ਕ੍ਰਿਸਮਸ ਦਿਹਾੜਾ (ਵੱਡਾ ਦਿਨ) ਸਮੁਚੀ ਦੁਨੀਆਂ ਵਿਚ ਪ੍ਰਭੂ ਯਿਸ਼ੂ ਮਸ਼ੀਹ ਜੀ ਦੀ ਪਦਾਇਸ਼ ਦੇ ਦਿਨ ਵਜੋਂ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਹ ਗਲ ਤਾਂ ਤੁਸੀ ਸਭ ਜਾਣਦੇ ਹੋਵੇਗੇ ਕਿ 25 ਦਸੰਬਰ ਨੂੰ ਪ੍ਰਭੂ ਯਿਸ਼ੂ ਮਸ਼ੀਹ ਜੀ ਦਾ ਜਨਮ ਨਹੀ ਸੀ ਹੋਇਆ । ਪਵਿਤਰ ਬਾਇਬਲ ਵਿਚ ਕ੍ਰਿਸਮਸ ਸ਼ਬਦ ਦਾ ਜ਼ਿਕਰ ਕਿਤੇ ਵੀ ਨਹੀ ਕੀਤਾ ਗਿਆ, ਪ੍ਰੰਤੂ ਜੇਕਰ ਅਸੀ ਪਵਿਤਰ ਬਾਇਬਲ ਦਾ ਅਧਿਐਨ ਕਰੀਏ ਤਾਂ ਊਸ ਵਿਚ ਪ੍ਰਭੂ ਯਿਸ਼ੂ ਮਸ਼ੀਹ ਜੀ ਦੀ ਪਦਾਇਸ਼ ਬਾਰੇ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ ।ਪਵਿਤਰ ਬਾਇਬਲ ਦੇ ਨਵੇਂ ਨਿਯਮ ਦੀਆਂ ਪਹਿਲੀਆਂ ਚਾਰ ਪੁਸਤਕਾਂ ਪ੍ਰਭੂ ਯਿਸ਼ੂ ਮਸ਼ੀਹ ਜੀ ਦੇ ਜੀਵਨ ਤੇ ਹੀ ਅਧਾਰਿਤ ਹਨ।ਜਿਨ੍ਹਾਂ ਵਿਚ ਪ੍ਰਭੂ ਯਿਸ਼ੂ ਮਸ਼ੀਹ ਜੀ ਦੇ ਜਨਮ ਬਾਰੇ ਕਾਫੀ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ।ਊਸ ਜਮਾਨੇ ਵਿਚ ਜਨਮ ਦਿਨ ਮਨਾਉਣ ਦੀ ਰੀਤ ਨਹੀ ਸ਼ੀ। ਭਾਵਂੇ ਕਿ ਰਾਜੇ ਮਹਾਰਾਜੇ ਅਤੇ ਪ੍ਰਸਿਧ ਲੋਕ ਆਪਣੇ ਜਨਮ ਦਿਨ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਕਰਦੇ ਸਨ। ਬਾਇਬਲ ਦੇ ਕੁਝ ਆਪਣੇ ਹੀ ਤਿਉਹਾਰ ਸਨ । ਜੋ ਪ੍ਰਭੂ ਨੇ ਆਪਣੇ ਲੋਕਾ ਨੂੰ ਦਿਤੇ ਸਨ ਜਿਵੇਂ ਕਿ ਫਸਹ ਦਾ ਪਰਵ, ਪੈਤੀਂਕੋਸ ਦਾ ਪਵਰ ਆਦਿ ਇਥੋ ਤਕ ਕਿ ਬਹੁਤ ਸਾਲਾਂ ਤਕ ਪ੍ਰਭੂ ਯਿਸ਼ੂ ਮਸ਼ੀਹ ਜੀ ਦੇ ਜਨਮ ਦਿਹਾੜਾ ਕ੍ਰਿਸਮਸ ਦਾ ਤਿਉਹਾਰ ਕਿਤੇ ਵੀ ਨਹੀ ਸੀ ਮਨਾਇਆ ਜਾਦਾ ਪ੍ਰਭੂ ਯਿਸ਼ੂ ਜੀ ਦੀ ਜਨਮ ਤਰੀਕ 2 ਬੀ.