ਨਵੀਂ ਦਿੱਲੀ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਪੁਲਾੜ ’ਚ ‘ਉਪਗ੍ਰਹਿ ਸੰਚਾਰ ਕੇਂਦਰ (ਸੈਟੇਲਾਇਟ ਟੈਲੀਕਮਿਊਨੀਕੇਸ਼ਨ ਸੈਂਟਰ) ਸਥਾਪਤ ਕਰੇਗਾ।ਇਸ ਲਈ ਇੰਡੀਅਨ ਡਾਟਾ ਰੀਲੇ ਸੈਟੇਲਾਇਟ ਸਿਸਟਮ ਲਾਂਚ ਕਰੇਗਾ। ਇਹ ਪ੍ਰਸਤਾਵਿਤ ਮਨੁਖੀ ਪੁਲਾੜ ਮਿਸ਼ਨ ਅਧੀਨ ਹੋਵੇਗਾ, ਤਾਂ ਜੋ ਦੂਰ-ਦੁਰਾਡੇ ਪੁਲਾੜ ’ਚ ਸਥਿਤ ਉਪਗ੍ਰਹਿਆਂ ਾਂਨਾਲ ਡਾਟਾ ਰੀਲੇ ਤੇ ਸੰਚਾਰ ਲਿੰਕ ਵਿਚ ਸੁਧਾਰ ਕੀਤਾ ਜਾ ਸਕੇ।‘ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੇ ਮੁਖੀ ਕੇ. ਸਿਵਨ ਨੇ ਅਜ ਦਸਿਆ ਕਿ ਦੋ ਉਪਗ੍ਰਹਿਆਂ ਵਾਲਾ ਆਈਡੀਆਰਐਸਐਸ ਭਾਰਤ ਦੇ ਦੂਰ-ਦੁਰਾਡੇ ਪੁਲਾੜ ਤੋਂ ਉਪਗ੍ਰਹਿਆਂ ਤੇ ਭੂ-ਸਥਿਤਕ ਉਪਗ੍ਰਹਿ ਲਾਂਚਿੰਗ ਵਾਹਨ ਮਾਰਕ-3 ਨਾਲ ਡਾਟਾ ਰੀਲੇ ਤੇ ਸੰਚਾਰ ਲਿੰਕ ਨੂੰ ਜਾਰੀ ਰਖੇਗਾ। ਜੀਐਸਐਲਵੀ-ਐਮਕੇ-3 2022 8ਚ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ’ਚ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਉਪਗ੍ਰਹਿ ਨੂੰ ਅਗਲੇ ਵਰ੍ਹੇ ਪੁਲਾੜ ’ਚ ਭੇਜਿਆ ਜਾ ਸਕਦਾ ਹੈ।ਇਸਰੋ ਮੁਖੀ ਨੇ ਦਸਿਆ ਕਿ ਮਨੁਖੀ ਪੁਲਾੜ ਮਿਸ਼ਨ ਦੇ ਮਾਮਲੇ ’ਚ ਸੰਚਾਰ ਲਿੰਕ ਜਾਰੀ ਰਹਿਣਾ ਬਹੁਤ ਅਹਿਮ ਹੈ ਕਿਉਂਕਿ ਭਾਰਤੀ ਪੁਲਾੜ ਯਾਤਰੀਆਂ ਨੂੰ ਲਿਜਾਣ ਵਾਲਾ ਰਾਕੇਟ ਬਿਨਾ ਲਿੰਕ ਨਾਲ ਨਹੀਂ ਜਾ ਸਕਦਾ। ਮਨੁਖੀ ਪੁਲਾੜ ਮਿਸ਼ਨ ਤੋਂ ਇਲਾਵਾ ਆਈਡੀਆਰਐਸਐਸ ਭਾਰਤੀ ਪੁਲਾੜ ਤੇ ਪ੍ਰਿਥਵੀ ਦੇ ਹੇਠਲੇ ਗ੍ਰਹਿ-ਪੰਧ ’ਚ ਹੋਰ ਉਪਗ੍ਰਹਿਆਂ ਦੇ ਨਾਲ ਸੰਚਾਰ ਲਿੰਕ ਨੂੰ ਵੀ ਜਾਰੀ ਰਖੇਗਾ।ਦੋ ਆਈਡੀਆਰਐਸਐਸ ਸੈਟੇਲਾਇਟ ਭੂ-ਸਥਿਤਕ ਪੰਥ ਵਿਚ ਸਥਾਪਤ ਕੀਤੇ ਜਾਣਗੇ, ਜੋ ਉਪਗ੍ਰਹਿ ਤੋਂ ਉਪਗ੍ਰਹਿ ਸੰਚਾਰ ਤੇ ਡਾਟਾ ਟ੍ਰਾਂਸਫ਼ਰ ਨੂੰ ਸੁਖਾਲਾ ਬਣਾਉਣਗੇ। ਆਈਡੀਆਰਐਸਐਸ ਉਪਗ੍ਰਹਿ ਭਾਰਤੀ ਰਿਮੋਟ ਉਪਗ੍ਰਹਿਆਂ ਦੇ ਚਕਰ ਦੇ ਲਗਭਗ 80 ਫ਼ੀ ਸਦੀ ਇਲਾਕੇ ਨੂੰ ਵੇਖ ਸਕਦੇ ਹਨ। ਇਸਰੋ ਦੇ ਇਕ ਅਧਿਕਾਰੀ ਨੇ ਦਸਿਆ ਕਿ ਪ੍ਰਸਤਾਵਿਤ ਪ੍ਰਣਾਲੀ ਉਪਗ੍ਰਹਿਆਂ ਦੀ ਨਿਗਰਾਨੀ ’ਚ ਜ਼ਮੀਨੀ ਕੇਂਦਰਾਂ ’ਤੇ ਨਿਰਭਰਤਾ ਨੂੰ ਵੀ ਘਟ ਕਰੇਗੀ।