ਨਵੀਂ ਦਿਲੀ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਛਤੀਸਗੜ੍ਹ ’ਚ ਨਵੇਂ ਮੁਖ ਮੰਤਰੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਾਰੀ ਚਰਚਾਵਾਂ ਉਸ ਸਮੇਂ ਖ਼ਤਮ ਹੋ ਗਈਆਂ, ਜਦੋਂ ਵਿਧਾਇਕ ਦਲ ਨੇ ਮੁਖ ਮੰਤਰੀ ਚੁਣ ਲਿਆ। ਵਿਧਾਇਕ ਦਲ ਦੀ ਮੀਟਿੰਗ ’ਚ ਭੂਪੇਸ਼ ਬਘੇਲ ਨੂੰ ਨਵਾਂ ਮੁਖ ਮੰਤਰੀ ਚੁਣਿਆ ਗਿਆ। ਦਸਿਆ ਜਾ ਰਿਹਾ ਹੈ ਕਿ ਸਹੁੰ ਚੁਕ ਸਮਾਰੋਹ ਸੋਮਵਾਰ ਨੂੰ ਹੋ ਸਕਦਾ ਹੈ। ਇਸ ਮੌਕੇ ਭੂਪੇਸ਼ ਬਘੇਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੇ ਚੋਣ ਮਨੋਰਥ ਪਤਰ ’ਚ ਵੀ ਦਰਜ ਹੈ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਚੋਣ ਰੈਲੀਆਂ ’ਚ ਬੋਲਿਆ ਹੈ। ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਇਸ ਚੋਣ ਲਈ ਕਾਫੀ ਮੁਸ਼ੱਕਤ ਕਰਨੀ ਪਈ।