ਮੁਾਜਰੀ, 7 ਦਸੰਬਰ (ਸੁਭਾਸ ਚੰਦ)- ਬਲਾਕ ਮਾਜਰੀ ਦੇ ਨਜਦੀਕ ਬੂਥਗੜ ਤੋਗਾਂ ਰੋਡ ਤੇ ਅੱਜ ਅਕਸਾਈਜ ਵਿਭਾਗ ਵਲੋਂ ਇੰਸਪੈਕਟਰ ਲਖਵੀਰ ਦੀ ਅਗਵਾਈ ਵਿੱਚ ਸਿੰਘ ਲਗਾਏ ਗਏ ਨਾਕੇ ਦੌਰਾਨ ਇਕ ਐਕਟਿਵਾ ਸਵਾਰ ਵਿਅਕਤੀ ਕੋਲੋਂ ਚੰਡੀਗੜ ‘ਚ ਵਿਕਣਯੋਗ4 ਪੇਟੀਆਂ ਕੁਲ 48 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਅਕਸ਼ਾਇਜ਼ ਅਫਸਰ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਰਟੀ ਸਮੇਤ ਰੂਟੀਨ ਚੈਕਿੰਗ ਨਾਕਾ ਲਗਾਇਆ ਗਿਆ ਸੀ ਤਾਂ ਚੰਡੀਗੜ੍ਹ ਵਲੋਂ ਆ ਰਹੀ ਇਕ ਐਕਟਿਵਾ ਨੰਬਰ ਪੀ ਬੀ 12 ਏ ਈ 0708 ਸਵਾਰ ਵਿਅਕਤੀ ਹਰਜੀਤ ਸਿੰਘ ਸਪੁਤਰ ਚਰਮਲ ਸਿੰਘ ਵਾਸੀ ਪਿੰਡ ਗੁਰਦਾਸਪੁਰ ਵਜੋਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 36 ਬੋਤਲਾਂ ਨੇਨਾ ਅਤੇ 12 ਬੋਤਲਾਂ ਕਿੰਗ ਗੋਲਡ ਕੁਲ 48 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ। ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਲਈ ਮੁੱਲਾਂਪੁਰ ਗਰੀਬਦਾਸ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਦੋਸ਼ੀ ਨੇ ਇਕਬਾਲ ਏ ਜ਼ੁਰਮ ਕਬੂਲ ਕੀਤਾ ਕਿ ਉਹ ਚੰਡੀਗੜ੍ਹ ਤੋਂ ਸ਼ਰਾਬ ਲਿਜਾ ਕੇ ਰੋਪੜ ਅਤੇ ਘਨੌਲੀ ਇਲਾਕੇ ਵਿੱਚ ਵੇਚਦਾ ਸੀ।
ਐਕਸਾਇਜ਼ ਨਾਕੇ ਦੌਰਾਨ 48 ਬੋਤਲਾਂ ਸ਼ਰਾਬ ਬਰਾਮਦ