ਸ਼ੀ ਦੇ ਵਿਚਕਾਰ ਆਉਦੀ ਹੈ।ਪ੍ਰਭੂ ਦੇ ਜਨਮ ਦੇ ਨਾਲ ਕੋਈ ਵਿਸ਼ੇਸ ਸਮੇ ਦੇ ਪ੍ਰਮਾਣ ਕਿਤੇ ਵੀ ਨਹੀ ਲਿਖਿਆ ਨਹੀ ਮਿਲਦਾ ਏ.ਡੀ.336 ਵਿਚ ਦਸੰਬਰ 25 ਨੂੰ ਯਿਸੂ ਮਸ਼ੀਹ ਦਾ ਜਨਮ ਦਿਹਾੜਾ ਮਨਾਉਣ ਲਈ ਐਲਾਨ ਕੀਤਾ ਗਿਆ।ਰੋਮੀ ਬਾਦਸ਼ਾਹ ਕੋਨਸਟੇਨਟੀਨ ਨੇ ਮਸੀਹੀ ਜੀਵਨ ਨੂੰ ਅਪਣਾਇਆ ਤੇ ਉਸਨੇ ਪ੍ਰਭੂ ਯਿਸ਼ੂ ਮਸ਼ੀਹ ਜੀ ਦੇ ਜਨਮ ਦਿਨ ਮਨਾਉਣ ਲਈ ਇਸ ਵਿਸ਼ੇਸ ਤਾਰੀਖ ਨੂੰ (25 ਦਸੰਬਰ) ਮਿਥਿਆ ਅਤੇ ਬਾਅਦ ਵਿਚ ਪੋਪ ਜੂਲਿਅਸ਼ -1 ਨੇ ਏ.ਡੀ.353 ਵਿਚ ਹਰ ਸਾਲ ਕ੍ਰਿਸਮਸ ਮਨਾਉਣ ਦਾ ਐਲਾਨ ਕੀਤਾ । ਇਸ ਦਿਨ ਦਾ ਪ੍ਰਭੂ ਯਿਸ਼ੂ ਮਸ਼ੀਹ ਜੀ ਦੇ ਜਨਮ ਨਾਲ ਕੋਈ ਸਬੰਧ ਨਹੀ ਹੈ। ਪ੍ਰੰਤੂ ਸਾਨੂੰ ਜਨਮ ਦੀ ਤਾਰੀਖ ਨੂੰ ਲਭਣ ਅਤੇ ਉਸ ਨਾਲ ਸਬੰਧਿਤ ਵਿਵਾਂਦਾਂ ਵਿਚ ਪੈਣ ਦੀ ਜਰੂਰਤ ਨਹੀ ਹੈ, ਸਗੋਂ ਉਸ ਦੀ ਮਹਾਨਤਾ ਨੂੰ ਮੁਖ ਰਖਦੇ ਹੋਏ ਉਸ ਦੀ ਵਿਸ਼ੇਸ਼ਤਾ ਤੇ ਧਿਆਂਨ ਦੇਣਾ ਚਾਹਿਦਾ ਹੈ। ਕ੍ਰਿਸਮਸ ਭਾਵ ਠਵਡਾ ਦਿਨਠ ਦਾ ਅਰਥ ਦਿਨ ਦੀ ਲੰਬਾਈ ਨਾਲ ਨਹੀ ਬਲਕਿ ਇਕ ਮਹਾਨ ਅਤੇ ਪਵਿਤਰ ਸਖ਼ਸ਼ੀਅਤ ਦੀ ਪੈਦਾਇਸ ਨੂੰ ਯਾਦ ਕਰਨ ਦਾ ਦਿਨ ਹੈ
