Skip to content
Independent perspectives. Global stories.
BREAKING

ਅਨੰਤਨਾਗ ’ਚ ਸੁਰਖਿਆ ਬਲਾਂ ਨਾਲ ਮੁਕਾਬਲੇ ’ਚ 6 ਅੱਤਵਾਦੀ ਢੇਰ

Share this story

ਸ਼੍ਰੀਨਗਰ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਅਨੰਤਨਾਗ ’ਚ ਸੁਰਖਿਆ ਬਲਾਂ ਦੇ ਹਥ ਅਜ ਵਡੀ ਕਾਮਯਾਬੀ ਲਗੀ।ਹੈ। ਸੁਰਖਿਆ ਬਲਾਂ ਨੇ ਵਡੇ ਆਪ੍ਰੇਸ਼ਨ ਨੂੰ ਅੰਜ਼ਾਮ ਦਿੰਦੇ ਹੋਏ ਅਨੰਤਨਾਗ ਜ਼ਿਲ੍ਹੇ ਦੇ ਸੇਤਕੀਪੋਰਾ ਦੇ ਬਿਜੀਬਹਾਦ ’ਚ ਮੁਕਾਬਲੇ ਦੌਰਾਨ 6 ਅਤਵਾਦੀਆਂ ਨੂੰ ਮਾਰ ਦਿਤਾ।।ਸੈਨਾ ਨੂੰ ਇਲਾਕੇ ’ਚ ਅਤਵਾਦੀਆਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਸੁਰਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ।ਮਿਲੀ ਜਾਣਕਾਰੀ ਅਨੁਸਾਰ ਬਿਜਬੇਹਰਾ ਦੇ ਸੇਕੀਪੋਰਾ ਇਲਾਕੇ ’ਚ ਅਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰਖਿਆ ਬਲਾਂ ਦੇ ਨਾਲ ਇਹ ਮੁਠਭੇੜ ਸ਼ੁਰੂ ਹੋਈ।ਫ਼ਿਲਹਾਲ ਅਜੇ ਮਾਰੇ ਗਏ ਅਤਵਾਦੀਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਦਸ ਦੇਈਏ ਕਿ ਇਸ ਤੋਂ ਪਹਿਲਾਂ ਕੁਲਗਾਮ ’ਚ ਫ਼ੌਜ ਦੇ ਆਰ.ਆਰ. ਕੈਂਪ ’ਤੇ ਵੀਰਵਾਰ ਸਵੇਰੇ ਅਤਵਾਦੀ ਹਮਲਾ ਹੋਇਆ ਸੀ।।ਇਸ ਹਮਲੇ ’ਚ ਇਕ ਸਥਾਨਕ ਨਾਗਰਿਕ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਸ ਦੌਰਾਨ ਸੁਰਖਿਆ ਬਲਾਂ ਨੇ ਜਵਾਬੀ ਫਾਇਰਿੰਗ ਕੀਤੀ, ਪਰ ਅਤਵਾਦੀ ਭਜਣ ’ਚ ਕਾਮਯਾਬ ਰਹੇ।

WRITTEN BY