ਬਠਿੰਡਾ, 23 ਦਸੰਬਰ (ਸੁਖਵਿੰਦਰ ਸਰਾਂ)- ਪੰਜਾਬ ਦੇ ਵਿਤ ਅਤੇ ਯੋਜਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਦੇ ਸਪੁਤਰ ਅਰਜੁਨ ਬਾਦਲ ਨੇ ਲਗਾਤਾਰ ਤੀਜੇ ਦਿਨ ਬਠਿੰਡਾ ਸ਼ਹਿਰ ਦਾ ਦੌਰਾ ਕੀਤਾ। ਉਹਨਾਂ ਅਜ ਸਵੇਰੇ ਪਿੰਡ ਸ਼ੇਰਗੜ ਵਿਖੇ ਸਕੂਲ ਦੇ ਸਲਾਨਾ ਪ੍ਰੋਗਰਾਮ ਵਿਚ ਭਾਗ ਲਿਆ। ਉਸ ਤੋਂ ਬਾਅਦ ਉਹਨਾਂ ਪਟੇਲ ਨਗਰ ਵਿਖੇ ਅਸ਼ੋਕ ਭੋਲਾ ਦੇ ਗ੍ਰਹਿ ਵਿਖੇ, ਬਸੰਤ ਵਿਹਾਰ ਗਲੀ ਨੰ:3 ਵਿਚ, ਸਬਜੀ ਮੰਡੀ ਵਿਚ ਮਹਿੰਦਰ ਕੁਮਾਰ ਨਰੂਲਾ ਦੀ ਦੁਕਾਨ ਤੇ ਅਤੇ ਪਾਵਰ ਹਾਊਸ ਰੋਡ ਗਲੀ ਨੰ:11/3 ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਉਹਨਾਂ ਸਥਾਨਕ ਸਬਜੀ ਮੰਡੀ ਬਠਿੰਡਾ ਵਿਖੇ ਐਸੋਸੀਏਸ਼ਨ ਦੇ ਸਰਪ੍ਰਸਤ ਮਹਿੰਦਰ ਕੁਮਾਰ ਨਰੂਲਾ ਵਲੋਂ ਆਯੋਜਿਤ ਨੁਕੜ ਮੀਟਿੰਗ ਵਿਚ ਵਪਾਰੀਆਂ ਦੀਆਂ ਸਮਸਿਆਵਾਂ ਸੁਣੀਆਂ।
ਸਬਜੀ ਮੰਡੀ ਦੇ ਆੜਤੀਆਂ ਨੇ ਸਬਜੀ ਮੰਡੀ ਦੀਆਂ ਸੜਕਾਂ, ਗਲੀਆਂ, ਪਾਣੀ ਲਈ ਆਰ.ਓ. ਲਗਾਉਣ, ਸਟਰੀਟ ਲਾਈਟਾਂ ਅਤੇ ਮਾਰਕਿਟ ਕਮੇਟੀ ਏਰੀਏ ਦੀ ਪ੍ਰਾਪਰਟੀ ਨੂੰ ਮੰਡੀਕਰਨ ਬੋਰਡ ਵਿਚ ਰਜਿਸਟਰਡ ਕਰਾਉਣ ਆਦਿ ਸਮਸਿਆਵਾਂ ਉਹਨਾਂ ਦੇ ਸਾਹਮਣੇ ਰਖੀਆਂ।ਦੁਕਾਨਦਾਰਾਂ ਨੇ ਸਬਜੀ ਮੰਡੀ ਵਿਚ ਠੇਕੇਦਾਰਾਂ ਵਲੋਂ ਕੀਤੀ ਜਾਂਦੀ ਧਕੇਸ਼ਾਹੀ ਸਬੰਧੀ ਵੀ ਉਹਨਾਂ ਨੂੰ ਜਾਣੂ ਕਰਵਾਇਆ। ਸ. ਬਾਦਲ ਨੇ ਆੜਤੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਵਿਤ ਮੰਤਰੀ ਸਾਹਿਬ ਦੇ ਧਿਆਨ ਵਿਚ ਲਿਆਂਦੀਆਂ ਜਾਣਗੀਆਂ ਅਤੇ ਇਹਨਾ ਦਾ ਜਲਦੀ ਹੀ ਸਮਾਂਬਧ ਸਮੇਂ ਵਿਚ ਹਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਕੇ.ਕੇ. ਅਗਰਵਾਲ, ਪਵਨ ਮਾਨੀ, ਸਬਜੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ, ਚੇਅਰਮੈਨ ਮਨੋਹਰ ਸਿੰਘ, ਦਾਣਾ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਬਬੂ, ਭੁਪਿੰਦਰ ਸਿੰਘ ਸੰਗਤਪੁਰਾ, ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ, ਭੁਪਿੰਦਰ ਸਿੰਘ ਭਾਈਦੇਸਾ, ਗੁਰਵਿੰਦਰ ਸਿੰਘ ਲਾਡੀ ਯੂਥ ਆਗੂ, ਗੋਰਾ ਬਰਾੜ, ਗੁਰਪਿੰਦਰ ਸਿੰਘ ਕਾਲਾ, ਭਗਵਾਨ ਦਾਸ ਭਾਰਤੀ, ਅਸ਼ੋਕ ਭੋਲਾ, ਨੰਦ ਲਾਲ ਸਿੰਗਲਾ, ਗੁਰਮੀਤ ਸਿੰਘ ਨੰਬਰਦਾਰ ਪ੍ਰਧਾਨ ਸਿੰਘ ਸਭਾ, ਸੁਖਦੇਵ ਸਿੰਘ ਸੁਖਾ ਐਮਸੀ, ਫਤਿਹ ਸਿੰਘ ਐਡਵੋਕੇਟ, ਹਰਪਾਲ ਸਿੰਘ ਔਲਖ ਤੋਂ ਇਲਾਵਾ ਵਡੀ ਗਿਣਤੀ ਵਿਚ ਆੜਤੀਏ ਅਤੇ ਦੁਕਾਨਦਾਰ ਹਾਜ਼ਰ ਸਨ।