June 20, 2026 11:26 pm

ਪੰਜਾਬ ’ਚ ਸ਼ਰਾਬ ਦੀ ਸਮੱਗਲਿੰਗ ’ਤੇ ਸਖਤਾਈ ਦੇ ਬਾਵਜੂਦ 35 ਹਜ਼ਾਰ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ

ਤਰਨ ਤਾਰਨ 12 ਦਸੰਬਰ (ਆਹਲੂਵਾਲੀਆ/ਹਰਜੀਤ ਖਾਰਾ) ਪੰਜਾਬ ਵਿਚ ਸਰਕਾਰ ਵਲੋ ’ਸ਼ਰਾਬ ਦੀ ਸਮੱਗਲਿੰਗ ਤੇ ਕਰੜੀ ਸਖ਼ਤਾਈ ਕਰਨ ਦੇ ਬਾਵਜੂਦ ਹਰ ਰੋਜ਼ ਐਕਸਾਈਜ਼ ਵਿਭਾਗ ਵਲੋ ਹਜ਼ਾਰਾਂ ਸ਼ਰਾਬ ਦੀ ਪੇਟੀਆ ਨਜਾਇਜ਼ ਫੜੀਆ ਜਾ ਰਹੀਆ ਹਨ, ਪਰ ਸ਼ਰਾਬ ਮੁਫੀਆ ਕੁਝ ਹਜ਼ਾਰ ਪੇਟੀਆ ਫੜਵਾ ਕੇ ਸਰਕਾਰ ਦਾ ਧਿਆਨ ਭਟਕਾਉਦਾ ਹੈ, ਤੇ ਲੱਖਾ ਪੇਟੀਆ ਦੀ ਖੇਪ ਸਪਲਾਈ ਕਰ ਜਾਂਦਾ ਹੈ, ਸਰਕਾਰ ਦਾ ਸ਼ਰਾਬ ਦਾ ਸਲਾਨਾ ਟਾਰਗੇਂਟ 3400 ਕਰੋੜ ਦਾ ਹੈ, ਇਹ ਟਾਰਗੇਟ ਕਈ ਕਰੋੜ ਹੋਰ ਵੱਧ ਸਕਦਾ ਹੈ, ਜੇਕਰ ਦੂਸਰੇ ਰਾਜਾਂ ਤੋ ਸ਼ਸਤੀ ਸ਼ਰਾਬ ਪੰਜਾਬ ਵਿਚ ਸਮੱਗਲਿੰਗ ਤੇ ਸਖ਼ਤ ਸਿੰਕਜ਼ਾ ਕੱਸਣ ਦੀ ਹੋਰ ਲੋੜ ਹੈ, ਤਾਂ ਕਿ ਮਾਲੀਆ ਹੋਰ ਵਧ ਸਕੇ, ਬੀਤੇ ਦਿਨ ਐਕਸਾਈਜ਼ ਵਿਭਾਗ ਨੇ 35 ਹਜ਼ਾਰ ਸ਼ਰਾਬ ਦੀ ਨਜਾਇਜ਼ ਪੇਟੀਆ ਬਰਾਮਦ ਕੀਤੀਆ ਹਨ।

Send this to a friend