ਗੁਰਦਾਸਪੁਰ, 25 ਮਾਰਚ (ਅਵਤਾਰ ਸਿੰਘ ਬੋਪਾਰਾਏ)-ਮਾਝੇ ਇਲਾਕੇ ’ਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਲੋਕ ਸੀਟਾਂ ਸਮੁਚੇ ਸਿਆਸੀ ਖਿੱਚ ਦਾ ਕੇਂਦਰ ਬਣਿਆ ਪਈਆਂ ਹਨ। ਗੁਰਦਾਸਪੁਰ ’ਚ ਕਾਂਗਰਸ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਟਿਕਟ ਮਿਲਣ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸੀ ਟਿਕਟ ਮਿਲਣ ਨਾਲ ਮਾਝੇ ਵਿਚ ਸਿਆਸੀ ਹਲਾਤ ਬਦਲੇ-ਬਦਲੇ ਨਜ਼ਰੀ ਆਉੋਣ ਲੱਗ ਪਏ ਹਨ। ਜਿਥੋਂ ਤੱਕ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਹੈ ਇਥੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਭਾਜਪਾ ਉਮੀਦਵਾਰ ਫਿਲਮੀ ਸਿਤਾਰੇ ਵਿਨੋਦ ਖੰਨਾ ਨੂੰ 18 ਹਜਾਰ ਵੋਟਾਂ ਨਾਲ ਹਰਾ ਕੇ ਚੋਣ ਜਿੱਤੇ ਹਨ। ਹੁਣ ਹਾਲਤ ਬਿਲਕੁਲ ਬਦਲੇ-ਬਦਲੇ ਨਜ਼ਰੀ ਆ ਰਹੇ ਹਨ
ਕਿ ਇਸ ਵੇਲੇ ਆਮ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਅਕਾਲੀ ਮੰਤਰੀ ਜਥੇ ਸੁੱਚਾ ਸਿੰਘ ਛੋਟੇਪੁਰ ਚੋਣ ਪ੍ਰਚਾਰ ਵਿਚ ਸਭ ਤੋਂ ਅੱਗੇ ਹਨ। ਉਹਨਾਂ ਨੇ ਪਠਾਨਕੋਟ, ਦੀਨਾਨਗਰ, ਭੋਆ, ਸੁਜਾਨਪੁਰ, ਧਾਰੀਵਾਲ, ਗੁਰਦਾਸਪੁਰ, ਬਹਿਰਾਮਪੁਰ, ਕਾਦੀਆਂ, ਫਤਿਹਗੜ ਚੂੜੀਆਂ, ਡੇਰਾ ਬਾਬਾ ਨਾਨਕ ਅਤੇ ਬਟਾਲਾ ਹਲਕੇ ਅੰਦਰ ਆਪਣੇ ਚੋਣ ਦਫਤਰ ਖੋਲ ਕੇ ਭਰਵੀਂ ਚੋਣ ਮੀਟਿੰਗਾਂ ਕਰਕੇ ਕਾਂਗਰਸੀ ਹਲਕਿਆਂ ਸਮੇਤ ਅਕਾਲੀ-ਭਾਜਪਾ ਖੇਮਿਆਂ ਵਿਚ ਤਹਿਲਕਾ ਮਚਾ ਦਿੱਤਾ ਹੈ।
ਇਕਤਰ ਕੀਤੀ ਤਾਜ਼ਾ ਜਾਣਕਾਰੀ ਅਨੁਸਾਰ ਸੁੱਚਾ ਸਿੰਘ ਛੋਟੇਪੁਰ ਜਿਹੜੇ ਕਿ ਪਿਛਲੀ ਕੈਪਟਨ ਸਰਕਾਰ ਵੇਲੇ ਸਾਬਕਾ ਮੰਤਰੀ ਸੁੱਚਾ ਸਿੰਘ ¦ਗਾਹ ਨੂੰ ਧਾਰੀਵਾਲ ਹਲਕੇ ਤੋਂ 80 ਵੋਟਾਂ ਨਾਲ ਹਰਾ ਕੇ ਆਜ਼ਾਦ ਉਮੀਦਵਾਰ ਬਣੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇੜਲੇ ਸਾਥੀਆਂ ਵਿਚੋਂ ਇਕ ਸਨ ਅਤੇ ਕੈਪਟਨ ਦੇ ਰਾਜ ਵਿਚ ਉਸਦੀ ਮੰਤਰੀ ਵਾਂਗ ਚਲਦੀ ਸੀ। ਪਰ ਪਿਛਲੀ ਲੋਕ ਸਭਾ ਚੋਣਾਂ ਤੋਂ ਪ੍ਰਤਾਪ ਸਿੰਘ ਬਾਜਵਾ ਨਾਲ ਉਸ ਦੀ ਅਣਬਣ ਹੋ ਗਈ। ਉਸਨੇ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਆਜ਼ਾਦੀ ਉਮੀਦਵਾਰ ਚੋਣ ਲੜੀ ਅਤੇ 17 ਹਜ਼ਾਰ ਵੋਟਾਂ ਨੂੰ ਲੈ ਕੇ ਜਿਸ ਵਿਚ ਕਾਂਗਰਸੀ ਵੋਟਾਂ ਜ਼ਿਆਦਾ ਸਨ। ਸੁੱਚਾ ਸਿੰਘ ਛੋਟੇਪੁਰ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਵੇਲੇ ਰਾਜ ਮੰਤਰੀ ਵੀ ਰਹਿ ਸਨ। ਕੁੱਝ ਸਮਾਂ ਪਹਿਲਾਂ ਪੁਰਾਣਾ ਹਲਕਾ ਡੇਹਰੀਵਾਲ ਦਰੋਗਾ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹੇ ਸਨ। ਪਠਾਨਕੋਟ, ਗੁਰਦਾਸਪੁਰ, ਕਲਾਨੌਰ , ਧਾਰੀਵਾਲ, ਡੇਰਾ ਬਾਬਾ ਨਾਨਕ , ਕਾਦੀਆਂ , ਕਾਹਨੂੰਵਾਨ ਅਤੇ ਨਰੋਟ ਜੈਮਲ ਸਿੰਘ ਇਲਾਕੇ ਵਿਚ ਆਪਣਾ ਨਿਜੀ ਜਨ ਆਧਾਰ ਹੈ। ਆਮ ਚਰਚਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਆਪਣੇ ਜਨ ਆਧਾਰ ਦੇ ਬਿਨਾ ਆਮ ਪਾਰਟੀ ਦੀ ਅਤੇ ਕਾਂਗਰਸ ਦੀ 50-60 ਹਜਾਰ ਵੋਟ ਵੀ ਲੈ ਜਾਵੇਗਾ। ਜਿਸ ਦੀ ਸਿੱਧਾ ਨੁਕਸਾਨ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਅਤੇ ਦੂਜੇ ਨੰਬਰ ਅਕਾਲੀ-ਭਾਜਪਾ ਦੇ ਸੰਭਾਵੀ ਉਮੀਦਵਾਰ ਨੂੰ ਹੋਵੇਗਾ। ਫਿਲਹਾਲ ਇਸ ਬਾਰੇ ਸੁੱਚਾ ਸਿੰਘ ਛੋਟੇਪੁਰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਪ੍ਰਚਾਰ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿਚ ਤਹਿਲਕਾ ਮਚਾਈ ਬੈਠਾ ਹੈ।