ਕ੍ਰਿਸਮਸ ਸ਼ੁਕਰਗੁਜਾਰੀ ਕਰਨ ਦਾ ਦਿਨ- ਕ੍ਰਿਸਮਸ ਪ੍ਰਭੂ ਲਈ ਸ਼ੁਕਰਗੁਜਾਰੀ ਕਰਦੇ ਹੋਏ ਯਾਦ ਕਰਨ ਦਾ ਦਿਨ ਹੈ । ਕੁਝ ਲੋਕ ਇਹ ਮੰਨਦੇ ਹਨ। ਕਿ ਜੇ 25 ਦਸੰਬਰ ਪ੍ਰਭੂ ਦੇ ਜਨਮ ਦਾ ਹੈ ਹੀ ਨਹੀ ਤਾਂ ਅਸੀ ਕਿਉ ਮਨਾਈਏ। ਕੁਝ ਕ ਇਹ ਆਖਦੇ ਹਨ ਜੇਕਰ ਸਾਰੇ ਹੀ ਦਿਨ ਪ੍ਰਭੂ ਦੇ ਹਨ ਤਾਂ ਇਹ ਵਿਸ਼ੇਸ਼ ਦਿਨ ਕਿਉਂੁ ਮਨਾਇਆ ਜਾਵੇ। ਇਥੇ ਇਹ ਕਹਿਣਾ ਬਿਲਕੁਲ ਉਚਿਤ ਹੋਵੇਗਾ ਕਿ ਵਡਾ ਦਿਨ ਹੈ ਯਾਦ ਕਰਨ ਦਾ ਪ੍ਰਭੂ ਦੀ ਸੁਕਰਗੁਜਾਰੀ ਕਰਨ ਦਾ । ਇਸ ਦਿਨ ਖੁਦਾ ਸਵਰਗ ਦਾ ਤਖਤੋਤਾਜ ਛਡ ਕੇ ਧਰਤੀ ਤੇ ਆਇਆ । ਇਹ ਸਮਾਂ ਯਾਂ ਦਿਨ ਪ੍ਰਭੂ ਦੇ ਪਿਆਰ ਨੂੰ ਅਹਿਸਾਸ ਤੇ ਉਸ ਦੇ ਕੀਤੇ ਹੋਏ ਅਦਭੁਤ ਤੇ ਪਵਿਤਰ ਕੀਤੇ ਕੰਮਾ ਨੂੰ ਯਾਦ ਕਰਨ ਦਾ ਹੈ।
ਨਬੀਆਂ ਦੀਆਂ ਭਵਿਖਬਾਣੀਆਂ ਪੂਰੀਆਂ ਹੋਣ ਦਾ ਦਿਨ ਕ੍ਰਿਸਮਸ ਦਿਹਾੜਾ ਨਬੀਆਂ ਵਲੋਂ ਪ੍ਰਭੂ ਯਿਸ਼ੂ ਮਸ਼ੀਹ ਜੀ ਸਬੰਧੀ ਕੀਤੀਆਂ ਭਵਿਖਬਾਣੀਆਂ ਦੇ ਪੂਰੇ ਹੋਣ ਦਾ ਦਿਨ ਹੈ। ਨਬੀਆਂ ਵਲੋਂ ਪ੍ਰਭੂ ਯਿਸ਼ੂ ਮਸ਼ੀਹ ਜੀ ਦੀ ਆਮਦ ਬਾਰੇ ਯਸ਼ਾਯਾਹ ਨਬੀ ਨੇ ਇੰਝ ਲਿਖਿਆ ਹੈ।ਕਿ ਠਸਾਡੇ ਲਈ ਇਕ ਬਾਲਕ ਜੰਮਿਆ ਅਤੇ ਸਾਨੂੰ ਇਕ ਬਾਲਕ ਬਖ਼ਸਿਆ ਗਿਆਂ , ਰਾਜ ਉਸਦੇ ਮੋਢਿਆ ਤੇ ਹੋਵੇਗਾ, ਉਸ ਦਾ ਨਾਂ ਇੰਝ ਸਦਿਆ ਜਾਵੇਗਾ ਅਚਰਜ, ਸਲਾਹੂ, ਸ਼ਕਤੀਮਾਨ, ਪ੍ਰਮੇਸ਼ਵਰ ਅਨਾਦੀ ਪਿਤਾ, ਸਾਂਤੀ ਦਾ ਰਾਜ ਕੁਮਾਰ(ਯਸਾਯਾਹ 9:6) ਪ੍ਰਭੂ ਅਰਥਾਤ ਪ੍ਰਮੇਸ਼ਵਰ ਤੂਹਾਨੂੰ ਇਕ ਨਿਸ਼ਾਨ ਦੇਵੇਗਾ, ਦੇਖੋ ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਇਕ ਪੁਤਰ ਨੂੰ ਜਨਮ ਦੇਵੇਗੀ । (ਯਸਾਯਾਹ 7:14)ਵਿਚ ਇੰਝ ਯਸਾਯਾਹ ਨਬੀ ਨੇ ਇੰਝ ਭਵਿਖ ਬਾਣੀ ਕੀਤੀ ਸੀ ਕਿ ਦੇਖੋ ਇਕ ਕੁਆਰੀ ਗਰਭਵਤੀ ਹੋਵੇਗੀ ਤੇ ਉਹ ਇਕ ਪੁਤਰ ਨੂੰ ਜਨਮ ਦੇਵੇਗੀ ਅਤੇ ਉਹ ਉਸ ਦਾ ਨਾਂ ਇਮਾਨੁਏਲ ਜਿਸ ਦਾ ਅਰਥ ਖੁਦਾ ਸਾਡੇ ਨਾਲ । ਮੀਕਾਹ ਨਬੀ ਨੇੂ ਯਿਸ਼ੂ ਮਸੀਹ ਦੀ ਆਮਦ ਬਾਰੇ ਇੰਝ ਭਵਿਖ ਬਾਣੀ ਕੀਤੀ ਸੀ। ਪਰ ਬੈਤਲ਼ਹਮ ਅਫਰਾਂਬਾਹ, ਤੂੰ ਯਹੂਦਾ ਦਾ ਸ ਤੋ ਛੋਟਾ ਨਗਰ ਹੈ, ਤੇਰਾ ਪਰਿਵਾਰ ਬਹੁਤ ਛੋਟਾ ਹੈ ਅਤੇ ਉਂਗਲੀਆ ਤੇ ਗਿਣਿਆਂ ਜਾ ਸਕਦਾ ਹੈ ਪਰ ਇਸਰਾਈਲ ਦਾ ਹਾਕਮ ਤੇਰੇ ਵਿਚੋ ਮੇਰੇ ਲਈ ਨਿਕਲੇਗਾ। ਉਸ ਦੀ ਸੁਰੂਆਤਾਂ ਤਾਂ ਬਹੁਤ ਸਮੇਂ ਪਹਿਲਾ ਪ੍ਰਚੀਨ ਸਮਿਆਂ ਤਂੋ ਹਨ (ਮੀਕਾ 5:2) ਇਸ ਹਵਾਲੇ ਅਨੁਸਾਰ ਪਭੂ ਯਿਸੂ ਮਸੀਹ ਦਾ ਜਨਮ ਯਹੂਦਾ ਦੇ ਬੈਤਲਹਮ ਵਿਚ ਹੋਵੇਗਾ। ਪਵਿਤਰ ਬਾਇਬਲ ਦੀ ਕਿਤਾਬ ਜਬੂਰਾਂ ਵਿਚ ਇੰਝ ਲਿਖਿਆ ਹੈ ਕਿ ਤਰਸ਼ਿਸ਼ ਆਰ ਟਾਪੂ ਦੇ ਰਾਜੇ ਭੇਟ ਲਿਅਉਣਗੇ ,ਸ਼ਬਾ ਤੇ ਸ਼ਬਾ ਦੇ ਰਾਜੇ ਨਜਰਾਨੇ ਪਹੁੰਚਉਣਗੇ ਸਗੋਂ ਸਾਰੇ ਰਾਜੇ ਉਸ ਅਗੇ ਮਥਾ ਟੇਕਣਗੇ ਸਾਰੀਆ ਕੌਮਾਂ ਉਸ ਦੀਆਂ ਸੇਵਾ ਕਰਨਗੀਆਂ। ਜਬੂਰ (72 :10-11) ਅਰਥਾਤ ਉਸ ਸਮਂੇ ਬਾਹਰ ਦੇ ਲੋਕ ਹੋਰ ਜਾਤੀਆਂ ਦੇ ਲੋਕ ਉਸ ਨੂੰ ਦਡੰਵਤ ਕਰਨਗੇ ।ਕਈ ਜਗ੍ਹਾ ਤੇ ਲਿਖਿਆ ਹੈ ਕਿ ਦੂਰ ਦੁਰਾਡੇ ਦੇਸ਼ਾਂ ਦੇ ਬਾਦਸ਼ਾਹ ਮਜੂਸੀ ਤੇ ਹੋਰ ਕੌਮਾ ਦੇ ਲੋਕ ਉਸ ਦੇ ਆਗਮਨ ਦੀ ਖੁਸ਼ੀ ਵਿਚ ਭੇਟਾਂ ਲੈ ਕਿ ਆਉਣਗੇ ਤੇ ਜਿਸਦਾ ਕਰਨਗੇ । ਯਹੋਵਾਹ ਨੇ ਅਖਿਆ ਮੈਂ ਇਸਰਾਈਲ ਨੂੰ ਉਦਂੋ ਤੋ ਪਿਆਰ ਕੀਤਾ ਜਦੋਂ ਉਹ (ਯਿਸੂ) ਬਚਾ ਹੀ ਸੀ ਤੇ ਮੈ ਆਪਣੇ ਪੁਤਰ (ਯਿਸੂ) ਨੂੰ ਮਿਸ਼ਰ ਵਿਚੋ ਬਾਹਰ ਸਦਿਆ (ਹੋਸੀਆ 11-1) ਇਸ ਹਵਾਲੇ ਦੇ ਮੁਤਾਬਕ ਜਦੋ ਮਸੀਹ ਯਿਸੂ ਦਾ ਜਨਮ ਹੋਇਆ ਤਾਂ ਮਜੂਸੀਆਂ ਨੇ ਆ ਕੇ ਹੈਰੋਦੀਸ ਬਾਦਸਾਹ ਨੂੰ ਪੁਛਿਆ ਕਿ ਜਿਹੜਾ ਬਾਦਸ਼ਾਹ ਪੈਦਾ ਹੋਇਆ ਹੈ ਉਹ ਕਿਥੇ ਹੈ ਅਸੀ ਉਸ ਦੇ ਦਰਸ਼ਨ ਕਰਨ ਆਏ ਹਾਂ ਤਾਂ ਇਹ ਸੁਣਕੇ ਹੈਰੋਦੀਸ ਘਬਰਾ ਗਿਆ ਤਾਂ ਜਦੋ ਉਹ 2 ਸਾਲ ਤਕ ਦੇ ਬਚਿਆਂ ਨੂੰ ਮਰਵਾਉਣ ਲਗਾ ਸੀ ਤਾਂ ਯਿਸੂ ਦੇ ਮਾਤਾ ਪਿਤਾ ਫਰਿਸ਼ਤੇ ਦੇ ਨਿਰਦੇਸਾਂ ਅਨੁਸਾਰ ਉਹ ਯਿਸੂ ਨੂੰ ਲੈ ਕਿ ਮਿਸਰ ਦੇਸ਼ ਲੈ ਕੇ ਚਲੇ ਗਏ । ਉਕਤ ਸਾਰੀਆਂ ਭਵਿਖਬਾਣੀ ਜੋ ਨਬੀਆਂ ਨੇ ਪ੍ਰਭੂ ਯਿਸੂ ਮਸੀਹ ਦੀ ਆਮਦ ਬਾਰੇ 700 ਸਾਲ ਪਹਿਲਾਂ ਕੀਤੀਆਂ ਸਨ ਤਾ 2018 ਸਾਲ ਪਹਿਲਾ ਪ੍ਰਭੂ ਯਿਸੂ ਮਸੀਹ ਨੇ ਇਸਰਾਇਲ ਦੇਸ਼ ਦੇ ਯਰੂਸ਼ਲਹਮ ਦੇ ਸ਼ਹਿਰ ਬੈਤਲਹਮ ਵਿਖੇ ਕੁਆਰੀ ਮਰਿਯਮ ਜਿਸ ਦੀ ਕੁੜਮਾਈ ਯੂਸਫ ਨਾਲ ਹੋਈ ਸੀ ਪਵਿਤਰ ਆਤਮਾ ਤੋ ਗਰਭਵਤੀ ਹੋ ਕਿ ਪ੍ਰਭੂ ਯਿਸੂ ਮਸੀਹ ਨੂੰ ਚਰਨੀ ਵਿਚ ਜਨਮ ਦਿਤਾ ਪੂਰੀਆਂ ਹੋਈਆ । ਇਸ ਮੌਕੇ ਆਸਮਾਨ ਤੇ ਇਕ ਵਡੀ ਰੌਸਨੀ ਵਾਲਾ ਨੁਰਾਨੀ ਸਿਤਾਰਾ ਦਿਖਾਈ ਦਿਤਾ ਜਿਸ ਨੂੰ ਵੇਖ ਕਿ ਦੁਨੀਆ ਦੇ ਚਾਰੇ ਕੋਨਿਆਂ ਤਂੋ ਜੋਤਸ਼ੀ ਉਸ ਨੂੰ ਮਥਾ ਟੇਕਣ ਆਏ ।ਅਤੇ ਯਿਸੂ ਨੂੰ ਸੋਨਾਂ ,ਮੁਰ ,ਲੂਬਾਲ ਭੇਟਾਂ ਕੀਤੀਆਂ ।
ਕ੍ਰਿਸਮਸ ਦਿਹਾੜਾ ਅਨੰਦ ਅਤੇ ਅਰਾਧਨਾ ਦਾ ਦਿਨ
