ਸਰਕਾਰਾਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ : ਕੋਟ ਬੁੱਢਾ

ਪੱਟੀ, 21 ਦਸੰਬਰ (ਬਲਦੇਵ ਸਿੰਘ ਸੰਧੂ)- ਕੇਂਦਰ ਦੀਆ ਅਤੇ ਪੰਜਾਬ ਦੀਆ ਸਰਕਾਰਾ ਵੋਟਾਂ ਲੈਂਣ ਵੇਲੇ ਕਿਸਾਨਾ ਅਤੇ ਆਮ ਲੋਕਾਂ ਨਾਲ ਲੁਭਾਵਨੇ ਤਾ ਬਹੁਤ ਕਰਦਿਆ ਹਨ ਪਰ ਸੱਤਾ ਹਾਸਲ ਕਰਦੇ ਸਮੇ ਸਾਰੇ ਵਾਂਅਦੇ ਭੁੱਲ ਜਾਂਦੀਆ ਹਨ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਪੰਜਾਬ ਦੀ ਇੱਕ ਮੀਟਿੰਗ ਕਿਸਾਨ ਆਗੂ ਹਰਜੀਤ ਸਿੰਘ ਰਵੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਿਸਾਨਾ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਸਰਕਾਰ ਨੇ ਚੋਣਾਂ ਤੋ ਪਹਿਲਾ ਕਿਸਾਨਾਂ ਨਾਲ ਵਾਂਅਦਾ ਕੀਤਾ ਸੀ ਕਿ ਉਹਨਾ ਦੀ ਸਰਕਾਰ ਆਉਣ ਤੇ ਡਾਂ ਸੁਆਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤਾ ਕਿ ਕਿਸਾਨਾ ਨੂੰ ਉਹਨਾ ਦੀ ਫਸਲ ਦੀ ਲਾਗਤ ਤੋ ਡੇਢ ਗੁੱਣਾ ਫਸਲਾ ਦਾ ਰੇਟ ਦਿੱਤਾ ਜਾਵੇਗਾ ਪਰ ਹੁਣ ਮੋਦੀ ਸਰਕਾਰ ਨੂੰ ਸੱਤਾ ‘ਚ ਆਇਆ ਪੰਜ ਸਾਲ ਬੀਤ ਚੁੱਕੇ ਹਨ ਉਸਦੇ ਕਿਸਾਨਾ ਨਾਲ ਕੀਤਾ ਵਾਅਦਾ ਪੂਰਾ ਨਹੀ ਕੀਤਾ ਉਹਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਵਾਂਗ ਪੰਜਾਬ ਦੇ ਕਿਸਾਨਾ ਅਤੇ ਆਮ ਲੋਕਾਂ ਨਾਲ ਨਾਲ ਵਾਂਅਦੇ ਕੀਤੇ ਸੀ ਕਿ ਉਹਨਾ ਦੀ ਸਰਕਾਰ ਆਉਣ ਤੇ ਕਿਸਾਨਾ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇਗਾ। ਬੁਢਾਪਾ ਪੈਨਸ਼ਨ 2000 ਦਿੱਤੀ ਜਾਵੇਗੀ, ਹਰ ਘਰ ਵਿਚ ਇੱਕ ਨੌਜਵਾਨ ਨੂੰ ਨੌਕਰੀ ਬੇਰੋਜਗਾਰ ਨੌਜਵਾਨਾ ਨੂੰ 2500/ ਰੁਪੈ ਬੇਰੋਜਗਾਰੀ ਭੱਤਾ ਦਿੱਤਾ ਜਾਵੇਗਾ।ਚਾਰ ਹਫਤਿਆ ਵਿਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ।ਨੌਜਵਾਨਾ ਨੂੰ ਸਮਰਾਟ ਫੋਨ ਦੇਂਣ ਵਰਗੇ ਲਾਰੇ ਵਾਂਅਦੇ ਕੀਤੇ ਗਏ ਪਰ ਕੋਈ ਵੀ ਵਾਂਅਦਾ ਸਰਕਾਰ ਨੇ ਪੂਰਾ ਨਹੀ ਕੀਤਾ ਉਹਨਾ ਕਿਹਾ ਕਿ ਦੇਸ਼ ਦਾ ਪੇਟ ਪਾਲਣ ਵਾਲਾ ਅੰਨਦਾਤਾ ਕਹਾਉਣ ਵਾਲਾ ਅੱਜ ਖੁਦਕੁਸ਼ੀਆ ਰਾਹ ਪਿਆ ਹੋਇਆ ਹੈ ਇਸ ਮੌਕੇ ਤੇ ਕਰਮਜੀਤ ਸਿੰਘ ਤਲਵੰਡੀ,ਮੁਖਤਾਰ ਸਿੰਘ ਤਲਵੰਡੀ, ਸੁੱਚਾ ਸਿੰਘ ਲੱਧੂ,ਕਾਰਜ ਸਿੰਘ ਘਰਿਆਲਾ,ਸੁਖਵੰਤ ਸਿੰਘ ਦੁੱਬਲੀ,ਸੁਖਦੇਵ ਸਿੰਘ ਸੀਤੋ, ਜੋਗਿੰਦਰ ਸਿੰਘ ਫਿਰੋਜਪੁਰ, ਪਰਮਜੀਤ ਸਿੰਘ,ਕੁਲਦੀਪ ਸਿੰਘ ਕਪੂਰਥਲਾ, ਰਣਜੀਤ ਸਿੰਘ ਜਲੰਧਰ, ਗੁਰਸਾਹਿਬ ਸਿੰਘ,ਜਗਜੀਤ ਸਿੰਘ ਅੰਮ੍ਰਿਤਸਰ, ਕਾਬਲ ਸਿੰਘ ਵਰਿਆ ਸੋਹਣ ਸਿੰਘ ਸਭਰਾ ਆਦਿ ਕਿਸਾਨ ਆਗੂ ਹਾਜ਼ਰ ਸਨ।

Send this to a friend