June 18, 2026 1:39 pm

ਬਿਹਾਰ ’ਚ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਨਕਸਲੀਆਂ ਨੇ ਕੀਤੇ ਧਮਾਕੇ

ਗਯਾ, 27 ਮਾਰਚ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀਆਂ ਬਿਹਾਰ ਵਿਚ ਅੱਜ ਦੋ ਚੋਣ ਰੈਲੀਆਂ ਤੋਂ ਪਹਿਲਾਂ ਨਕਸਲੀਆਂ ਨੇ ਗਯਾ ਵਿਚ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਗਯਾ ਜ਼ਿਲ੍ਹੇ ਦੇ ਦੋ ਇਲਾਕਿਆਂ ਵਿਚ ਸ਼ਕਤੀਸ਼ਾਲੀ ਬੰਬ ਵਿਸਫੋਟ ਕਰਕੇ ਦੋ ਮੋਬਾਈਲ ਟਾਵਰ ਉਡਾ ਦਿੱਤੇ। ਉਥੇ ਹੀ ਗਯਾ ਦੇ ਡੁਮਰਿਆ ਬਾਜ਼ਾਰ ਵਿਚ ਦੋ ਕੇਨ ਬੰਬ ਵੀ ਮਿਲੇ ਹਨ। ਜ਼ਿਕਰਯੋਗ ਹੈ ਕਿ ਗਯਾ ਵਿਚ ਅੱਜ ਨਰਿੰਦਰ ਮੋਦੀ ਦੀ ਰੈਲੀ ਸੀ। ਪੁਲਿਸ ਨੇ ਦੱਸਿਆ ਕਿ ਇਲਾਕੇ ਵਿਚ ਕੱਲ੍ਹ ਦੇਰ ਰਾਤ ਲਗਪਗ ਸੌ ਨਕਸਲੀ ਇਕੱਠੇ ਹੋਏ ਤੇ ਉਨ੍ਹਾਂ ਨੇ ਮੰਝਾਵਲੀ ਤੇ ਡੁਮਰਿਆ ਬਾਜਾਰ ਵਿਚ ਪਿੰਡਾਂ ਵਿਚ ਸ਼ਕਤੀਸ਼ਾਲੀ ਬੰਬ ਵਿਸਫੋਟ ਕਰਕੇ ਇਕ ਨਿੱਜੀ ਕੰਪਨੀ ਦੇ ਦੋ ਮੋਬਾਈ ਟਾਵਰ ਉਡਾ ਦਿੱਤਾ।