Skip to content
Independent perspectives. Global stories.
BREAKING

ਦੇਸ਼ ਭਰ ਦੇ 129 ਸ਼ਹਿਰਾਂ ਲਈ ਭਲਕੇ ਹੋਵੇਗਾ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰਾਜੈਕਟ ਦਾ ਉਦਘਾਟਨ

Share this story

ਜਲੰਧਰ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਨਵੰਬਰ ਨੂੰ ਪੰਜਾਬ ਦੇ ਤਿੰਨ ਵਡੇ ਸ਼ਹਿਰਾਂ ਐਸ. ਏ. ਐਸ. ਨਗਰ (ਮੋਹਾਲੀ), ਪਟਿਆਲਾ ਅਤੇ ਸੰਗਰੂਰ ਸਮੇਤ ਦੇਸ਼ ਦੇ 129 ਸ਼ਹਿਰਾਂ ਨੂੰ ਇਕ ਵਡਾ ਤੋਹਫ਼ਾ ਦੇਣ ਜਾ ਰਹੇ ਹਨ। ਮੋਦੀ 65 ਜਿਓਗ੍ਰਾਫ਼ੀਕਲ ਇਲਾਕਿਆਂ ਦੇ 129 ਸ਼ਹਿਰਾਂ ਵਿਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰਾਜੈਕਟਸ ਦਾ ਉਦਘਾਟਨ ਕਰਨਗੇ। ਇਸ ਲਈ ਦਿਲੀ ਦੇ ਵਿਗਿਆਨ ਭਵਨ ’ਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।
ਪੰਜਾਬ-ਹਰਿਆਣਾ ਦੇ ਇਹ ਸ਼ਹਿਰ ਹੋਣਗੇ ਸ਼ਾਮਲ- ਇਸ ਯੋਜਨਾ ਅਧੀਨ ਪੰਜਾਬ ਦੇ ਤਿੰਨ ਵਡੇ ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਐਸ. ਏ. ਐਸ. ਨਗਰ, ਪਟਿਆਲਾ ਅਤੇ ਸੰਗਰੂਰ ਸ਼ਾਮਿਲ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਸੋਨੀਪਤ, ਜੀਂਦ, ਨੂੰਹ ਅਤੇ ਪਲਵਲ ਨੂੰ ਸ਼ਾਮਿਲ ਕੀਤਾ ਗਿਆ ਹੈ।

WRITTEN BY