Skip to content
Independent perspectives. Global stories.
BREAKING

ਜਥੇਦਾਰ ਦਾਦੂਵਾਲ ਨੂੰ ਮਾਨਸਾ ਅਦਾਲਤ ਨੇ ਕੀਤਾ ਬਾਇੱਜ਼ਤ ਬਰੀ

Share this story

ਫਰੀਦਕੋਟ, 4 ਦਸੰਬਰ (ਗੁਰਜੀਤ ਰੋਮਾਣਾ)- ਸਿੱਖ ਵਿਰੋਧੀ ਸਿਰਸਾ ਡੇਰੇ ਵਿਰੁਧ ਲੰਬੀ ਲੜਾਈ ਲੜਣ ਵਾਲੇ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮਤਵਾਜੀ ਜੱਥੇਦਾਰ ਸਿੰਘ ਸਾਹਿਬ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਬਾਦਲਾਂ ਨੇ ਆਪਣੀ 10ਸਾਲਾ ਸਰਕਾਰ ਦੌਰਾਨ ਅਨੇਕਾਂ ਝੂਠੇ ਮੁਕਦਮਿਆਂ ਵਿਚ ਫਸਾਕੇ ਜੇਲਾਂ ਵਿਚ ਡਕੀ ਰਖਿਆ ਅਤੇ ਕੋਰਟ ਕਚਹਿਰੀਆਂ ਦੇ ਚਕਰਾਂ ਵਿਚ ਪਾਕੇ ਪਰੇਸ਼ਾਨ ਕੀਤਾ ਸੌਦਾ ਅਸਾਧ ਨਾਲ ਬਾਦਲਾਂ ਨੇ ਹਮੇਸ਼ਾਂ ਯਾਰੀ ਨਿਭਾਈ ਅਤੇ ਪੰਥ ਦੀ ਪਿਠ ਵਿਚ ਛੁਰਾ ਮਾਰਦਿਆਂ ਸਿਖ ਪਰਚਾਰਕ ਜਥੇਦਾਰ ਦਾਦੂਵਾਲ ਨਾਲ ਦੁਸ਼ਮਣੀ ਕਮਾਈ ਸਾਲ 2014 ਵਿਚ ਜਥੇਦਾਰ ਦਾਦੂਵਾਲ ਨੂੰ 21 ਅਗਸਤ ਦੀ ਅਧੀ ਰਾਤ ਨੂੰ ਗੁਰਦੁਆਰਾ ਸ੍ਰੀ ਜੰਡਾਲੀਸਰ ਸਾਹਿਬ ਪਾਤਸ਼ਾਹੀ ਦਸ਼ਵੀਂ ਪਿੰਡ ਕੋਟ ਸ਼ਮੀਰ ਬਠਿੰਡਾ ਤੋਂ ਸੇਵਾਦਾਰਾਂ ਸਮੇਤ ਬਿਨਾਂ ਕਸ਼ੂਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਗੁਰਦੁਆਰਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਕਰਵਾ ਦਿਤਾ ਅਤੇ ਕਈ ਝੂਠੇ ਪਰਚੇ ਦਰਜ਼ ਕਰਵਾ ਦਿਤੇ ਜਿੰਨਾਂ ਵਿਚੋਂ ਇਕ 27 ਅਗਸਤ 2014 ਨੂੰ ਥਾਣਾ ਸਦਰ ਮਾਨਸਾ ਵਿਚ ਧਾਰਾ 420/468/471,25/54/59 ਅਸਲਾ ਐਕਟ ਲਗਵਾ ਕੇ ਪਰਚਾ ਦਰਜ਼ ਕਰਵਾਇਆ ਜੋ ਅਜ ਜਜ਼ ਅਮਰਿੰਦਰਪਾਲ ਸਿੰਘ ਨੇ ਦੁਵਲੀ ਬਹਿਸ ਸੁਨਣ ਉਪਰੰਤ ਉਨਾਂ ਦੇ ਵਕੀਲ ਹਰਿੰਦਰਪਾਲ ਸਿੰਘ ਟਿਵਾਣਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜਥੇਦਾਰ ਦਾਦੂਵਾਲ ਜੀ ਨੂੰ ਬਾਇਜ਼ਤ ਬਰੀ ਕਰ ਦਿੱਤਾ ਜਥੇਦਾਰ ਦਾਦੂਵਾਲ ਜੀ ਨੇ ਇਸ ਸਮੇਂ ਕਿਹਾ ਕੇ ਝੂਠ ਦੀ ਹਾਰ ਅਤੇ ਸਚ ਦੀ ਅਖੀਰ ਨੂੰ ਜਿਤ ਹੋਈ ਹੈ ਉਨਾਂ ਇਸ ਸਮੇਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਪੂਰੇ ਸਿਖ ਪੰਥ ਦਾ ਧੰਨਵਾਦ ਕੀਤਾ ਜਿੰਨਾਂ ਨੇ ਹਮੇਸ਼ਾਂ ਉਨਾਂ ਦਾ ਦੁੱਖ ਸੁੱਖ ਦੀ ਘੜੀ ਵਿੱਚ ਸਾਥ ਦਿੱਤਾ।

WRITTEN BY