ਕੋਸ਼ਿਸ਼ ਹੋਵੇਗੀ ਕਿ ਪ੍ਰੌਜੈਕਟ ਜਲਦੀ ਮੁਕਮਲ ਹੋਵੇ : ਜਾਖੜ
ਕਾਦੀਆਂ, 25 ਨਵੰਬਰ (ਮੁਨੀਰਾ ਸਲਾਮ ਤਾਰੀ)- ਸ਼੍ਰੀ ਸੁਨੀਲ ਜਾਖੜ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਨੇ ਵਿਸ਼ੇਸ਼ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਤਕ ਕੋਸ਼ਿਸ਼ ਹੋਵੇਗੀ ਕਿ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤਕ ਕੋਰੀਡੋਰ ਤਿਆਰ ਕਰ ਕਿ ਸੰਗਤਾਂ ਲਈ ਖੋਲ ਦਿਤਾ ਜਾਵੇਗਾ ਤਾਂ ਜੋ ਚਿਰਾ ਤੋਂ ਸੰਗਤਾ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਓਹਨਾਂ ਅਗੇ ਕਿਹਾ ਕਿ ਗੁਰਦਾਸਪੁਰ ਜਿਲੇ ਦੇ ਸ਼ਹਿਰ ਬਟਾਲਾ ਡੇਰਾ ਬਾਬਾ ਨਾਨਕ ਲਈ ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰੋਜੈਕਟ ਸ਼ੂਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਦੀਆਂ ਜੋਕਿ ਇਕ ਇਤਿਹਾਸਿਕ ਸ਼ਹਿਰ ਹੈ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਕਾਦੀਆਂ ਬਿਆਸ ਰੇਲ ਲਾਈਨ ਕੇਂਦਰ ਸਰਕਾਰ ਦੀ ਅਣਗਹਿਲੀ ਕਾਰਨ ਲਟਕੀ ਹੋਈ ਹੈ। ਓਹਨਾਂ ਕਿਹਾ ਕਿ ਹੁਣ ਕੋਸ਼ਿਸ਼ ਹੋਵੇਗੀ ਕਿ ਕਾਦੀਆਂ ਬਿਆਸ ਰੇਲਵੇ ਪ੍ਰੌਜੈਕਟ ਜਲਦੀ ਮੁਕਮਲ ਕੀਤਾ ਜਾਵੇ । ਇਸ ਲਈ ਕੇਂਦਰ ਸਰਕਾਰ ਤੇ ਪੂਰਾ ਜੋਰ ਪਾਇਆ ਜਾਵੇਗਾ ਕਿ ਇਸ ਦੇਰ ਤੋਂ ਲਟਕੇ ਹੋਏ ਪ੍ਰੋਜੈਕਟ ਨੂੰ ਛੇਤੀ ਪੂਰਾ ਕੀਤਾ ਜਾਵੇ । ਇਸ ਮੋਕੇ ਓਹਨਾਂ ਦੇ ਨਾਲ ਹਲਕਾ ਵਿਧਾਇਕ ਸ ਫਤਿਹ ਜੰਗ ਸਿੰਘ ਬਾਜਵਾ ਵਿਧਾਇਕ ਸ਼੍ਰੀ ਹਰਗੋਬਿਮਦਪੁਰ ਬਲਵਿੰਦਰ ਸਿੰਘ ਲਾਡੀ, ਕਮਲਪ੍ਰੀਤ ਕੌਰ, ਡਾਇਰੈਕਟਰ ਸ਼੍ਰੀ ਐਮ ਐਲ ਸ਼ਰਮਾ ਨੈਸ਼ਨਲ ਅਵਾਰਡੀ ਹਾਜਿਰ ਸੀ।



