Skip to content
Independent perspectives. Global stories.
BREAKING

ਬੋਹਾ ਪੁਲਿਸ ਵੱਲੋਂ 120 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਸਮੇਤ ਇੱਕ ਕਾਬੂ

Share this story

ਬੋਹਾ, 27 ਨਵੰਬਰ (ਸੰਤੋਖ ਸਾਗਰ)- ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਉਪਰਾਲੇ ਅਤੇ ਮਾਨਸਾ ਜਿਲੇ ਦੇ ਐਸ.ਐਸ.ਪੀ ਮਨਧੀਰ ਸਿੰਘ ਦੇ ਸਾਰਥਿਕ ਯਤਨਾ ਸਦਕਾ ਮਾਨਸਾ ਜਿਲੇ ਵਿੱਚ ਗੈਰ ਕਨੂੰਨੀ ਤਰੀਕੇ ਨਾਲ ਲਿਆਂਦੇ ਜਾ ਰਹੇ ਨਸ਼ਿਆਂ ਨੂੰ ਵੱਡੇ ਪੱਧਰ ਤੇ ਰੋਕਿਆ ਜਾ ਰਿਹਾ ਹੈ। ਬੋਹਾ ਥਾਨਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਿਹਰ ਸਹਾਇਕ ਥਾਣੇਦਾਰ ਹਰਬੰਸ ਸਿੰਘ, ਹੌਲਦਾਰ ਸੁਖਮੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਪੱਕੀ ਇਤਲਾਅ ਤੇ ਪਿੰਡ ਸਤੀਕੇ ਕੋਠੇ ਵਾਸੀ ਸੱਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਘਰੋਂ 10 ਡੱਬੇ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਦੋਸ਼ੀ ਦੇ ਖਿਲਾਫ ਮੁਕੱਦਮਾਂ ਨੰ. 187 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਬੋਹਾ ਥਾਨਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਬੋਹਾ ਥਾਣਾ ਵਿਖੇ ਤਾਇਨਾਤ ਹਰ ਮੁਲਾਜਮ ਤਨਦੇਹੀ ਨਾਲ ਕੰਮ ਕਰਕੇ ਬੋਹਾ ਖੇਤਰ ਨੂੰ ਨਸ਼ਾ ਮੁਕਤ ਕਰਾਉਣ ਦੀ ਵਿਸ਼ੇਸ ਜਿੰਮੇਵਾਰੀ ਨਿਭਾਅ ਰਹੇ ਹਨ। ਇਸ ਮੌਕੇ ਸਿਪਾਹੀ ਬਲਜੀਤ ਸਿੰਘ, ਸਿਪਾਹੀ ਜਸਕਰਨ ਸਿੰਘ, ਹੋਮਗਾਰਡ ਦੇ ਜਵਾਨ ਗਿੰਦਰ ਸਿੰਘ ਅਤੇ ਕ੍ਰਿਸ਼ਨ ਸਿੰਘ ਹਾਜ਼ਰ ਸਨ।

WRITTEN BY