May 26, 2026 2:12 pm

ਸੜਕ ਦੁਰਘਟਨਾ ਵਿੱਚ ਸਮਾਜ ਸੇਵੀ ਦੀ ਮੌਤ-ਪਤਨੀ ਅਤੇ ਬੱਚਾ ਜ਼ਖਮੀ

ਤਲਵੰਡੀ ਸਾਬੋ, 18 ਦਸੰਬਰ (ਰਾਮ ਰੇਸ਼ਮ ਨਥੇਹਾ)- ਤਲਵੰਡੀ ਸਾਬੋ ਰਾਮਾਂ ਰੋੜ ਤੇ ਅਜ ਇਕ ਅਣਪਛਾਤੇ ਵਾਹਨ ਵਲੋਂ ਇਕ ਕਾਰ ਨੂੰ ਫੇਟ ਮਾਰਨ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਲੋਕ ਜ਼ਖਮੀ ਹੋ ਗਏ।ਜਾਣਕਾਰੀ ਅਨੁਸਾਰ ਸੰਦੀਪ ਸਿੰਘ ਵਾਸੀ ਰਾਮਾਂ ਮੰਡੀ ਆਪਣੀ ਪਤਨੀ ਸੋਨੀਆਂ ਅਤੇ ਬੇਟੇ ਜਾਪੀ ਨਾਲ ਬਠਿੰਡਾ ਤੋ ਦਵਾਈ ਲੈ ਕੇ ਰਾਮਾਂ ਮੰਡੀ ਵਾਪਸ ਜਾ ਰਹੇ ਸਨ ਤੇ ਜਦੋਂ ਉਹ ਤਲਵੰਡੀ ਸਾਬੋ ਤੋ ਰਾਮਾਂ ਮੰਡੀ ਜਾ ਰਹੇ ਸਨ ਤਾਂ ਰਾਮਾਂ ਰੋੜ ਤੇ ਕਿਸੇ ਅਣਪਛਾਤੇ ਵਾਹਨ ਨੇ ਉਹਨਾਂ ਦੀ ਗਡੀ ਵਿਚ ਫੇਟ ਮਰ ਦਿਤੀ ਜਿਸ ਨਾਲ ਗਡੀ ਦਾ ਸੰਤੁਲਨ ਵਿਗੜ ਗਿਆ ਅਤੇ ਗਡੀ ਦਰਖਤ ਨਾਲ ਜਾ ਟਕਰਾਈ ਜਿਸ ਦੌਰਾਨ ਗਡੀ ਵਿਚ ਸਵਾਰ ਤਿੰਨੇ ਲੋਕ ਜਖਮੀ ਹੋ ਗਏ ਜਿੰਨ੍ਹਾਂ ਨੂੰ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਡਾਕਟਰ ਨੇ ਸੰਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ।ਜਦੋਂ ਕਿ ਬਚੇ ਜਾਪੀ ਦੀ ਲਤ ਵਿਚ ਸਟ ਦਸੀ ਜਾ ਰਹੀ ਹੈ।ਮ੍ਰਿਤਕ ਸੰਦੀਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ।ਤਲਵੰਡੀ ਸਾਬੋ ਪੁਲਸ ਨੇ ਮੁਢਲੀ ਕਾਰਵਾਈ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।ਮ੍ਰਿਤਕ ਸੰਦੀਪ ਸਿੰਘ ਲੋਕ ਭਲਾਈ ਸੇਵਾ ਸੰਮਤੀ ਰਾਮਾ ਮੰਡੀ ਦਾ ਸਰਗਰਮ ਵਰਕਰ ਸੀ ਜਿਸ ਸੰਬੰਧੀਬਰੇ ਮਨ ਨਾਲ ਗਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਵਿਸ਼ਾਲ ਲਹਿਰੀ ਨੇ ਕਿਹਾ ਕਿ ਸੰਦੀਪ ਸਿੰਘ ਦੀ ਮੌਤ ਨਾਲ ਸੰਮਤੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Send this to a friend