ਈ-ਮੇਲ ਰਾਹੀਂ ਦੇਸ਼ ਦੀ ਜਨਤਾ ਨੂੰ ਭੇਜੇ ਜਾ ਰਹੇ ਨੇ ਅਪੀਲ ਭਰੇ ਸੰਦੇਸ਼
ਮਾਛੀਵਾੜਾ ਸਾਹਿਬ, 27 ਮਾਰਚ (ਕਰਮਜੀਤ ਸਿੰਘ ਆਜ਼ਾਦ)-ਭਾਜਪਾ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੰਭਾਵੀ ਉਮੀਦਵਾਰ ਉਤਾਰ ਕੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ ਤੇ ਹੁਣ ਭਾਜਪਾ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਚੋਣ ਫੰਡ ਵੀ ਮੰਗਣਾ ਸ਼ੁਰੂ ਕਰ ਦਿੱਤਾ ਹੈ ਜਿਸ ਲਈ ਪਾਰਟੀ ਵੱਲੋਂ ਈ.ਮੇਲ ਰਾਹੀਂ ਲੋਕਾਂ ਨੂੰ ਅਪੀਲ ਭਰੇ ਸੰਦੇਸ਼ ਭੇਜੇ ਜਾ ਰਹੇ ਹਨ। ਅੱਜ ਪੰਜਾਬ ਦੇ ਕਾਫੀ ਗਿਣਤੀ ਵਿਚ ਲੋਕਾਂ ਨੇ ਜਦੋਂ ਆਪਣੇ ਈ.ਮੇਲ. ਖੋਲ•ੇ ਤਾਂ ਉਸ ਵਿਚ ਨਰਿੰਦਰ ਮੋਦੀ ਦੀ ਤਸਵੀਰ ਲੱਗਿਆ ਸੰਦੇਸ਼ ਸਾਹਮਣੇ ਆਇਆ ਹੈ ਜਿਸ ਵਿਚ ਭਾਜਪਾ ਵੱਲੋਂ ਅਪੀਲ ਕੀਤੀ ਗਈ ਕਿ ਦੇਸ਼ ਦੇ ਹਿੱਤ ਲਈ ਤੇ ਚੰਗੇ ਭਵਿੱਖ ਲਈ ਲੋਕ ਪਾਰਟੀ ਨੂੂੰ ਫੰਡ ਦੇਣ ਤਾਂ ਜੋ ਨਰਿੰਦਰ
ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ। ਚੋਣ ਫੰਡ ਇਕੱਠਾ ਕਰਨ ਲਈ ਭਾਜਪਾ ਵੱਲੋਂ ਮੋਬਾਇਲ ਅਤੇ ਇਸ ਵਿਚ ਚੱਲਦੇ ਵਟਸਅੱਪ ਦਾ ਸਹਾਰਾ ਵੀ ਲਿਆ ਗਿਆ ਹੈ ਤਾਂ ਜੋ ਫੰਡ ਦੇਣ ਵਾਲਾ ਵਿਅਕਤੀ ਇਸ ਮੋਬਾਇਲ ਨੰਬਰ ਉਪਰ ਮਿਸ ਕਾਲ ਕਰੇ ਜਾਂ ਵਟਸਅੱਪ ਰਾਹੀਂ ਸੰਦੇਸ਼ ਭੇਜੇ ਕਿ ਉਹ ਚੋਣ ਫੰਡ ਦੇਣ ਦਾ ਇਛੁੱਕ ਹੈ ਤੇ ਪਾਰਟੀ ਉਨਾਂ ਨਾਲ ਰਾਬਤਾ ਕਾਇਮ ਕਰੇਗੀ। ਨਰਿੰਦਰ ਮੋਦੀ ਨੂੰ ਪੀ.ਐਮ. ਬਣਾਉਣ ਲਈ ਇੱਕ ਵੱਖਰਾ ਕਲਿੱਕ ਕਰਨ ਲਈ ਬਟਨ ਵੀ ਬਣਾਇਆ ਗਿਆ ਹੈ ਜਿਸਨੂੰ ਕਲਿੱਕ ਕਰਨ ਤੇ ਭਾਜਪਾ ਦੀ ਵੈਬਸਾਈਟ ਸਾਹਮਣੇ ਆ ਜਾਂਦੀ ਹੈ ਤੇ ਉਸ ਵਿਚ ਭਾਜਪਾ ਨੂੰ ਆਨ ਲਾਈਨ, ਡਿਮਾਂਡ ਡਰਾਫਟ ਜਾਂ ਚੈ¤ਕ ਰਾਹੀਂ ਫੰਡ ਭੇਜਣ ਦੀ ਤਜ਼ਵੀਜ਼ ਰੱਖੀ ਗਈ ਹੈ। ਭਾਜਪਾ ਅਤੇ ਨਰਿੰਦਰ ਮੋਦੀ ਦੇ ਚਹੇਤਿਆਂ ਲਈ ਇਸ ਸੰਦੇਸ਼ ਵਿਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਉਹ ਜੋ ਵੀ ਫੰਡ ਭੇਜਣਗੇ ਉਸਤੇ ਇਨਕਮ ਟੈਕਸ ਦੀ ਵੀ ਛੋਟ ਹੋਵੇਗੀ। ਭਾਜਪਾ ਵੱਲੋਂ ਨਰਿੰਦਰ ਮੋਦੀ ਦੇ ਨਾਂ ’ਤੇ ਵੋਟਾਂ ਬਟੋਰਨ ਤੋਂ ਬਾਅਦ ਹੁਣ ਫੰਡ ਬਟੋਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਭਾਵੇਂ ਪਾਰਟੀ ਨੂੰ ਫੰਡ ਤਾਂ ਚੋਖਾ ਇਕੱਠਾ ਹੋ ਜਾਵੇਗਾ ਪਰ ਇਸ ਨਿਵੇਕਲੇ ਢੰਗ ਨਾਲ ਚੋਣ ਫੰਡ ਇਕੱਠਾ ਕਰਨ ਦੀ ਕੁਝ ਸਿਆਸੀ ਮਾਹਿਰਾਂ ਵੱਲੋਂ ਅਲੋਚਨਾ ਤੇ ਕੁਝ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।