June 23, 2026 9:37 pm

ਮਾਨਵਤਾ ਦੀ ਸੇਵਾ ਵਿੱਚ ਆਸਟ੍ਰੇਲੀਆ ਰੈੱਡ ਕਰਾਸ

ਨਵਜੋਤ
ਸੰ. : +61406451096
image ਪਿਛਲੇ ਕਈ ਹਫਤਿਆ ਤੋਂ ਮੈਂ ਤੁਹਾਡੀ ਸਾਂਝ ਨਵੀਂਆ ਸ਼ਖਸੀਤਾਂ ਨਾਲ ਕਰਵਾਉਂਦੀ ਆ ਰਹੀ ਹੈ। ਅੱਜ ਇਕ ਸੰਸਥਾ ਨਾਲ ਕਰਵਾਉਂਗੀ। ਤੁਸੀਂ ਸਭ ਨੇ ਉਸ ਸੰਸਥਾ ਦਾ ਨਾਮ ਸੁਣਿਆ ਹੋਵੇਗਾ ‘‘ਰੈੱਡ ਕਰਾਸ’’। ਇਹ ਸੰਸਥਾ ਕੇਵਲ ਭਾਰਤ ਵਿੱਚ ਹੀ ਨਹੀਂ ਪੂਰੇ ਸੰਸਾਰ ਵਿੱਚ ਹੈ। ਸੰਸਥਾ ਦਾ ਨਾਮ ਜਾਂ ਚਿੰਨ੍ਹ ਵਖਰਾ ਜਰੂਰ ਹੋ ਸਕਦਾ ਹੈ ਪਰ ਮੰਤਵ ਨਹੀਂ।ਵਧੇਰੇ ਤੌਰ ’ਤੇ ਲੋਕ ਭਾਰਤ ਤੋਂ ਵਿਦੇਸ਼ ਆਉਣ ਉਪਰ ਇਹ ਸਵਾਲ ਜਰੂਰ ਕਰਦੇ ਹਨ ਕਿ ਵਿਦੇਸ਼ ਵਿਚ ਕੀ ਖਾਸੀਅਤ ਹੈ। ਜੋ ਲੋਕ ਵਿਦੇਸ਼ਾਂ ਵੱਲ ਭੱਜਦੇ ਹਨ ਜੋ ਭਾਰਤ ਵਿੱਚ ਨਹੀਂ ਹੈ। ਬਹੁਤ ਵਾਰ ਉੱਤਰ ਹੁੰਦਾ ਹੈ ਵਿਦੇਸ਼ਾਂ ਵਿੱਚ ਨਿਯਮ ਕਾਨੂੰਨ ਹੈ। ਪਰ ਇਹ ਤਾਂ ਭਾਰਤ ਵਿੱਚ ਵੀ ਹੈ, ਮੇਰੇ ਤੋਂ ਪੁੱਛੋ ਤਾਂ ਮੇਰਾ ਉੱਤਰ ਹੋਵੇਗਾ। ਸਾਡੇ ਭਾਰਤ ਵਿੱਚ ਵੀ ਬਹੁਤ ਕੁਝ ਹੈ। ਪਰ ਅਸੀਂ ਉਹਨਾਂ ਸੁਵਿਧਾਵਾਂ  ਜੋ ਸਾਡੇ ਲਈ ਬਣਿਆਂ ਹੋਈਆ ਹਨ ਉਹਨਾਂ ਤੋਂ ਜਾਣੂ ਨਹੀਂ ਜਾਂ ਉਹ ਸਾਡੇ ਤੱਕ ਪਹੁੰਚਾਈਆ ਨਹੀਂ ਜਾਂਦੀਆਂ ਜਾਂ ਸਾਡੇ ਤੱਕ ਪਹੁੰਚਦੀਆਂ ਨਹੀਂ।ਆਸਟ੍ਰੇਲੀਆ ਵਿੱਚ ਵੀ ਰੈੱਡ ਕਰਾਸ ਨਾਂ ਦੀ ਸੰਸਥਾ ਹੈ। ਆਸਟ੍ਰੇਲੀਆ ਵਿੱਚ ਰੈੱਡ ਕਰਾਸ ਦੀ ਸ਼ੁਰੂਆਤ 1914 ਪਹਿਲੇ ਵਿਸ਼ਵ ਯੁੱਧ ਦੌਰਾਨ ਹੋਈ ਹੈ। 