ਭੋਪਾਲ, 29 ਮਾਰਚ (ਪੀ. ਟੀ.)-ਕੇਂਦਰੀ ਜਾਂਚ ਬਿਊਰੋ ਨੇ ਇੱਥੇ ਇੱਕ ਬਿਲਡਰ ਤੋਂ ਕਥਿਤ ਰੂਪ ਵਿਚ 10 ਲੱਖ ਰੁਪਏ ਰਿਸ਼ਵਤ ਵਜੋਂ ਲੈਣ ਬਦਲੇ ਸੀਨੀਅਰ ਆਮਦਨ ਕਰ ਅਧਿਕਾਰੀ ਅਤੇ ਉਸ ਦੇ ਪਤੀ ਅਤੇ ਭਾਜਪਾ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀ. ਬੀ.ਆਈ. ਦੇ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਆਮਦਨ ਕਰ ਵਿਭਾਗ ਦੀ ਡਿਪਟੀ ਕਮਿਸ਼ਨਰ ਪੂਨਮ ਰਾਏ ਅਤੇ ਉਸ ਦੇ ਪਤੀ ਗਨੇਸ਼ ਮਾਲਵੀਆ ਨੂੰ ਬੀਤੀ ਰਾਤ ਕਾਬੂ ਕੀਤਾ ਗਿਆ। ਇੰਡੀਅਨ ਰੈਵੀਨਿਊ ਅਧਿਕਾਰੀ ਨੇ ਕੰਪਨੀ ਦੀਆਂ ਆਮਦਨ ਕਰ ਰਿਟਰਨਾਂ ਵਿੱਚ ਖਾਮੀਆਂ ਨੂੰ ਠੀਕ ਕਰਨ ਲਈ ਰਮਾਇਨ ਕੰਸਟਰੱਕਸ਼ਨ ਕੰਪਨੀ ਦੇ ਮਾਲਕ ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਸੀ। ਬਿਲਡਰ ਤੋਂ ਮਿਲੀ ਸ਼ਿਕਾਇਤ ਪਿ¤ਛੋਂ ਸੀ. ਬੀ. ਆਈ. ਨੇ ਜਾਲ ਵਿਛਾ ਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਿਹੜਾ ਮਾਲਵੀਆ ਲਈ ਕੰਮ ਕਰਦਾ ਸੀ ਅਤੇ ਜਿਸ ਨੇ ਡਿਵੈਲਪਰ ਕੋਲੋਂ 10 ਲੱਖ ਰੁਪਏ ਲਏ ਸਨ।”