚਾ ਕੇ ਨਾ ਕੇਵਲ ਜਲ ਸਤਰ ਉਚਾ ਕਰਨ ਵਿਚ ਮਦਦ ਕਰਦੀਆਂ ਹਨ, ਬਲਕਿ ਬਹੁਤ ਹੀ ਮਜ਼ਬੂਤੀ ਦੇ ਨਾਲ ਮਿਟੀ ਦੇ ਕਟਾਵ ਨੂੰ ਰੋਕਦੀਆਂ ਹਨ । ਇਸ ਦੇ ਫਲ ਪਤੇ ਆਦਿ ਧਰਤੀ ‘ਤੇ ਡਿਗ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ । ਫਿਰ ਫਲਾਂ ਆਦਿ ਨੂੰ ਕੀੜੇ – ਮਕੌੜੇ ਤੇ ਪੰਛੀ ਪਰਿੰਦੇ ਆਦਿ ਖਾ ਕੇ ਪ੍ਰਸਥਿਤਿਕ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ । ਧੂੜ , ਤਾਪਮਾਨ , ਗੈਸਾ ਦੇ ਪ੍ਰਦੂਸ਼ਣ ਅਤੇ ਹੋਰ ਉਤਸਰਜਨਾਂ ਨੂੰ ਰੋਕਣ ਲਈ ਪਿਪਲ ਦੇ ਦਰਖ਼ਤ ਦੀ ਬਹੁਤ ਵਡੀ ਭੂਮਿਕਾ ਹੈ । ਪਿਪਲ ਦੇ ਫਲ ਜਿਸ ਨੂੰ ਕਿ ਗੋਲਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ , ਇਨ੍ਹਾਂ ਗੋਲਾਂ ਨੂੰ ਜਾਨਵਰ ਅਤੇ ਪੰਛੀ ਬਹੁਤ ਖੁਸ਼ੀ ਅਤੇ ਚਾਅ ਮਲਾਰ ਨਾਲ ਖਾਂਦੇ ਹਨ ਅਤੇ ਫਿਰ ਇਹੀ ਪੰਛੀ – ਪਰਿੰਦੇ ਕੁਦਰਤੀ ਤੌਰ ’ਤੇ ਪਿਪਲ ਦੀ ਨਵੀਂ ਪੌਦ ਤਿਆਰ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾ?ੁਂਦੇ ਹਨ , ਜੋ ਕੇ ਇਕ ਕੁਦਰਤੀ ਪ੍ਰਕ੍ਰਿਆ ਹੈ । ਬੁਧ ਧਰਮ ਵਿਚ ਪਿਪਲ ਦੇ ਦਰਖਤ ਨੂੰ ‘ ਬੋਧੀ ਰੁਖ ‘ ਆਖਿਆ ਜਾਂਦਾ ਹੈ ; ਕਿਉਂਕਿ ਮਹਾਤਮਾ ਬੁਧ ਜੀ ਨੂੰ ਪਿਪਲ ਦੇ ਦਰਖਤ ਹੇਠਾਂ ਗਿਆਨ ਦੀ ਪ੍ਰਾਪਤੀ ਹੋਈ ਸੀ। ਪਿਪਲ ਦੀ ਉਮਰ ਲਗਭਗ ਇਕ ਹਜ਼ਾਰ ਸਾਲ ਤੋਂ ਵੀ ਵਧ ਮੰਨੀ ਜਾਂਦੀ ਹੈ। ਕਾਫ਼ੀ ਸਮਾਂ ਪਹਿਲਾਂ ਪਿਪਲ ਦੇ ਦਰਖਤ ਦੇ ਥਲੇ ਸਥਾਂ / ਮਜਲਸਾਂ ਲਗਦੀਆਂ ਹੁੰਦੀਆਂ ਸਨ ਅਤੇ ਛੋਟੇ – ਵਡੇ , ਬਜ਼ੁਰਗ ਸਭ ਪਿਪਲ ਦੇ ਦਰਖਤ ਥਲੇ ਸਥਾਂ ਵਿਚ ਬੈਠ ਕੇ ਹਾਸੇ – ਠਠੇ , ਵਿਹਲੀਆਂ ਗਲਾਂ , ਮਨੋਰੰਜਨ , ਗਿਲੇ – ਸ਼ਿਕਵੇ , ਵਿਚਾਰ – ਵਟਾਂਦਰੇ , ਸੁਖ – ਦੁਖ , ਸੁਖਾਂ – ਸਾਦਾ ਤੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕਰਕੇ ਉਨਾਂ ਦਾ ਆਦਾਨ – ਪ੍ਰਦਾਨ ਕਰਦੇ ਹੁੰਦੇ ਸਨ । ਇਸ ਤਰ੍ਹਾਂ ਕਰਨ ਨਾਲ ਘਰੇਲੂ ਤੇ ਭਾਈਚਾਰਕ ਸਾਂਝ ਬਣੀ ਰਹਿੰਦੀ ਸੀ ਅਤੇ ਨਵੀਆਂ – ਨਵੀਆਂ ਜੀਵਨ ਸੇਧਾਂ ਨੈਤਿਕਤਾ ਅਤੇ ਕਦਰਾਂ ਕੀਮਤਾਂ ਵੀ ਪਰਾਪਤ ਹੁੰਦਿਆਂ ਰਹਿੰਦੀਆਂ ਸਨ । ਪਿਪਲ ਥਲੇ ਲਗਣ ਵਾਲੀਆਂ ਮਜਲਸਾਂ ਸਾਡੀਆਂ ਮਾਨਸਿਕ ਪ੍ਰੇਸ਼ਾਨੀਆਂ ਨੂੰ ਘਟਾਉਣ ਵਿਚ ਵੀ ਸਹਾਇਕ ਸਿਧ ਹੁੰਦੀਆਂ ਸਨ । ਪਿਪਲ ਦੇ ਦਰਖਤ ਦਾ ਸਬੰਧ ਸਾਡੇ ਸਭਿਆਚਾਰ ਅਤੇ ਵਿਰਸੇ ਨਾਲ ਵੀ ਹੈ । ਸਾਉਣ ਮਹੀਨੇ ਕੁੜੀਆਂ ਪਿਪਲਾਂ ਹੇਠਾਂ ਪੀਂਘਾਂ ਪਾ ਕੇ ਤੀਆਂ ਦਾ ਤਿਉਹਾਰ ਬੜੇ ਚਾਅ ਨਾਲ ਮਨਾਉਂਦੀਆਂ ਸਨ। ਇਸ ਦਰਖਤ ਦਾ ਜਿਕਰ ਆਮ ਤੌਰ ‘ਤੇ ਸਾਡੇ ਅਖਾਣਾਂ , ਲੋਕ ਗੀਤਾਂ ਅਤੇ ਲੋਕ ਸਾਹਿਤ ਵਿਚ ਵੀ ਮਿਲਦਾ ਹੈ :- ਠਸੁਣ ਪਿਪਲਾ ਵੇ ਮੇਰੇ ਪਿੰਡ ਦਿਆ, ਪੀਂਘਾਂ ਤੇਰੇ ’ਤੇ ਪਾਈਆਂ, ਦਿਨ ਤੀਆਂ ਦੇ ਆ ਗਏ ਨੇੜੇ,
ਉਠ ਪੇਕਿਆਂ ਨੂੰ ਆਈਆਂ ।’’
ਸਮਾਂ ਬਦਲਣ ਦੇ ਨਾਲ – ਨਾਲ ਅਜ ਸਾਡੇ ਆਲੇ – ਦੁਆਲੇ ਅਤੇ ਸਮਾਜ ਵਿਚੋਂ ਕਈ ਚੀਜ਼ਾਂ ਘਟਦੀਆਂ ਜਾ ਰਹੀਆਂ ਹਨ ਅਤੇ ਇਸੇ ਪਰਿਵਰਤਨ ਸਦਕਾ ਅਜ ਪਿਪਲ ਦੇ ਦਰਖਤ ਵੀ ਕਿਸੇ – ਕਿਸੇ ਥਾਂ ‘ਤੇ ਹੀ ਦੇਖਣ ਨੂੰ ਮਿਲਦੇ ਹਨ , ਜੋ ਕਿ ਕੇਵਲ ਪੁਰਾਣੇ ਦਰਖਤ ਹੀ ਹਨ। ਨਵੇਂ ਪਿਪਲ ਦੇ ਦਰਖਤ ਲਗਾਉਣ ਦੀ ਰੀਝ ਦੇਖਣ ਨੂੰ ਨਹੀਂ ਮਿਲ ਰਹੀ ।
ਪਿਪਲ ਦੇ ਦਰਖਤ ਅਤੇ ਥੜ੍ਹੇ ਘਟਣ ਦੇ ਨਾਲ – ਨਾਲ , ਸਮਾਜਿਕ ਪਰਿਵਰਤਨ ਆਉਣ ਸਦਕਾ , ਸਮੇਂ ਦੀ ਘਾਟ , ਆਪਸੀ ਰੁਝੇਵਿਆਂ ਅਤੇ ਨਵੀਂ – ਨਵੀਂ ਤਕਨੀਕ ਆਉਣ ਨਾਲ ਅਜ ਪਿਪਲਾਂ ਦੇ ਥਲੇ ਲਗਦੀਆਂ ਮਜਲਸਾਂ ਦੇਖਣ ਨੂੰ ਨਹੀਂ ਮਿਲਦੀਆਂ।
ਠ ਨਾ ਲਗਣ ਪਿਪਲੀ ਮਜਲਸਾਂ ,
ਨਾ ਰਹੀਆਂ ਸਥਾਂ ਜੀ,
ਹੁਣ ਆਪਣੇ ਘਰਾਂ ਤਕ ਸੀਮਿਤ ਹੋ ਗਏ,
ਲੋਕੀ ਲਖਾਂ ਜੀ।’

Send this to a friend