ਢਾਕਾ, 29 ਮਾਰਚ (ਪੀ.ਟੀ.)- ਧਮਾਕੇਦਾਰ ਖੇਡ ਦੀ ਬਦੌਲਤ ਟੀਮ ਇੰਡਿਆ ਇੱਕ ਵਾਰ ਫਿਰ ਆਈ.ਸੀ.ਸੀ. ਟੀ-20 ਰੈਂਕਿੰਗ ਵਿੱਚ ਸਿਖਰ ਉੱਤੇ ਆ ਗਈ ਹੈ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਉੱਤੇ ਜਿੱਤ ਹਾਸਲ ਕਰਨ ਦੇ ਨਾਲ ਹੀ ਜਿੱਥੇ ਟੀਮ ਇੰਡਿਆ ਨੇ ਇੱਕ ਪਾਸੇ ਟੀ-20 ਵਿਸ਼ਵ ਕੱਪ ਦੇ ਸੈਮੀਫਾਇਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ, ਉਥੇ ਹੀ 129 ਰੇਟਿੰਗ ਨਾਲ ਸ੍ਰੀਲੰਕਾ ਨੂੰ ਪਛਾੜਦੇ ਹੋਏ ਟੀ-20 ਰੈਂਕਿੰਗ ਵਿੱਚ ਵੀ ਸਿਖਰ ਸਥਾਨ ਹਾਸਿਲ ਕਰ ਲਿਆ। ਟੀਮ ਇੰਡਿਆ ਹੁਣ 129 ਅੰਕਾਂ ਨਾਲ ਨੰਬਰ ਇੱਕ ਉੱਤੇ ਹੈ, ਉੱਥੇ ਹੀ ਸ੍ਰੀ¦ਕਾ 128 ਅੰਕਾਂ ਨਾਲ ਨੰਬਰ 2 ਉੱਤੇ ਅਤੇ ਪਾਕਿਸਤਾਨ 121 ਅੰਕਾਂ ਨਾਲ ਨੰਬਰ ਤਿੰਨ ਉੱਤੇ ਹੈ।