Skip to content
Independent perspectives. Global stories.
BREAKING

ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ-ਚੱਲੀਆਂ ਗੋਲੀਆਂ

Share this story

ਅਦਾਲਤ ਵਿਚ ਵਿਚਾਰ ਅਧੀਨ ਸੀ ਜਗ੍ਹਾ ਦਾ ਮਾਮਲਾ

ਗੋਇੰਦਵਾਲ ਸਾਹਿਬ, 4 ਦਸੰਬਰ (ਰਣਜੀਤ ਦਿਓਲ)- ਨਜਦੀਕ ਪਿੰਡ ਧੂੰਦਾ ਵਿਖੇ 52 ਮਰਲੇ ਜ਼ਮੀਨ ਦੇ ਝਗੜੇ ਨੂੰ ਲੈਕੇ ਦੋ ਧਿਰਾਂ ਚ ਗੋਲੀਆਂ ਚਲੀਆਂ ਇਸ ਝਗੜੇ ਦੌਰਾਨ ਚਾਰ ਦੇ ਕਰੀਬ ਵਿਅਕਤੀ ਜਖਮੀ ਹੋ ਗਏ ਇਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਧੂੰਦਾ ਨਿਵਾਸੀ ਜੋਗਿੰਦਰ ਸਿੰਘ ਪੁਤਰ ਸੁੰਦਰ ਸਿੰਘ ਅਤੇ ਇਸ ਦੇ ਭਤੀਜੇ ਗੁਰਚਰਨ ਸਿੰਘ,ਅਮਰਜੀਤ ਸਿੰਘ ਦਾ 52 ਮਰਲੇ ਜ਼ਮੀਨ ਨੂੰ ਲੈਕੇ ਗੁਰਿੰਦਰ ਸਿੰਘ ਪੁਤਰ ਚਰਨ ਸਿੰਘ ਵਾਸੀ ਮਾਣਕਦੇਕੇ ਅਤੇ ਉਸ ਦੇ ਪੁਤਰ ਲਵਪ੍ਰੀਤ ਸਿੰਘ ਨਾਲ ਝਗੜਾ ਚਲ ਰਿਹਾ ਸੀ ਜਿਸ ਦਾ ਮਾਮਲਾ ਵੀ ਅਦਾਲਤ ਵਿਚ ਵਿਚਾਰ ਅਧੀਨ ਸੀ ਪਰ ਇਕ ਧਿਰ ਵਲੋ ਇਸ ਜਗ੍ਹਾ ਤੇ ਚਾਰ ਦੀਵਾਰੀ ਕਰਕੇ ਕਥਿਤ ਤੌਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦਾ ਦੂਜੀ ਧਿਰ ਦੇ ਵਿਰੋਧ ਕਾਰਨ ਦੋਵਾਂ ਧਿਰਾਂ ਵਿਚ ਜਬਰਦਸਤ ਝਗੜਾ ਹੋ ਗਿਆ ਜਿਸ ਵਿਚ ਇਕ ਧਿਰ ਵਲੋ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਚਾਰ ਦੇ ਕਰੀਬ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਇਸ ਸਮੇਂ ਮੌਕੇ ਤੇ ਪਹੁੰਚੇ ਡੀਐਸਪੀ ਹਰਦੇਵ ਸਿੰਘ ਬੋਪਾਰਾਏ ਐਸਐਚਓ ਬਲਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਇਸ ਝਗੜੇ ਸਬੰਧੀ ਕੁਝ ਵਿਅਕਤੀ ਜਖਮੀ ਹਨ ਜੋ ਜੇਰੇ ਇਲਾਜ ਹਨ ਜਖਮੀਆ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

WRITTEN BY