Skip to content
Independent perspectives. Global stories.
BREAKING

ਮੋਹਗੁਵਾਰਾ ਪਿੰਡ ਦੇ ਦਲਿਤ ਮੁਹੱਲੇ ’ਚੋਂ ਗੰਦੇ ਪਾਣੀ ਦੀ ਜਲਦ ਨਿਕਾਸੀ ਕੀਤਾ ਜਾਵੇ : ਗਦਾਈਆ

Share this story

ਨਾਭਾ, 3 ਦਸੰਬਰ (ਕਰਮਜੀਤ ਸੋਮਲ, ਸਿਕੰਦਰ)- ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਸਮੀਰ ਸਿੰਘ ਗਦਾਈਆ, ਤਹਿਸੀਲ ਨਾਭਾ ਦੇ ਆਗੂ ਰਣਜੀਤ ਸਿੰਘ ਬਾਬਰਪੁਰ ਅਤੇ ਸੀ.ਪੀ.ਆਈ. ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਬਾਬਰਪੁਰ ਨੇ ਅੱਜ ਨਾਭਾ ਤਹਿਸੀਲ ਦੇ ਪਿੰਡ ਮੋਹਲਗੁਵਾਰਾ ਵਿਖੇ ਵਿਸੇਸ ਦੌਰਾ ਕੀਤਾ, ਜਿਸ ਦੇ ਤਹਿਤ ਪਿੰਡ ਦੇ ਦਲਿੱਤ ਮੁਹੱਲੇ ਦੀ ਬੇ-ਹੱਦ ਤਰਸਯੋਗ ਹਾਲਤ ਹੈ, ਦਲਿੱਤ ਮੁਹੱਲੇ ਦੇ ਘਰਾਂ ਦਾ ਗੰਦਾ ਪਾਣੀ ਕਿਸੇ ਪਾਸੇ ਵੀ ਨਿੱਕਲਣ ਦੇ ਲਈ ਕੋਈ ਥਾਂ ਨਹੀਂ ਹੈ, ਘਰਾਂ ਦੇ ਗੰਦਾ ਪਾਣੀ ਗਲੀਆਂ-ਨਾਲੀਆਂ ਵਿੱਚ ਓਵਰ ਫਲੋ ਹੋ ਕੇ ਘਰਾਂ ਦੇ ਅੰਦਰ ਹੀ ਵੜ ਗਿਆ ਹੈ। ਜਿਵੇਂ ਕਿ ਡੇਂਗੂ ਅਤੇ ਮਲੇਰੀਆ ਆਮ ਫੇਲ ਰਿਹਾ ਹੈ, ਜਿੰਨੀ ਗੰਦਗੀ ਮੋਹਲਗੁਵਾਰੇ ਦੇ ਦਲਿੱਤ ਮੁਹੱਲੇ ਦੀਆਂ ਗਲੀਆਂ ਵਿੱਚ ਹੈ, ਇਸ ਮੁਹੱਲੇ ਦੇ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਬੇ-ਹੱਦ ਮੁਸਕਿਲ ਹੈ। ਮਜਦੂਰ ਅਤੇ ਕਮਿਊਨਿਸਟ ਆਗੂਆਂ ਨੇ ਬੀ.ਡੀ.ਪੀ.ਓ. ਨਾਭਾ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਮੋਹਲਗੁਵਾਰਾ ਪਿੰਡ ਦੇ ਦਲਿੱਤ ਮੁਹੱਲੇ ਦੇ ਪਾਣੀ ਦਾ ਨਿਕਾਸ ਜਲਦੀ ਹੱਲ ਕੀਤਾ ਜਾਵੇ, ਜੇਕਰ ਜਲਦੀ ਹੱਲ ਨਾ ਕੀਤਾ ਤਾਂ ਮੋਹਲਗੁਵਾਰੇ ਦੇ ਦਲਿੱਤ ਲੋਕ ਸੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਸਮੇਂ ਕੁਲਵਿੰਦਰ ਸਿੰਘ ਕਿੰਦਰ, ਸਤਨਾਮ ਸਿੰਘ ਗਦਾਈਆ, ਨਰੇਗਾ ਆਗੂ ਬੀਬੀ ਬੰਤ ਕੌਰ, ਆਂਗਨਵਾੜੀ ਆਗੂ ਹਰਪ੍ਰੀਤ ਕੌਰ, ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ।

WRITTEN BY