ਸਮਾਣਾ, 20 ਦਸੰਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਸਮਾਣਾ ਨੇੜਲੇ ਹਰਿਆਣਾ ਰਾਜ ਦ ਪਿੰਡ ਗੜੀ ਨਜ਼ੀਰ ਵਿਖੇ ਹਰਿਆਣਾ ਪੁਲਿਸ ਦੀ ਮਦਦ ਨਾਲ ਮੰਗਲਵਾਰ ਦੇਰ ਸ਼ਾਮ ਨੂੰ ਕੀਤੀ ਛਾਪੇਮਾਰੀ ਦੌਰਾਨ 159 ਪੇਟੀਆਂ (1908 ਬੋਤਲਾਂ) ਠੇਕਾ ਸ਼ਰਾਬ ਦੇਸ਼ੀ ਅਤੇ ਠੇਕਾ ਸ਼ਰਾਬ ਅੰਗਰੇਜੀ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਮਹਿਮੂਦਪੁਰ ਚੌਕੀ ਪੁਲਿਸ ਨੇ ਗੜੀ ਨਜ਼ੀਰ ਵਾਸੀ ਰਵਿੰਦਰ ਸਿੰਘ ਸਣੇ 5 ਖਿਲਾਫ ਮਾਮਲਾ ਦਰਜ਼ ਕੀਤਾ ਹੈ ਮਾਮਲੇ ਸਬੰਧ ਵਿੱਚ ਕੈਥਲ ਪੁਲਿਸ ਦੇ ਪੀਆਰਓ ਰੋਸ਼ਨ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਗੜੀ ਨਜ਼ੀਰ ਵਿਖੇ ਸ਼ਰਾਬ ਦੇ ਨਜਾਇਜ਼ ਕਾਰੋਬਾਰ ਦੀ ਸੂਚਨਾ ਮਿਲਣ ਦੇ ਮਹਿਮੂਦਪੁਰ ਪੁਲਿਸ ਚੌਕੀ ਇੰਚਾਰਜ ਰਮੇਸ਼ ਕੁਮਾਰ ਨੇ ਮੰਗਲਵਾਰ ਨੂੰ ਪੁਲਿਸ ਪਾਰਟੀ ਸਣੇ ਪਿੰਡ ਗੜੀ ਨਜ਼ੀਰ ਵਿਖੇ ਇਕ ਮਕਾਨ ਵਿਚ ਛਾਪਾਮਾਰੀ ਕੀਤੀ ਤਾਂ ਮਕਾਨ ਮਾਲਿਕ ਨੇ ਸ਼ਰਾਬ ਨੂੰ ਉਥੋਂ ਇਧੱਰ ਉਧਰ ਕਰ ਦਿੱਤਾ ਪੁਲਿਸ ਪਾਰਟੀ ਵੱਲੋਂ ਇਸ ਦੀ ਸੂਚਨਾ ਆਪਣੇ ਅਧਿਕਾਰੀਆਂ ਨੁੰ ਦੇਣ ਤੇ ਪੁੱਜੇ ਕੈਥਲ ਦੇ ਐੱਸ. ਪੀ. ਵਸੀਮ ਅਕਰਮ ਨੇ ਆਬਕਾਰੀ ਵਿਭਾਗ ਨੇ ਆਪਣੀ ਟੀਮ ਨਾਲ ਪਹੁੰਚ ਕੇ ਮਹਿਮੂਦਪੁਰ ਪੁਲਿਸ ਪਾਰਟੀ ਨਾਲ ਗੱਲ ਕਰਕੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਹਰਿਆਣਾ ਆਬਕਾਰੀ ਵਿਭਾਗ ਦੇ ਇੰਸਪੈਕਟਰ ਸੁਭਾਸ਼ ਕੋਸ਼ਿਕ ਦੀ ਅਗਵਾਈ ਵਿਚ ਚੋਕੀ ਮੁੱਖੀ ਅਤੇ ਟੀਮ ਸ਼ਾਮ ਨੂੰ ਪਿੰਡ ਗੜ੍ਹੀ ਨਜ਼ੀਰ ਦੇ ਖੇਤਾ ਵਿੱਚ ਛਾਪਮਾਰੀ ਕਰਕੇ 103 ਪੇਟੀਆਂ ਦੇਸੀ ਸ਼ਰਾਬ ਅਤੇ ਅੰਗਰੇਜੀ ਬਰਾਮਦ ਕਰਕੇ ਰਵਿੰਦਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਵੱਖ ਵੱਖ ਧਾਰਾਵਾਂ ਤਹਿਤ 5 ਲੋਕਾਂ ਖਿਲਾਫ ਮਾਮਲਾ ਦਰਜ਼ ਕਰਦਿਆ ਪੁਲਿਸ ਅਤੇ ਆਬਕਾਰੀ ਵਿਭਾਗ ਹਰਿਆਣਾ ਮਾਮਲੇ ਦੀ ਜਾਂਚ ਕਰ ਰਹੀ ਹੈ।