ਜਦੋ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਤਾਂ ਸਵਰਗ ਦੂਤ ਗਡਰੀਆਂ ਨੂੰ ਜੋ ਰਾਤ ਨੂੰ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ ਦਰਸ਼ਨ ਦਿਤਾ ਤਾ ਉਹ ਡਰ ਗਏ ਤਾਂ ਸਵਰਗ ਦੂਤਾਂ ਨੇ ਉਹਨਾਂ ਨੂੰ ਕਿਹਾ ਕਿ ਨਾ ਡਰੋ ਮੈ ਤੁਹਾਨੂੰ ਵਡੀ ਖੁਸ਼ਖਬਰੀ ਦੀ ਖਬਰ ਸੁਣਾਉਦਾ ਹਾਂ ਜੋ ਸਾਰੀ ਦੁਨੀਆਂ ਲਈ ਹੋਵੇਗੀ (ਲੂਕਾ 2:10) ਬਾਇਬਲ ਵਿਚ ਲਿਖਿਆ ਹੈ ਕਿ ਜਦੋ ਮਜੂਸੀਆਂ ਨੂੰ ਨੂਰਾਨੀ ਸਿਤਾਰੇ ਨੂੰ ਦੇਖਿਆਂ ਤਾ ਬਹੁਤ ਖੁਸ਼ ਹੋਏ ਉਹ ਪ੍ਰਭੂ ਦੀ ਮਹਿਮਾ ਕਰਨ ਲਗੇ ਅਤੇ ਅਰਾਧਨਾ ਕਰਨ ਲਗੇ ।ਖੁਦਾ ਵੰਦ ਦੇ ਨਾਮ ਨੂੰ ਜਲਾਲ ਦਿਤਾ ਜਾਣ ਲਗਾ ਸਭ ਅਨੰਦ ਨਾਲ ਭਰਭੂਰ ਸਨ ਪ੍ਰਭੂ ਯਿਸੂ ਮਸੀਹ ਸਾਢੇ 33 ਸਾਲ ਸੰਸਾਰ ਵਿਚ ਰਹੇ 30 ਸਾਲ ਦੀ ਉਮਰ ਤਕ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਵਿਚ ਰਹੇ ਅਤੇ ਆਪਣੇ ਜੀਵਨ ਦੇ ਆਖਰੀ ਸਾਢੇ ਤਿੰਨ ਸਾਲ ਉਹਨਾ ਨੇ ਲੋਕਾ ਦੀ ਰਹਾਨੀ ਸੇਵਾ ਵਿਚ ਰਹੇ ਇਸ ਦੌਰਾਨ ਉਹਨਾ ਨੇ ਜਿਥੇ ਪ੍ਰੇਮ ਸਦਭਾਵਨਾ ਸ਼ਾਂਤੀ ਅਤੇ ਭਾਈ ਚਾਰਕ ਸਾਂਝ ਦਾ ਸੰਦੇਸ ਦਿਤਾ ।ਉਥੇ ਉਹਨਾਂ ਨੇ ਆਪਣੇ ਉਪਦੇਸਾ ਰਾਹੀ ਸਵਰਗ ਦੇ ਰਾਜ ਤੋ ਵੀ ਜਾਗਰੂਕ ਕਰਵਾਇਆ ਅਤੇ ਉਸ ਵਿਚ ਦਾਖਲ ਹੋਣ ਲਈ ਵੀ ਤਿਆਰ ਹੋਣ ਦਾ ਸਦਾ ਦਿਤਾ ।ਉਹਨਾ ਕਿਹਾ ਸਵਰਗ ਦੇ ਰਾਜ ਵਿਚ ਦਾਖਲ ਹੋਣ ਲਈ ਆਪਣਾ ਮੰਨ ਫਿਰਾਉ, ਬੂਰੇ ਕੰਮਾ ਨੂੰ ਛਡੋ ਅਤੇ ਪਾਪਾਂ ਤੋ ਤੋਬਾ ਕਰੋ।