Skip to content
Independent perspectives. Global stories.
BREAKING

ਸ਼ਕਤੀਕਾਂਤ ਦਾਸ ਹੋਣਗੇ ਆਰ.ਬੀ. ਆਈ. ਦੇ ਨਵੇਂ ਗਵਰਨਰ

Share this story

ਚੰਡੀਗੜ੍ਹ, 11 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਲਈ ਨਵੇਂ ਚਿਹਰੇ ਦੀ ਚੋਣ ਕਰ ਲਈ ਗਈ ਹੈ। ਉਰਜਿਤ ਪਟੇਲ ਤੋਂ ਬਾਅਦ ਹੁਣ ਸ਼ਕਤੀਕਾਂਤ ਦਾਸ ਆਰ.ਬੀ.ਆਈ. ਦੇ ਨਵੇਂ ਗਵਰਨਰ ਹੋਣਗੇ। ਸ਼ਕਤੀਕਾਂਤ ਦਾਸ ਆਰਥਿਕ ਮਾਮਲਿਆਂ ਦੇ ਸਾਬਕਾ ਸਕਤਰ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਰ.ਬੀ.ਆਈ. ਗਵਰਨਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸ ਤੋਂ ਬਾਅਦ ਅਜ ਉਨ੍ਹਾਂ ਦੀ ਥਾਂ ’ਤੇ ਸ਼ਕਤੀਕਾਂਤ ਦਾਸ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਥਾਪਿਆ ਗਿਆ ਹੈ। ਸਾਬਕਾ ਗਵਰਨਰ ਉਰਜਿਤ ਪਟੇਲ ਦਾ ਕਾਰਜਕਾਲ ਸਤੰਬਰ 2019 ਨੂੰ ਖ਼ਤਮ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿਤਾ। ਉਨ੍ਹਾਂ ਨੇ ਕਿਹਾ ਕਿ ਉਹ ਨਿਜੀ ਕਾਰਨਾਂ ਕਰਕੇ ਇਹ ਅਸਤੀਫ਼ਾ ਦੇ ਰਹੇ ਹਨ।
ਉਹ ਸਤੰਬਰ 2016 ਨੂੰ ਆਰ.ਬੀ.ਆਈ. ਗਵਰਨਰ ਚੁਣੇ ਗਏ ਸਨ। ਦਰਅਸਲ ਕੁਝ ਸਮਾਂ ਪਹਿਲਾਂ ਉਰਜਿਤ ਪਟੇਲ ਨੇ ਨੋਟਬੰਦੀ ਦੇ ਅੰਕੜੇ ਜਾਰੀ ਕੀਤੇ ਸਨ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਪਸੰਦ ਨਹੀਂ ਆਏ।

WRITTEN BY