1914 ਵਿਚ ਰੈੱਡ ਕਰਾਸ ਦੀ ਕਾਨੂੰਨੀ ਤੌਰ ’ਤੇ ਸੰਥਾਪਨਾ ਹੋਈ। ਇਹ ਸਥਾਪਨਾ ਰਾਈਲ ਚਾਰਟਰ ਦੁਆਰਾ ਕਰਵਾਈ ਗਈ 1914-2014 ਤੱਕ ਆਸਟ੍ਰੇਲੀਆ ਰੈੱਡ ਕਰਾਸ ਆਪਣੇ ਕਾਰਜ ਦੇ 100 ਸਾਲ ਪੂਰੇ ਕਰ ਰਹੀਆ ਹੈ।ਅੰਤਰਰਾਸ਼ਟਰੀ ਪੱਧਰ ’ਤੇ ਰੈੱਡ ਕਰਾਸ ਜੂਨ 1859 ਵਿੱਚ ਉਭਰ ਕੇ ਆਇਆ ਅਤੇ ਸੇਵਾਵਾਂ ਪ੍ਰਦਾਨ ਕਰਨ ਲੱਗੀਆ। ਅੰਤਰਰਾਸ਼ਟਰੀ ਪੱਧਰ ’ਤੇ ਸ਼ੁਰੂਆਤ ਹੈਨਰੀ ਡੁਨਟ ਦੁਆਰਾ ਹੋਈ।

ਭਾਰਤ ਵਿੱਚ ਰਹਿੰਦੀਆ ਮੈਨੂੰ ਰੈਡ ਕਰਾਸ ਬਾਰੇ ਵਧੇਰੀ ਜਾਣਕਾਰੀ ਨਹੀਂ ਸੀ। ਨਾਂ ਹੀ ਮੈਂ ਕਦੇਂ ਰੈੱਡ ਕਰਾਸ ਦੇ ਕਾਰਜ ਬਾਰੇ ਕੁੱਝ ਸੁਣੀਆਂ। ਇਹ ਵੀ ਹੋ ਸਕਦਾ ਹੈ ਕਿ ਮੈਨੂੰ ਹੀ ਜਾਣਕਾਰੀ ਘੱਟ ਹੋਵੇ ਅਤੇ ਭਾਰਤ ਵਿੱਚ ਵੀ ਰੈੱਡ ਕਰਾਸ ਬਹੁਤ ਵਧੀਆਂ ਕਾਰਜ ਕਰਦੀ ਹੋਵੇ।
ਪਰ ਆਸਟ੍ਰੇਲੀਆ ਦੀ ਰੈੱਡ ਕਰਾਸ ਸੰਸਥਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਆਸਟ੍ਰੇਲੀਆ ਦੀ ਰੈੱਡ ਕਰਾਸ ਮੇਰੀ ਜਾਣਕਾਰੀ ਜਾਂ ਜੋ ਅੱਖੀ ਦੇਖੀਆ ਹੈ ਬਹੁਤ ਵਧੀਆ ਕਾਰਜ ਕਰ ਰਹੀ ਹੈ। ਰੈੱਡ ਕਰਾਸ ਹਰ ਵਕਤ ਕੰਮ ਕਰਨ ਲਈ ਤਿਆਰ ਰਹਿੰਦੀ ਹੈ। ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਦੇਸ ਨਾਲ, ਭਾਸ਼ਾ ਨਾਲ, ਧਰਮ ਨਾਲ, ਸੰਬੰਧ ਰੱਖਦੇ ਹੋ। ਤੁਸੀਂ ਕੋਣ ਹੋ, ਕਿਥੇ ਰਹਿੰਦੇ ਹੋ ਇਹ ਸਵਾਲ ਨਹੀਂ ਜੇ ਤੁਸੀਂ ਜਰੂਰਤ ਵਿੱਚ ਹੋ ਤਾਂ ਰੈੱਡ ਕਰਾਸ ਹਰ ਥਾਂ ਮੱਦਦ ਲਈ ਤਿਆਰ ਹੈ। ਆਸਟ੍ਰੇਲੀਆ ਭਾਗਾਂ ਵਿੱਚ ਵੰਡੀ ਹੋਈ ਹੈ। ਹਰ ਇਕ ਡਿਪਾਰਟਮੈਂਟ ਆਪਣੇ-ਆਪਣੇ ਕਾਰਜ ਕਰਦੀ ਹੈ।
ਰੈੱਡ ਕਰਾਸ ਦਾ ਮੁੱਖ ਮੰਤਵ ਬਿੰਨਾਂ ਭੇਦ ਭਾਵ ਤੋਂ ਸੇਵਾ ਪ੍ਰਦਾਨ ਕਰਨਾ ਹੈ। ਰੈੱਡ ਕਰਾਸ ਦੀ ਇਸ ਸੇਵਾ ਭਾਵਨਾ ਵਿੱਚ ਸਾਂਝ (ਪਾਟਨਰ) ਗੋਰਮੈਂਟ ਨਾਲ ਹੈ।  ਪਰ ਗੋਰਮੈਂਟ ਵੀ ਸੇਵਾ ਭਾਵਨਾ ਦੇ ਕੰਮਾਂ ਵਿੱਚ ਰੈੱਡ ਕਰਾਸ ’ਤੇ ਕੋਈ ਦਬਾਅ ਨਹੀਂ ਪਾ ਸਕਦੀ ਜਾਂ ਪਿੱਛੇ ਹੱਟਣ ਨੂੰ ਨਹੀਂ ਕਹਿ ਸਕਦੀ।
ਰੈੱਡ ਕਰਾਸ ਵਾਸਤੇ ਮਨੁੱਖਤਾ ਸੱਭ ਤੋਂ ਪਹਿਲੇ ਹੈ। ਰੈੱਡ ਕਰਾਸ ਦੀ ਇਸ ਸੇਵਾ ਭਾਵਨਾ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਵੱਜੋਂ ਸਟਾਫ਼, ਮੈਂਬਰ (ਵਲੰਟੀਅਰ) ਫਰੀ ਵਿੱਚ ਸੇਵਾ ਪ੍ਰਦਾਨ ਕਰਨ ਵਾਲਾ ਸਟਾਫ, ਹੋਰ ਕਈ ਪ੍ਰਕਾਰ ਦੇ ਦਾਨੀ ਰੈੱਡ ਕਰਾਸ ਨਾਲ ਜੁੜਦੇ ਰਹਿੰਦੇ ਹਨ। ਇਸ ਤੋਂ ਇਲਾਵਾ ਰੈੱਡ ਕਰਾਸ ਆਮਦਨ ਲਈ ਵੀ ਕਈ ਕਾਰਜ ਕਰਦੀ ਹੈ ਜਿਵੇਂ ਰਟੇਲ ਦੁਕਾਨਾਂ, ਫੱਸਟ ਏਡ ਆਦਿ।  