Skip to content
Independent perspectives. Global stories.
BREAKING

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਇੱਕ ਇਤਿਹਾਸਕ ਸੰਕੇਤ

Share this story

ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੇ ਪੁਲ ਵਜੋਂ ਕੰਮ ਕਰੇਗਾ ਕਾਰੀਡੋਰ : ਰਾਣਾ ਸੋਢੀ

ਸਾਂਦੇ ਹਾਸ਼ਮ, 26 ਨਵੰਬਰ (ਸੁਖਵਿੰਦਰ ਸੁੱਖ)- ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਦਾ ਨੀਂਹ ਪਥਰ ਰਖਣਾ ਪੰਜਾਬ ਦੇ ਵਾਸੀਆਂ ਲਈ ਇਕ ਤੋਹਫ਼ਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਦੀ ਇਕ ਮਹੱਤਵਪੂਰਨ ਮੰਗ ਨੂੰ ਪੂਰਾ ਕੀਤਾ ਹੈ।ਇਹ ਵਿਚਾਰ ਅਜ ਪੰਜਾਬ ਦੇ ਖੇਡ ਮੰਤਰੀ, ਰਾਣਾ ਗੁਰਮੀਤ ਸਿੰਘ ਸੋਢੀ ਦੁਆਰਾ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ ਗਏ।ਸ਼੍ਰੀ ਰਾਣਾ ਸੋਢੀ ਨੇ ਕਿਹਾ ਕਿ ਕਾਰੀਡੋਰ ਦੇ ਖੁਲਣ ਨਾਲ ਜਿਥੇ ਡੇਰਾ ਬਾਬਾ ਨਾਨਕ ਅਤੇ ਨੇੜਲੇ ਖੇਤਰਾਂ ਦੇ ਇਤਿਹਾਸਕ ਸ਼ਹਿਰ ਦਾ ਵਿਕਾਸ ਵੀ ਹੋਵੇਗਾ ਉਥੇ ਹੀ ਬਾਰਡਰ ‘ਤੇ ਦੁਸ਼ਮਣੀ ਅਤੇ ਤਣਾਅ ਨੂੰ ਖ਼ਤਮ ਕਰਨ ਲਈ ਦੋਵੇਂ ਦੇਸ਼ਾਂ ਵਿਚਕਾਰ ਸ਼ਾਂਤੀ ਦੇ ਇਕ ਪੁਲ ਦੇ ਰੂਪ‘ ਚ ਕੰਮ ਕਰੇਗਾ।ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਇਸ ਲਾਂਘੇ ਕਾਰਨ ਪੰਜਾਬ ਦੇ ਨਾਲ ਨਾਲ ਪੂਰੇ ਵਿਸ਼ਵ ਭਰ ਦੇ ਸਿਖ ਭਾਈਚਾਰੇ ਲਈ ਇਕ ਵਧੀਆ ਉਪਰਾਲਾ ਹੈ।ਉਨ੍ਹਾਂ ਨੇ ਇਸ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਮੁਖ ਮੰਤਰੀ ਸ਼੍ਰੀ ਇਮਰਾਨ ਖ਼ਾਨ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

WRITTEN BY