ਮਾਨਸਾ, 18 ਨਵੰਬਰ (ਜਗਦੀਸ਼ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਯੂਬਾ ਸਿਟੀ ਕੈਲਫੋਰਨੀਆ ਵਿਖੇ ਮਾਨਸਾ ਵਾਸੀ ਨੌਜਵਾਨਾਂ ਦੀ ਅਗਵਾਈ ਵਿਚ ਨਗਰ ਕੀਰਤਨ ਤੇ ਕਾਨਫਰੰਸ ਕੀਤੀ ਗਈ। ਪ੍ਰਧਾਨ ਭਾਈ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਪੂਰਨ ਆਜ਼ਾਦੀ ਦੀ ਲੋੜ ਹੈ, ਪਰ ਇਸ ਵੇਲੇ ਸੱਤਾ ਦੇ ਲਾਲਚ ਆਦਿ ਵਿਚ ਪੈ ਕੇ ਕੁੱਝ ਧਿਰਾਂ ਪੰਥ ਦਾ ਨੁਕਸਾਨ ਕਰ ਰਹੀਆਂ ਹਨ। ਜਿਸ ਤੋਂ ਸੰਗਤ ਨੂੰ ਜਾਗਰੂਕ ਹੋਣ ਦੀ ਲੋੜ ਹੈ।ਉਨਾਂ ਕਿਹਾ ਕਿ ਪੰਜਾਬੀਆਂ ਨੂੰ ਇਸ ਵਾਸਤੇ ਅੱਗੇ ਆਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਇਸ ਤੇ ਜਾਗਦੀ ਜਮੀਰ ਵਾਲਿਆਂ ਨੂੰ ਸੁਨੇਹਾ ਦੇ ਰਿਹਾ ਹੈ, ਜਿਸ ਨੂੰ ਲੈ ਸਮੂਹ ਪੰਜਾਬੀਆਂ ਨੂੰ ਇਕੱਤਰ ਹੋਣ ਦੀ ਲੋੜ ਹੈ। ਇਸ ਮੌਕੇ ਅਕਾਲੀ ਅੰਮ੍ਰਿਤਸਰ ਦੇ ਪ੍ਰਧਾਨ ਤਰਸੇਮ ਸਿੰਘ ਕੈਲੋਫੋਰਨੀਆ, ਜਨਰਲ ਸਕੱਤਰ ਜੀਤ ਸਿੰਘ, ਰਮਨਦੀਪ ਸਿੰਘ ਮਾਨਸ਼ਾਹੀਆ,ਜੋਹਨ ਸਿੰਘ ਗਿੱਲ, ਸੁਖਵਿੰਦਰ ਸਿੰਘ ਸ਼ਿੰਕਾਗੋ, ਮੱਖਣ ਸਿੰਘ ਸ਼ਿੰਕਾਗੋ ਅਤੇ ਹੋਰ ਪਾਰਟੀ ਮੈਂਬਰਾਂ ਨੇ ਹਿੱਸਾ ਲਿਆ।
ਸਿੱਖਾਂ ਨੂੰ ਪੂਰਨ ਆਜ਼ਾਦੀ ਦੀ ਲੋੜ : ਭਾਈ ਤਰਸੇਮ ਸਿੰਘ ਖ਼ਾਲਸਾ



