May 24, 2026 11:15 pm

ਭਾਰਤੀ ਫੌਜ ਵੱਲੋਂ ਪਾਕਿ ਨੂੰ ਫਿਰ ਸਰਜੀਕਲ ਸਟ੍ਰਾਈਕ ਦੀ ਧਮਕੀ

ਦੇਹਰਾਦੂਨ, 9 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਫੌਜ ਇਕ ਹੋਰ ਸਰਜੀਕਲ ਸਟ੍ਰਾਈਕ ਕਰਨ ਤੋਂ ਪਿਛੇ ਨਹੀਂ ਹਟੇਗੀ।ਭਾਰਤੀ ਫੌਜ ਅਕਾਦਮੀ ਵਿਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਜਨਰਲ ਅਨਬੂ ਨੇ ਇਹ ਗਲ ਕਹੀ।ਉਨ੍ਹਾਂ ਕਿਹਾ ਕਿ ਭਾਰਤੀ ਫੌਜ ਸਰਹਦੋਂ ਪਾਰ ਅਤਵਾਦੀ ਟਿਕਾਣਿਆਂ ‘ਤੇ ਸਰਜੀਕਲ ਸਟ੍ਰਾਈਕ ਕਰ ਕੇ ਆਪਣੀ ਤਾਕਤ ਦਾ ਲੋਹਾ ਪਹਿਲਾਂ ਹੀ ਮਨਵਾ ਚੁਕੀ ਹੈ।

Send this to a friend