Skip to content
Independent perspectives. Global stories.
BREAKING

ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼-ਕੌਮ ਤੇ ਸਮਾਜ ਦੀ ਸੇਵਾ ਕਰਨ : ਹੈਨਰੀ

Share this story

ਬਿਲਗਾ, 23 ਨਵੰਬਰ- ਗੁਰੂ ਨਾਨਕ ਸਪੋਰਟਸ ਕਲਬ ਬਿਲਗਾ ਵੱਲੋਂ ਐਨ .ਆਰ.ਆਈ . ਅਤੇਨਗਰ ਪੰਚਾਇਤ ਬਿਲਗਾ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਏ ਜਾ ਰਹੇ ਫਟਬਾਲ, ਕਬਡੀ, ਵਾਲੀਬਾਲ ਅਤੇ ਦੌੜਾ ਦਾ ਚਾਰ ਦਿਨਾ ਸਲਾਨਾ ਟੂਰਨਾਮੈਂਟ ਵਿਚ ਸ਼੍ਰੀ ਅਵਤਾਰ ਹੈਨਰੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਦਾ ਸਮਾਰੋਹ ਵਿਚ ਪਹੁੰਚਣ ਤੇ ਨਿਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਲੱਬ ਵਲੋ ਕਰਵਾਏ ਜਾ ਰਹੇ ਟੂਰਨਾਮੈਂਟ ਦੀ ਭਰਪੂਰ ਸ਼ਲਾਘਾ ਕਰਦਿਆ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹੇ ਕੇ ਦੇਸ਼,ਕੌਮ ਤੇ ਸਮਾਜ ਦੀ ਸੇਵਾ ਕਰਨ, ਅਤੇ ਵਿਦਿਆਰਥੀਆ ਨੂੰ ਪੜਾਈ ਦੇ ਨਾਲ ਨਾਲ ਖੇਡਾ ਵਿਚ ਰੁਚੀ ਵਧਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕਰਵਾਏ ਗਏ ਸਮਾਰੋਹ ਵਿਚ ਡੀ ਏ ਵੀ ਪਬਲਿਕ ਸਕੂਲ ਬਿਲਗਾ, ਗੁਰੂ ਨਾਨਕ ਅਕੈਡਮੀ ਪ੍ਰਤਾਬਪੁਰਾ ਅਤੇ ਇਲਾਕੇ ਦੇ ਹੋਰ ਵਖ ਵਖ ਸਕੂਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ’ਤੇ ਸਮਾਰੋਹ ਵਿਚ ਹਿਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦੌੜਾ, ਫਟਬਾਲ, ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ ।ਸਟੇਜ਼ ਦਾ ਸੰਚਾਲਨ ਰਜੇਸ਼ ਨਾਗਰਾ, ਕੇਵਲ ਬਿਲਗਾ ਨੇ ਕੀਤਾ।ਇਸ ਮੌਕੇ ਤੇ ਕਲਬ ਪਰਧਾਨ ਬਲਵਿੰਦਰ ਸਿੰਘ ਲਾਲੀ, ਸ਼੍ਰੀ ਜ਼ੋਰਾਵਰ ਸਿੰਘ ਹੈਨਰੀ, ਗੁਰਮੇਜ ਸਿੰਘ ਨੰਨਰਾ, ਪ੍ਰਿੰਸੀਪਲ ਰਵੀ ਸ਼ਰਮਾ, ਪਰਮਿੰਦਰ ਸਿੰਘ, ਹਰੀਉਮ,ਕੁਲਵਿੰਦਰ ਸਿੰਘ ਡੀ.ਕੇ ਮਾਰਬਲ ,ਦਲਜੀਤ ਸਿੰਘ ਰੋਮੀ , ਮੋਹਨ ਲਾਲ ਭਗਤ ,ਬਿਲੂ ਨਾਗਰਾ, ਹਰਵਿੰਦਰ ਸਿੰਘ ਮੁਆਈ ਅਤੇ ਹੋਰ ਪ੍ਰਮੁਖ ਵਿਅਕਤੀ ਮੌਜੂਦ ਸਨ। 21 ਨਵੰਬਰ ਨੂੰ ਸ਼ਾਮ ਨੂੰ ਕਲਬ ਵਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਨਗਰ ਬਿਲਗਾ ਵਿਚ ਜਾਗੋ ਕਢੀ ਗਈ।

WRITTEN BY