ਕੁੱਝ ਗਾਇਕ ਅਜਿਹੇ ਹੁੰਦੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ ਇਹ ਪੰਜਾਬੀ ਲੋਕ ਗਾਇਕ ਪੰਜਾਬ ਦੇ ਵਿਰਸੇ ਨੂੰ ਜਿਊਂਦਾ ਰੱਖਣ ਲਈ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਿੱਚ ਹਮੇਸ਼ਾ ਤੱਤਪਰ ਰਹਿੰਦੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਹ ਹੈ ਮਿੱਠੀ ਤੇ ਸੁਰੀਲੀ ਆਵਾਜ਼ ਦਾ ਮਾਲਕ ਮਨਪ੍ਰੀਤ ਸਿੰਘ ਧਾਲੀਵਾਲ ਜਿਸ ਨੇ 6 ਅਪ੍ਰੈਲ 1988 ਨੂੰ ਪਿੰਡ ਮੱਝੂਕੇ ਰੋੜ ਭਦੌੜ (ਬਰਨਾਲਾ) ਵਿਖੇ ਪਿਤਾ ਕਰਮਜੀਤ ਸਿੰਘ ਦੇ ਘਰ ਮਾਤਾ ਕੁਲਵਿੰਦਰ ਕੌਰ ਦੇ ਕੁੱਖੋ ਜਨਮ ਲਿਆ। ਮਨਪ੍ਰੀਤ ਨੇ ਬਾਂਰਵੀ ਜਮਾਤ ਦੀ ਸਿੱਖਿਆ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭਦੌੜ ਤੋ ਕੀਤੀ। ਸੱਭਿਆਚਾਰ ਖੇਤਰ ਵਿੱਚ ਮੁੱਢ ਤੋਂ ਹੀ ਰੁਚੀ ਹੋਣ ਕਾਰਨ ਮਨਪ੍ਰੀਤ ਸਿੰਘ ਧਾਲੀਵਾਲ ਨੇ ਸਕੂਲ ਚ ਹੁੰਦੀਆਂ ਸੱਭਿਆਚਾਰ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਅਤੇ ਸਕੂਲੀ ਉਸਾਰੂ ਗਤੀਵਿਧੀਆਂ ਵਿਚ ਹਮੇਸ਼ਾ ਅੱਗੇ ਰਹਿਣ ਕਾਰਨ ਕਈ ਵਾਰ ਮਨਪ੍ਰੀਤ ਨੂੰ ਸਨਮਾਨਿਆ ਗਿਆ ਹੈ। ਗਾਇਕੀ ਖਿੱਤੇ ਨੂੰ ਮੂਲ ਰੂਪ ਵਿੱਚ ਅਪਨਾਉਣ ਲਈ ਮਨਪ੍ਰੀਤ ਨੇ ਸੰਗੀਤ ਜਗਤ ਵਿੱਚ ਪੈਰ ਧਰਿਆ ਅਤੇ ਮੇਸ਼ੀ ਖਾਨ ਨੂੰ ਆਪਣਾ ਉਸਤਾਦ ਧਾਰ ਲਿਆ। ਫਿਰ ਮੁੜ ਪਿੱਛੇ ਨਹੀ ਦੇਖਿਆ ਅਤੇ ਦਿਨ-ਬ-ਦਿਨ ਉਸਤਾਦ ਦਾ ਚੰਡਿਆ ਇਹ ਸ਼ਾਗਿਰਦ ਇੱਕ ਵਧੀਆ ਗਾਇਕ ਵੱਜੋਂ ਉੱਭਰ ਕੇ ਸਰੋਤਿਆਂ ਦੇ ਰੂ-ਬ-ਰੂ ਹੋ ਰਿਹਾ ਹੈ। ਵਧੀਆ ਗਾਇਕੀ ਬਦਲੇ ਉਹ ਅਨੇਕਾਂ ਸਟੇਜਾਂ ਤੋਂ ਸਨਮਾਨਿਤ ਹੋ ਚੁੱਕਾ ਹੈ ਅਤੇ ਹੁਣ ਮਨਪ੍ਰੀਤ ਆਪਣੀ ਗਾਇਕੀ ਦਾ ਲੋਹਾ ਪੂਰੇ ਪੰਜਾਬ ਵਿੱਚ ਮਨਾ ਚੁੱਕਾ ਹੈ। ਮਨਪ੍ਰੀਤ ਸਿੰਘ ਧਾਲੀਵਾਲ ਆਪਣੀ ਪਤਨੀ ਪਰਮਜੀਤ ਕੌਰ ਧਾਲੀਵਾਲ ਅਤੇ ਬੇਟੇ ਧਵਨਪ੍ਰੀਤ ਸਿੰਘ ਧਾਲੀਵਾਲ ਨਾਲ ਖੁਸ਼ੀਆਂ ਭਰੀ ਜਿੰਦਗੀ ਬਤੀਤ ਕਰਦਾ ਹੋਇਆ ਗਾਇਕੀ ਨੂੰ ਆਪਣਾ ਇਸ਼ਕ, ਜਨੂੰਨ ਅਤੇ ਲਗਨ ਦੱਸਦਾ ਹੈ ਜੋ ਕਿ ਮਨਪ੍ਰੀਤ ਦੇ ਸਿਰ ਚੜ ਬੋਲਦੀ ਹੈ। ਪ੍ਰਮਾਤਮਾ ਕਰੇ ਮਨਪ੍ਰੀਤ ਸਿੰਘ ਧਾਲੀਵਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਇੰਝ ਹੀ ਕਰਦਾ ਰਹੇ।
-ਸੁਖਮੰਦਰ ਰਾਮਪੁਰਾ
99888-52705