ਹੋਰ ਵੀ ਢੰਗ ਨਾਲ ਆਮਦਨ ਪ੍ਰਾਪਤ ਕਰਦੀ ਹੈ ਜਿਸ ਵਿੱਚੋਂ ਸਟਾਫ ਦੀ ਸੈਲਰੀ ਅਤੇ ਸੇਵਾ ਦੇ ਕਾਰਜ ਲਈ ਮਾਇਆ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਇਕ ਖਾਸ ਗੱਲ, ਭਾਰਤ ਵਿੱਚ ਆਪਣੇ ਪੰਜਾਬ ਵਿਚ ਇਕ ਬਜ਼ੂਰਗ ਬਾਬਾ ਜੀ ਹਨ ਜਿਨ੍ਹਾਂ ਦੀ ਅੱਖੀ ਦੇਖੀ ਹਾਲਤ ਬਿਆਨ ਕਰਨ ਲੱਗੀ ਹਾਂ, ਉਸ ਬਜ਼ੂਰਗ ਦਾ ਕੋਈ ਨਹੀਂ। ਪਹਿਲਾ ਉਹ ਇਕ ਧਾਰਮਿਕ ਸੰਸਥਾ ਲਈ ਕੰਮ ਕਰਦਾ ਸੀ। ਉਸ ਦੀ ਲੱਤ ਟੁੱਟੀ ਹੋਈ ਹੈ। ਉਹ ਧਾਰਮਿਕ ਸੰਸਥਾ ਉਸਨੂੰ ਕੰਮ ਤੋਂ ਨਿਕਾਲ ਚੁੱਕੀ ਹੈ। ਫਿਰ ਉਸ ਬਜ਼ੂਰਗ ਦੀ ਭੈਣ ਉਸਨੂੰ ਆਪਣੇ ਘਰ ਲੈ ਗਈ।
ਉਸ ਦੀ ਭੈਣ ਕੁਝ ਦਿਨਾਂ ਵਾਸਤੇ ਬਾਹਰ ਚਲੀ ਗਈ ਅਤੇ ਆਪਣੇ ਪੁੱਤਰ ਨੂੰ ਮਾਮੇ ਦੀ ਜਿਮੇਵਾਰੀ ਦੇ ਗਈ ਜਾਨੀ ਉਸ ਬਜ਼ੂਰਗ ਬਾਬੇ ਦੀ ਦੇਖ ਭਾਲ ਲਈ ਬੋਲ ਗਈ। ਪਰ ਉਸ ਪੁੱਤਰ ਨੇ ਮਾਂ ਦੇ ਘਰ ਤੋਂ ਬਾਹਰ ਜਾਣ ਬਾਅਦ ਹੀ ਉਸ ਬਜ਼ੂਰਗ ਤੋਂ ਉਸਦਾ ਸਾਰਾ ਪੈਸਾ ਲੈ ਲਇਆ ਅਤੇ ਉਸ ਨੂੰ ਉਸ ਪਿੰਡ ਤੋਂ ਦੂਰ ਸ਼ਹਿਰ ਵਿੱਚ ਉਸ ਧਾਰਮਿਕ ਅਸਥਾਨ ਦੇ ਕੁੱਝ ਦੂਰ ਰੂੜੀਆਂ ਉੱਤ ਛੱਡ ਗਇਆ।  ਰੁੜੀਆ ਉਤੇ ਰਹਿੰਦੇ ਹੋਏ ਇਸ ਬਜ਼ੂਰਗ ਨੂੰ ਲਗਭੱਗ 1 ਸਾਲ ਤੋਂ ਉਪਰ ਹੋ ਚੁਕਿਆ ਹੈ ਪਰ ਕਿਸੇ ਵੀ ਸੰਸਥਾਂ ਨੇ ਉਸਦੀ ਮੱਦਦ ਲਈ ਕੋਈ ਕਦਮ ਨਹੀਂ ਚੁਕਿਆਂ।
