ਸੰਤਾਂ ਦੇ ਬਚਨ…
ਰਹਿਤ ਵਿਚ ਪਰਪੱਕ ਹੋਣ ਦੀ ਅਪੀਲ
ਸੋ ਸਿੰਘੋ ਚਾਹੇ ਕੋਈ ਮੋਨਾ, ਚਾਹੇ ਕੋਈ ਹੋਰ ਿਕਸੇ ਪ੍ਰਕਾਰ ਦਾ ਖੁੱਲ੍ਹਾ, ਮੈਂ ਸਿੰਘ ਨਾਂਅ ਵਾਲੇ ਨੂੰ ਬੇਨਤੀ ਕਰਾਂਗਾ ਕਿ ਕੇਸ-ਦਾੜ੍ਹਾ ਰੱਖੋਂ, ਦਾੜ੍ਹੀ ਕਦੇ ਨਹੀਂ ਕਟਾਉਣੀ, ਸ਼ਰਾਬ ਨਹੀਂ ਪੀਣੀ, ਨਸ਼ਾ ਨਹੀਂ ਕਿਸੇ ਪ੍ਰਾਕਰ ਦਾ ਵਰਤਣਾ ਤੇ ਧੀ-ਭੈਣ ਦੀ ਇੱਜ਼ਤ ਨਹੀਂ ਕਿਸੇ ਦੀ ਤੱਕਣੀ, ਗੰਦੀਆਂ ਬੋਲੀਆਂ ਤੋਂ ਬਚੋਂ, ਗੰਦੇ ਰਿਕਾਰਡਾਂ ਤੋਂ ਬਚੋਂ, ਅੰਮ੍ਰਿਤ ਛੱਕ ਕੇ ਤਿਆਰ ਬਰ-ਤਿਆਰ ਹੋ ਕੇ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲ੍ਹੇ ਰਹਿ ਕੇ, ਪੰਥ ਦੀ ਸੇਵਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿਚ ਆਪਾਂ ਨੂੰ ਡਟਣਾ ਚਾਹੀਦਾ। ਮੈਂ ਆਪਣਏ ਵੱਲੋਂ ਇੰਨੀ ਬੇਨਤੀ ਕਰਦਾਂ ਕਿ ਕੁਝ ਸਮਾਂ ਭਾਵੇਂ ਵੱਧ ਲਗਾ ਹੋਵੇ, ਪਰਸਮੇਂ ਦੀ ਮਜ਼ਬੂਰੀ ਦੇ ਕਾਰਨ ਸੰਕੋਚ ਕੀਤੀ ਆ।
ਜਾਨਸ਼ੀਨ ਬਾਰੇ ਵਿਚਾਰ
ਇਥੇ ਇਕਗੱਲ ਚੇਤੇ ਆਈ ਆ, ਉਹ ਮੈਨੂੰ ਚੇਤੇ ਆ ਗਿਆ, ਜਿੰਮੇਵਾਰਾਾਂ ਨੂੰ ਵਿਸ਼ੇਸ਼ ਤੌਰ ’ਤੇ ਕਹਾਂਗਾ। ਜਥੇਬੰਦੀਆਂ ਦੇ ਜਿੰਨੇ ਪ੍ਰਧਾਨ ਨੇ ਤੇ ਮਹਾਤਮਾਂ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਤੇ (ਸਾਰੀ ਸੰਗਤ ਨੂੰ) ਸਮੁੱਚੇ ਤੌਰ ’ਤੇ ਮੈਂ ਬੇਨਤੀ ਕਰਦਾਂ, ‘‘ਕਈ ਸ਼ਰਾਰਤੀ ਅੰਸਰ ਇਸ ਖਿਆਲ ’ਚ ਭਰੇ ਹੋਏ ਹਨ ਕਿ ਭਿੰਡਰਾਂਵਾਲਾ ਛੇਤੀ ਜਾਵੇ ਲੁਧਿਆਣੇ ਤੇ ਅਸੀਂ ਇਸ ਜਥੇ ਵਿਚ ਕੋਈ ਫੁੱਟ ਪਾ ਕੇ ਆਪਣਾ ਖੱਟ ਲਾਈਏ। ਉਨ੍ਹਾਂ ਲੋਕਾਂ ਨੂੰ ਮੈਂ ਸੂਚਤ ਕਰਨਾ, ਜੇ ਮੈਂ ਜਿੰਦਾਂ ਰਿਹਾ ਤਾਂ ਮੈਂ ਮਾਫ ਨਹੀਂ ਕਰਾਂਗਾ। ਜਿਹੜੇ ਲੋਕ ਐਸੀਆਂ ਸ਼ਰਾਰਤਾਂ ਕਰਨਾ ਚਾਹੁੰਦੇ ਆ ਉਹ ਬਾਜ਼ ਆਉਮ। ਉਹ ਸ਼ਰਾਰਤੀ ਅੰਸਰ ਆ, ਉਹਦਾ ਗੁਰੂ ਕੇ ਸਿੱਖ ਨਾਲ ਪਿਆਰ ਨਹੀਂ, ਉਹਦਾ ਗੁਰੂ ਕੀ ਬਾਣੀ ਨਾਲ ਪਿਆਰ ਨਹੀਂ, ਉਹਦਾ ਉਹਦਾ ਗੁਰੂ ਕੀ ਬਾਣੀ ਨਾਲ ਪਿਆਰ ਨਹੀਂ, ਉਹਦਾ ਗੁਰਮਤਿ ਨਾਲ ਪਿਆਰ । ਜਿਹਨੇ ਇਹੋਂ ਜਿਹੀ ਅਫਵਾਹ ਉਡਾ ਦਿੱਤੀ ਆ,‘‘ਅਖੇ ਜੀ ਜਰਨੈਲ ਸਿੰਘ ਨੇ ਐਲਨਾ ਕਰ ਦਿੱਤਾ ਕਿ ਮੈਂ ਆਪਣਾ ਜਾਨਸ਼ੀਨ ਮਗਰੋਂ ਚੁਣ ਕੇ ਜਾਵਾਂ।’’ ਕਿਹਨੂੰ ਕਿਹਾ ਸੀ ਮੈਂ? ਇਹਨਾਂ ਗੱਲਾਂ ਤੇ ਕਦੇ ਭਰੋਸਾ ਨਹੀਂ ਕਰਨਾ ਹੈਗਾ। ਗੁਰਦੁਆਰੇ ਦਾ ਪ੍ਰਬੰਧ ਆ, ਇਹ ਜਥੇਬੰਦੀ ’ਚਲ ਰਿਹਾ । ਵੱਡੇ ਸੰਤਾਂ ਤੋਂ ਲੈ ਕੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਸੱਚਖੰਡ ਵਾਸੀਆਂ ਤੋਂ ਇਥੋਂ ਦੀ ਚਥੇਬੰਦੀ ਦੇ ਮੁਤਾਬਕ, ਇਥੋਂ ਦੇ ਡੇਰਿਆਂ ਦਾ ਜਿਹੜਾ ਪ੍ਰਬੰਧ ਆ, ਉਹ ਠਾਰ੍ਹਾ ਸਿੰਘ ਕਰਰਿਹਾ। ਠਾਰ੍ਹਾ ਸਿੰਘ ਦਾ ਪ੍ਰਬੰਧ ਏ, ਇਹ ਟਕਸਾਲ ਦੀ ਜ਼ਿੰਮੇਵਾਰੀ ਤਾਂ ਕੋਈ ਨਹੀਂ। ਟਕਸਾਲਦੀ ਜਿੰਮੇਵਾਰੀ ਦਾ ਪ੍ਰਬੰਧ ਦਾਸ ਨੂੰ ਦਿੱਤਾ, ਕਿਥੋਂ ਦਿੱਤਾ, ਟੇਪ ਰਿਕਾਰਡਾਂ ਭਰੀਆਂ ਹੋਈਆਂ। ਜਥੇਬੰਦੀ ਦੇ ਇਸ ਡੇਰੇ ਦਾ ਜਿਹੜਾ ਪ੍ਰਬੰਧ ਆ, ਇਥੇ ਰਹਾਇਸ਼ ਦੇਣੀ, ਸਿੰਘਾਂ ਨੂੰ ਖਰਕਚ ਦੇਣਾ, ਲੰਗਰ ਚਲਾਉਣਾ, ਬਾਹਰੋਂ ਆਈ ਹੋ ਸੰਗਤ ਨਾਲ ਪਿਆਰ ਕਰਨਾ ਤੇ ਉਨ੍ਹਾਂ ਦੀ ਸੇਵਾ ਕਰਨੀ, ਮੌਕੇ ਦਾ ਜਥੇਦਾਰ ਉਹ ਨੂੰ ਚੁਣਿਆਂ। ਬਾਕੀ ਸਾਰੀ ਸੰਗਤ ਜਿਹੜੀ ਹੈ ਉਹ ਉਹਦੇ ਨਾਲ ਰਲ ਕੇ ਤੇ ਇਕੱਠੀ ਸੇਵਾ ਕਰਦੀ ਹੈ। ਮੈਨੂੰ ਭਾਈ ਸਾਬਿ ਨੇ ਹੁਣੇ ਪੁੱਛਿਆ, ਕਹਿੰਦਾ, ‘‘ਨਾਮ ਮੇਰਾ ਕਿਸੇ ਨੇ ਦਿੱਤਾ ਤੇ ਸਿੰਘਾਂ ਦੇ ਮਨਾਂ ’ਚ ਖਿਆਲ ਆ ਕਿ ਸ਼ਾਇਦ ਕੁਝ ਚਾਹੁੰਦਾ।’’ ਮੈਂ ਬੇਨਤੀ ਕਰਾਂਗਾ, ‘‘ਸ਼ਰਾਰਤੀ ਅੰਸਰ ਉਸ ਮਨੁੱਖ ਨੂੰ ਹਮੇਸ਼ਾਂ ਤੋੜਦੇ ਨੇ ਜਿਹੜਾ ਨੇੜੇ ਤੋਂ ਨੇੜੇ ਹੋਵੇ।’’ ਇਨ੍ਹਾਂ ਚੀਜ਼ਾਂ ਵਿਚ ਕਦੇ ਨਹੀਂ ਕਿਸੇ ਨੇ ਫਸਣਾ। ਮੈਂ ਅੱਜ ਜਾਨਸ਼ੀਨ ਬਾਰੇ ਕੋਈ ਐਲਾਨ ਕਰ ਦੇਵਾਂ, ਆਪ ਦੀ ਆਯੂ ਮੈਨੂੰ ਪਤਾ ਨਹੀਂ ਉਮਰ ਕਿੰੀ ਆ ਤੇ ਜੇ ਭਲਾ ਜਾਨਸ਼ੀਨ ਦੀ ਮੌਤ ਈ ਪਹਿਲਾਂ ਹੋ ਜਾਵੇ ਤੇ ਫਿਰ ਕੀ ਫਾਇਦਾ ਹੋਇਆ ਚੁਣਨ ਦਾ। ਇਸ ਵਾਸਤੇ ਐਸੀਆਂ ਚਾਲਾ ਤੋਂ ਬਚੋਂ। ਮੈਂ ਆਪਣੀ ਸੇਵਾ ਦੀ ਜੋ ਪਰਪਾਟੀ ਚੱਲ ਰਹੀ ਆ, ਮੈਂ ਇਹਦਾ ਜਾਨਸ਼ੀਨ ਨਾ ਅਜੇ ਕਿਸੇ ਨੂੰ ਚੁਣਿਆਂ ਨਾ ਅਜੇ ਚੁਣਨ ਦਾ ਇਰਾਦਾ। ਹਾਂ, ਇਹ ਗੌਰਮੈਂਟ ਫਾਸੀ ਲਾਵੇਗੀ ਤੇ ਮੈਨੂੰ ਵਕੀਲ ਤੋਂ ਕਿਸੇ ਤੋਂ ਪਤਾ ਲੱਗਾ, ਉਦੋਂ ਕਹਿੰਦੇ ਹੁੰਦੇ ਨੇ, ਜੇ ਕੁਝ ਕਹਿਣ ਤੇ ਕਹਿ ਲੈ, ਉਸ ਵੇਲ ਮੈਂ ਕਹਿ ਦਿਆਂਗਾ। ਉਦੋਂ ਪਹਿਲਾਂ ਕਿਸੇ ਨੇ ਇਹੋ ਜਿਹੀ ਗੱਲ ਨਹੀਂ ਕਰਨੀ। ਇਥੋਂ ਦਾ ਪ੍ਰਬੰਧ, ਜਦੋਂ ਸੰਗਤ ਨੇ ਬਾਹਰੋਂ ਆਉਣਾ, ਉਸ ਟਾਈਮ ’ਤੇ ਭਾਈ ਠਾਰ੍ਹਾ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਬਾਕੀ ਮੁਖੀ ਸੱਜਣ ਇਕੱਠੇ ਨੇ, ਜੋ ਜਥੇ ਦੇ ਸਿੰਘ ਨੇ ਉਹ ਕਰਨ। ਉਹ ਗੁਰੂ ਕੇ ਪਿਰਾਰਿਉ ਉਹਨੂੰ ਗਰੱਸਿਆ ਜਾ ਰਿਹਾ।