ਹੰਡਿਆਇਆ, 20 ਦਸੰਬਰ (ਸੁਮਿਤ ਗੁਪਤਾ, ਨਰਿੰਦਰ ਸ਼ਰਮਾ)- ਹੰਡਿਆਇਆ ਦੇ ਸੀ ਆਈ ਏ ਸਟਾਫ ਵਿਚ ਪ੍ਰੈਸ ਕਾਂਨਫ੍ਰੈਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਇੰਵੇਸਟੀਗੇਸਨ ਸੁਰਜੀਤ ਸਿੰਘ ਧਨੋਆ ਨੇ ਦਸਿਆ ਕਿ ਸਬ ਇੰਸਪੇਕਟਰ ਬਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਅਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ 1100 ਨਸ਼ੀਲੀਆ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆ ਗਈਆ ਦਸਿਆ ਕਿ ਗਸ਼ਤ ਦੌਰਾਨ ਸੁਰਜੀਵਨ ਕੁਮਾਰ ਪੁਤਰ ਬਾਲ ਕ੍ਰਿਸ਼ਣ ਵਾਸੀ ਸ਼ੇਖਾ ਨੂੰ ਕਾਬੂ ਕੀਤਾ ਗਿਆ ਜਿਸਦੇ ਕੋਲ ਵਲੋਂ 100 ਗੋਲੀ ਬਰਾਮਦ ਕੀਤੀ ਗਈ ਅਤੇ ਪੁਛਗਿਛ ਦੇ ਦੌਰਾਨ ਦੋਸ਼ੀ ਨੇ ਦਸਿਆ ਕਿ ਇਹ ਗੋਲੀਆਂ ਅਸੀਂ ਅਸ਼ੋਕ ਕੁਮਾਰ ਉਰਫ ਭਾਨਾ ਪੁਤਰ ਰਾਮਸਵਰੂਪ ਤੋ ਖਰੀਦਿਆ ਹੈ ਅਤੇ ਉਸ ਵਿਅਕਤੀ ਨੂੰ ਵੀ ਨਾਮਜਦ ਕਰ ਗਿਰਫਤਾਰ ਕਰ ਲਿਆ ਗਿਆ ਜਿਸਦੀ ਨਿਸ਼ਾਨਦੇਹੀ ਉਤੇ 1000 ਗੋਲੀ ਟਰਾਮਾਡੋਲ ਬਰਾਮਦ ਕੀਤੀ ਗਈ ਇਹਨਾ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਨ੍ਹਾਂ ਦੋਨਾਂ ਦੀ ਪੁਸ਼ਟੀ ਦੇ ਬਾਅਦ ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਸ਼ੇਰਪੁਰ ਨਾਮਜਦ ਹੋਈ ਜਿਸਨੂੰ ਵੀ ਅਜ ਗਿਰਫਤਾਰ ਕੀਤਾ ਗਿਆ ਹੈ । ਇਸ ਦੌਰਾਨ ਹੀ ਨਾਇਬ ਸਿੰਘ ਸੀਆਈਏ ਸਟਾਫ ਬਰਨਾਲਾ ਸਮੇਤ ਪੁਲਿਸ ਪਾਰਟੀ ਸਕ ਦੇ ਅਧਾਰ ਤੇ 1 ਆਦਮੀ ਦੀ ਚੇਕਿੰਗ ਦੌਰਾਨ ਧਨੌਲੇ ਦੇ ਨਜਦੀਕ ਚੇਕਿੰਗ ਕੀਤੀ ਜਾ ਰਹੀ ਸੀ ਗਸਤ ਦੌਰਾਨ ਹਰਪ੍ਰੀਤ ਕੁਮਾਰ ਪੁਤਰ ਭਾਨ ਚੰਦ ਵਾਸੀ ਹਰੀਗੜ ਅਤੇ ਉਸਦਾ ਸਾਥੀ ਰਣਜੋਧ ਸਿੰਘ ਪੁਤਰ ਜਗਜੀਤ ਸਿੰਘ ਵਾਸੀ ਬਹਾਦਰਪੁਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂਦੀ ਸਵਿਫਟ ਕਾਰ ਚੋ 5 ਡਬੇ ਠੇਕਾ ਦੇਸੀ ਚੰਡੀਗੜ ਸ਼ਰਾਬ ਬਰਾਮਦ ਕੀਤੀ ਗਈ ਹੈ।