ਅਜ ਬੇਸ਼ਕ ਪੂਰਾ ਸੰਸਾਰ ਪ੍ਰਭੂ ਯਿਸੂ ਮਸੀਹ ਦਾ 2018ਵਾਂ ਜਨਮ ਦਿਨ ਬੜੀ ਸਰਧਾ ਅਤੇ ਧੂਮ ਧਾਮ ਨਾਲ ਮਨਾਅ ਰਿਹਾ ਹੈ ਪਰ ਪ੍ਰਭੂ ਯਿਸੂ ਮਸੀਹ ਪ੍ਰਮੇਸ਼ਵਰ ਦੇ ਪੁਤਰ ਹੋਣ ਕਰਕੇ ਆਦਿ ਤੋਂ ਹੀ ਸੀ ਅਤੇ ਅਜ ਵੀ ਹੈ । ਪਵਿਤਰ ਬਇਬਲ ਵਿਚ ਯਹੂੰਨਾ ਨਬੀ ਨੇ ਫਰਮਾਇਆ ਹੈ ਕਿ ਆਦਿ ਵਿਚ ਸਬਦ ਸੀ, ਸਬਦ ਖੁਦਾ ਦੇ ਨਾਲ ਸੀ ਅਤੇ ਸਬਦ ਹੀ ਪ੍ਰਮੇਸਵਰ ਸੀ ਜਿਸ ਦੀ ਪੁਸ਼ਟੀਂਯਹੂੰਨਾ ਨਬੀ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਸਮੇ ਇਹ ਕਹਿ ਕੇ ਕੀਤੀ ਕਿ ਸਬਦ ਦੇਹ ਧਾਰੀ ਹਇਆ ਸਬਦ ਪ੍ਰਭੂ ਯਿਸੂ ਮਸੀਹ ਜੀ ਨੂੰ ਦਰਸਇਆ (ਸ਼ਬਦ ਅਰਥਾਤ ਪ੍ਰਭੂ ਯਿਸੂ ਮਸੀਹ) ।ਪ੍ਰਭੂ ਯਿਸੂ ਮਸੀਹ 2018 ਸਾਲ ਪਹਿਲਾਂ ਮਨੁਖੀ ਜਾਮੇ ਵਿਚ ਧਰਤੀ ਤੇ ਆਇਆ ਪ੍ਰਮੇਸਵਰ ਦਾ ਆਪਣੇ ਇਕਲੌਤੇ ਪੁਤਰ ਯਿਸੂ ਮਸੀਹ ਨੂੰ ਧਰਤੀ ਤੇ ਭੇਜਣ ਦਾ ਮਕਸਦ ਮਨੁਖ ਨੂੰ ਸੈਤਾਨ ਦੀ ਗੁਲਾਮੀ ਤੋ ਅਜਾਦ ਕਰਵਾਉਣ ਅਤੇ ਪਾਪਾਂ ਦੀ ਦਲਦਲ ਵਿਚੋ ਕਢਕੇ ਸਵਰਗ ਦੇ ਰਾਜ ਲਈ ਤਿਆਰ ਕਰਨ ਦਾ ਸੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਿਤਾ ਪ੍ਰਮੇਸ਼ਵਰ ਦਾ ਉਹ ਅਹਿਮ ਮਕਸਦ ਆਪਣੀ ਵਢਮੁਲੀ ਕੁਰਬਾਨੀ ਦੇ ਕੇ ਪੂਰਾ ਕੀਤਾ ਜਿਸ ਕਰਕੇ ਅਜ ਸਮੁਜੀ ਦੁਨੀਆਂ ਤੇ ਪ੍ਰਭੂ ਯਿਸੂ ਮਸੀਹ ਨੂੰ ਕ੍ਰਿਸਮਸ ਉਤਸਵ ਦੇ ਰੂਪ ਵਿਚ ਯਾਦ ਕੀਤਾ ਜਾ ਰਿਹਾ ਹੈ।
ਆਪ ਸਭ ਨੂੰ ਕ੍ਰਿਸਮਸ ਦੀ ਲਖ-ਲਖ ਵਧਾਈ