ਮਾਨਸਾ, 28 ਨਵੰਬਰ (ਜਗਦੀਸ਼ ਬਾਂਸਲ)- ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸਦੇ ਤੇ ਭਲਕੇ ਦੇਸ਼ ਦੇ ਕੋਨੋ ਕੋਨੇ ਚੋਂ ਦਿਲੀ ਵਿਖੇ ਪਹੰਚੇ ਕਿਸਾਨ ਰਾਮ ਲੀਲਾ ਮੈਦਾਨ ਤਕ ਕਿਸਾਨ ਮੁਕਤੀ ਮਾਰਚ ਕਰਨਗੇ , ਜਿਸ ਵਿਚ ਸਮੂਲੀਅਤ ਕਰਨ ਲਈ ਅਜ ਕਿਸਾਨ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਮਾਨਸਾ ਬੁਢਲਾਡਾ ਬਰੇਟਾ ਦੇ ਰੇਲਵੇ ਸਟੇਸ਼ਨਾਂ ਤੋਂ ਦਿਲੀ ਵਲ ਰਵਾਨਾ ਹੋਏ।ਅਜ ਪੰਜਾਬ ਕਿਸਾਨ ਯੂਨੀਅਨ ਦੇ ਸੈਂਕੜੇ ਵਰਕਰ ਕਿਸਾਨ ਮੁਕਤੀ ਮਾਰਚ ਵਿਚ ਸਾਮਲ ਹੋਣ ਲਈ ਵਖ ਵਖ ਜਥਿਆਂ ਦੇ ਰੂਪ ਵਿਚ ਜਿਲੇ ਦੇ ਵਖ ਵਖ ਰੇਲਵੇ ਸਟੇਸ਼ਨਾਂ ਤੋਂ ਦਿਲੀ ਵਲ ਰਵਾਨਾ ਹੋਏ। ਜਿੰਨਾਂ ਦੀ ਅਗਵਾਈ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਸੂਬਾ ਜਨਰਲ ਸਕਤਰ ਗੁਰਨਾਮ ਸਿੰਘ ਭੀਖੀ , ਜਿਲਾ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਚਕ ਅਲੀਸ਼ੇਰ,ਜਿਲਾ ਬਰਨਾਲਾ ਦੇ ਜਨਰਲ ਸਕਤਰ ਮੋਹਣ ਸਿੰਘ ਰੂੜੇਕੇ ਨੇ ਕੀਤੀ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈਸ ਸਕਤਰ ਐਡਵੋਕੇਟ ਬਲਕਰਨ ਸਿੰਘ ਬਲੀ ਨੇ ਕਿਹਾ ਕਿ ਅਜ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਦਿਲੀ ਵਲ ਰਵਾਨਾ ਹੋਏ ਹਨ, ਜੋ ਅਜ ਰਾਤ ਨੂੰ ਦਿਲੀ ਪਹੁੰਚ ਜਾਣਗੇ ਤੇ 29 ਨਵੰਬਰ ਨੂੰ ਕਿਸਾਨ ਅਨੰਦ ਬਿਹਾਰ ਰੇਲਵੇ ਸਟੇਸ਼ਨ ਤੋਂ ਮੰਜਨੂੰ ਦਾ ਟਿਲਾ ਗੁਰਦੁਆਰਾ ਸਾਹਿਬ ਵਲ ਦੀ ਹੁੰਦੇ ਹੋਏ ਰਾਮ ਲੀਲਾ ਮੈਦਾਨ ਪਹੁੰਚਣਗੇ ਤੇ ਉਥੇ ਹੀ ਰਾਤ ਕਟਣਗੇ ਅਤੇ 30 ਨਵੰਬਰ ਨੂੰ ਕਿਸਾਨ ਰਾਮ ਲੀਲਾ ਮੈਦਾਨ ਤੋਂ ਰਵਾਨਾ ਹੋਕੇ ਸੰਸਦ ਮਾਰਗ ਤੇ ਰੈਲੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਥੇ ਭਾਜਪਾ ਵਲੋਂ ਲੋਕਾਂ ਨੂੰ ਅਯੁਧਿਆ ਚਲੋ ਦਾ ਨਾਅਰਾ ਦੇ ਕੇ ਦੇਸ਼ ਅੰਦਰ ਫਿਰਕਾਪ੍ਰਸਤੀ ਨੂੰ ਹਵਾ ਦਿਲੀ ਜਾ ਰਹੀ ਹੈ ਤੇ ਲੋਕਾਂ ਦਾ ਧਿਆਨ ਉਹਨਾਂ ਦੀ ਜਿੰਦਗੀ ਨਾਲ ਜੁੜੇ ਅਸਲ ਮੁਦਿਆਂ ਤੋਂ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਜਿਸ ਵਿਚ ਦੇਸ਼ ਦੀਆਂ ਲਗਭਗ 200 ਕਿਸਾਨ ਜਥੇਬੰਦੀਆਂ ਸ਼ਾਮਲ ਹਨ ਵਲੋਂ ਕਿਸਾਨਾਂ ਦੇ ਕਰਜਾ ਮੁਕਤੀ ਤੇ ਫਸਲਾਂ ਦੇ ਸਹੀ ਭਾਅ ਲੈਣ ਲਈ ਦੇਸ਼ ਦੇ ਕਿਸਾਨਾਂ ਨੂੰ ਦਿਲੀ ਚਲੋ ਦਾ ਨਾਅਰਾ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਅਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਦੇਸ਼ ਦੇ ਕਿਸਾਨ ਮੋਦੀ ਰਾਜ ਵਿਚ ਹੋਰ ਵੀ ਮਾੜੇ ਦਿਨਾਂ ਵਿਚ ਫਸ ਗਏ ਹਨ ਤੇ ਦੇਸ਼ ਦੇ ਕਾਰਪੋਰੇਟ ਘਰਾਣੇ ਅਸਲ ਵਿਚ ਅਛੇ ਦਿਨ ਮਾਣ ਰਹੇ ਹਨ। ਉਹਨਾਂ ਕਿਹਾ ਕਿ ਹੁਣ ਦੇਸ਼ ਦਾ ਕਿਸਾਨ ਮੋਦੀ ਦੇ ਝੂਠੇ ਦਾਵਿਆਂ ਵਿਚ ਨਹੀਂ ਆਵੇਗਾ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਤਿਖੇ ਸੰਘਰਸ਼ਾਂ ਦੇ ਰਾਹ ਪਵੇਗਾ। ਇਸ ਮੌਕੇ ਕਰਨੈਲ ਸਿੰਘ ਮਾਨਸਾ, ਹਰਜਿੰਦਰ ਸਿੰਘ ਮਾਨਸ਼ਾਹੀਆ, ਕੇਵਲ ਸਿੰਘ ਅਕਲੀਆ, ਐਡਵੋਕੇਟ ਬਲਵੀਰ ਕੌਰ ਸਿਧੂ, ਜਰਨੈਲ ਸਿੰਘ ਨੰਬਰਦਾਰ ਖਿਆਲਾ, ਗੁਰਦੀਪ ਸਿੰਘ ਖਿਆਲਾ, ਰੂਪ ਸਿੰਘ ਬੁਰਜ ਹਰੀ, ਕਾਹਨਾ ਸਿੰਘ ਬੁਰਜ ਹਰੀ, ਗੁਰਲਾਲ ਸਿੰਘ ਬਦਰਾ, ਹਾਕਮ ਸਿੰਘ ਜਵਾਹਰਕੇ , ਗੁਰਪਿਆਰ ਸਿੰਘ ਗਹੇਲੇ, ਰਿਤੂ ਕੌਰ, ਪਰਮਜੀਤ ਕੌਰ , ਨਛਤਰ ਸਿੰਘ ਖਿਆਲਾ, ਠਾਕੁਰ ਸਿੰਘ ਕਿਸ਼ਨਗੜ, ਜਸਪਾਲ ਸਿੰਘ ਉਭਾ, ਹਾਕਮ ਸਿੰਘ ਝੁਨੀਰ, ਅਮਰੀਕ ਕੋਟਧਰਮੂੰ, ਸੁਰਜੀਤ ਸਿੰਘ ਕੋਟ ਧਰਮੂੰ, ਬਲਵੀਰ ਸਿੰਘ ਮਾਨ ਆਦਿ ਆਗੂ ਹਾਜ਼ਰ ਸਨ।
ਕਿਸਾਨਾਂ ਦਾ ਦਿੱਲੀ ਵਿਖੇ ਮੁਕਤੀ ਮਾਰਚ ਅੱਜ