ਮੈਂ ਖੁੱਦ ਕਈ ਸੰਸਥਾਵਾਂ ਨਾਲ ਇਸ ਬਾਰੇ ਗੱਲ ਕੀਤੀ ਕਿ ਉਸ ਬਜ਼ੂਰਗ ਦੀ ਮੱਦਦ ਕੀਤੀ ਜਾਵੇ ਪਰ ਹਰ ਸੰਸਥਾਵਾਂ ਵਿੱਚ ਮੱਦਦ ਤੋਂ ਵੱਧ ਉਹਨਾਂ ਦੀਆਂ ਫਾਰਮੈਲਟੀਆਂ ਹਨ। ਉਹ ਇਹ ਸਭ ਮੱਦਦ ਦੇ ਮੰਤਵ ਨਾਲ ਨਹੀਂ ਦੇਖਦੇ। ਉਸ ਬਜ਼ੂਰਗ ਨੂੰ ਮੈਂ ਉਸ ਫਾਰਮੈਲਟੀਆਂ ਬਾਰੇ ਜਾਣੂ ਕਰਵਾ ਦਿੱਤਾ ਸੀ ਕੇ ਤੁਸੀਂ ਉਸ ਧਾਰਮਿਕ ਸੰਸਥਾ ਦੇ ਮੈਂਬਰ ਨੂੰ ਕਹੋ ਕਿ ਦੇਖ ਭਾਲ ਲਈ ਇਹ ਫਾਰਮੈਲਟੀਆਂ ਪੂਰੀਆਂ ਕਰਨ ਜੋ ਤੁਹਾਡਾ ਇਲਾਜ ਅਤੇ ਸੇਵਾ ਹੋ ਸਕੇ ਪਰ ਅੱਜ ਤੱਕ ਕੁੱਝ ਨਹੀਂ ਹੋਇਆਂ।
ਇਸ ਤੋਂ ਉਲਟ ਆਸਟ੍ਰੇਲੀਆ ਦਾ ਰੈੱਡ ਕਰਾਸ ਉਹਨਾਂ ਬਜ਼ੂਰਗਾਂ ਨੂੰ ਜੋ ਉਹਨਾਂ ਕੋਲ ਰਜਿਸਟਰਡ ਹਨ, ਜੋ ਬਜ਼ੂਰਗ ਖੁਦ ਰਜਿਸਟਰ ਹੋਏ ਹਨ ਜਾਂ ਕਿਸੇ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲੇ ਦੁਆਰਾ ਜਾਂ ਜਿੰਨਾਂ ਦਾ ਅੱਗੇ ਪਿੱਛੇ ਕੋਈ ਨਹੀਂ। ਇਸ ਤੋਂ ਇਲਾਵਾ ਜੇ ਕੋਈ ਕੁੱਝ ਸਮੇਂ ਲਈ ਬਾਹਰ ਜਾਂਦਾ ਹੈ ਪਰ ਬਜ਼ੂਰਗ ਘਰ ਇੱਕਲਾ ਹੈ ਉਸਨੂੰ ਵੀ ਰੈੱਡ ਕਰਾਸ ਕੋਲ ਰਜਿਸਟਰ ਕਰਵਾ ਦਿੰਦੇ ਹਨ।
ਹਰ ਰੋਜ਼ ਸਵੇਰ ਦੀਆਂ ਨਵੀਆਂ ਕਿਰਨਾਂ ਨਾਲ ਰੈੱਡ ਕਰਾਸ ਸਟਾਫ਼ ਅਤੇ ਵਲੰਟੀਅਰ ਬਜ਼ੂਰਗਾਂ ਨੂੰ ਟੈਲੀਫੋਨ ਕਰਕੇ ਉਹਨਾਂ ਦਾ ਹਾਲ- ਚਾਲ ਪੁਛਦੇ ਹਨ।  ਜੇ ਕੋਈ ਬਜ਼ੂਰਗ ਤਿੰਨ ਵਾਰ ਫੋਨ ਕਰਨ ’ਤੇ ਫੋਨ ਨਹੀਂ ਚੁੱਕਦਾ ਹੈ ਤਾਂ ਐਮਰਜੰਸੀ ਵਿੱਚ ਜਿਸ ਵਿਅਕਤੀ ਦਾ ਨੰਬਰ ਦਿੱਤਾ ਹੁੰਦਾ ਹੈ ਉਸ ਤੋਂ ਬਜ਼ੂਰਗ ਬਾਰੇ ਪੁਛਿਆਂ ਜਾਂਦਾ ਹੈ।
ਫਿਰ ਵੀ ਜੇ ਕੁਝ ਜਵਾਬ ਨਹੀਂ ਮਿਲਦਾ ਤਾਂ ਜਲਦੀ ਤੋਂ ਜਲਦੀ ਐਮਰਜੈਂਸੀ ਟੀਮ ਬਜ਼ੂਰਗ ਕੋਲ ਪਹੁੰਚਦੀ ਹੈ ਉਸ ਦੀ ਮੱਦਦ ਲਈ। ਇਸ ਤੋਂ ਇਲਾਵਾ ਜੇ ਕਿਸੇ ਵੀ ਬਜ਼ੂਰਗ ਨੂੰ ਕਿਸੇ ਵੀ ਪ੍ਰਕਾਰ ਦੀ ਮੱਦਦ ਚਾਹੀਦੀ ਹੈ ਜਿਵੇਂ ਖ੍ਰੀਦਦਾਰੀ ਲਈ ਨਾਲ ਜਾਣ ਵਾਲਾ ਵਿਅਕਤੀ, ਸਫਾਈ ਕਰਨ ਲਈ ਮੱਦਦ, ਕੰਪਿਉਟਰ ਦੀ ਵਰਤੋਂ ਬਾਰੇ ਜਾਣਕਾਰੀ ਆਦਿ ਮੱਦਦ ਲਈ ਰੈੱਡ ਕਰਾਸ ਹਮੇਸ਼ਾ ਤਿਆਰ ਰਹਿੰਦਾ ਹੈ।  ਸਮੇਂ-ਸਮੇਂ ’ਤੇ ਉਹਨਾਂ ਦੀਆਂ ਮੀਟਿੰਗਾ ਵੀ ਬੁਲਾਈਆ ਜਾਂਦੀਆਂ ਹਨ, ਜਿਥੇ ਉਹ ਆਪਣੇ ਦਿਲਾਂ ਦੀਆਂ ਸਾਝਾਂ ਹੋਰਾਂ ਨਾਲ ਕਰ ਸਕਣ। 
ਇਥੇ ਦੀ ਅਹਿਮੀਅਤ ਸਮਝ ਕੇ ਮੱਦਦ ਕੀਤੀ ਜਾਂਦੀ ਹੈ ਕਿ ਕਿਸ ਨੂੰ ਮੱਦਦ ਦੀ ਜ਼ਰੂਰਤ ਹੈ। ਉਹਨਾਂ ਬਜ਼ੂਰਗਾਂ ਨਾਲ ਹਾਲ-ਚਾਲ ਪੁੱਛਣ ਲਈ ਗੱਲਬਾਤ ਵਿੱਚ ਅਸੀਂ ਉਹਨਾਂ ਨੂੰ ਜਿਨ੍ਹਾਂ ਸਤਿਕਾਰ ਅਤੇ ਪਿਆਰ ਦਿੰਦੇ ਹਾਂ ਉਹ ਦੁਗੱਣਾ ਚੋਗਣਾ ਕਰ ਕੇ ਦਿੰਦੇ ਹਨ।
ਤੁਹਾਡੇ ਸੱਭ ਨਾਲ ਇਸ ਵਿਸ਼ੇ ਤੇ ਸਾਂਝ ਪਾਉਣ ਦਾ ਮਕਸਦ ਹੈ ਕਿ ਭਾਰਤ ਵਿੱਚ ਬਜ਼ੂਰਗਾਂ ਨਾਲ ਵੱਧ ਰਹੇ ਨਿਰਾਦਰ ਰੋਕਣ ਲਈ ਸਾਨੂੰ ਮੱਦਦ ਕਰਨੀ ਚਾਹੀਦੀ ਹੈ।  ਬਜ਼ੂਰਗਾਂ ਨੂੰ ਹਰ ਹਾਲਤ ਵਿੱਚ ਮਾਣ ਸਤਿਕਾਰ ਮਿਲਣਾ ਚਾਹਿਦਾ ਹੈ। ਮੈਨੂੰ ਆਸਟ੍ਰੇਲੀਆ ਰੈੱਡ ਕਰਾਸ ਦੇ ਕਾਰਜਾਂ ਉੱਪਰ ਮਾਨ ਹੈ।

Send this to a friend